ਪਹਿਲੀ ਵਾਰ ਕੋਈ ਮਹਿਲਾ ਬਣੀ ਐੱਨ.ਆਰ.ਆਈ ਸਭਾ ਦੀ ਪ੍ਰਧਾਨ
ਜਲੰਧਰ (ਪੰਜਾਬੀ ਰਾਈਟਰ) ਬੀਤੇ ਕੁਝ ਦਿਨਾਂ ਤੋਂ ਐੱਨ.ਆਰ.ਆਈ ਸਭਾ ਸੀ ਚੋਣ ਕਾਫੀ ਸੁਰਖੀਆਂ ਵਿਚ ਸੀ। ਇਸ ਦਾ ਕਾਰਨ ਇਹ ਵੀ ਸੀ ਕਿ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਿਤ ਆਸਟ੍ਰੇਲੀਆ ਵਸਦੀ ਪਰਵਿੰਦਰ ਕੌਰ ਬੰਗਾ ਪਹਿਲੀ ਵਾਰ ਚੋਣ ਲੜ ਰਹੀ ਸੀ ਜਦਕਿ ਉਸਦਾ ਮੁਕਾਬਲਾ ਪੁਰਾਣੇ ਧੁਨੰਤਰਾਂ ਅਤੇ ਸਾਬਕਾ ਪ੍ਰਧਾਨਾਂ ਕਮਲਜੀਤ ਸਿੰਘ ਹੇਅਰ ਅਤੇ ਜਸਵੀਰ ਸਿੰਘ ਸ਼ੇਰਗਿੱਲ ਨਾਲ ਸੀ। ਇੱਥੇ ਦੱਸਣਯੋਗ ਹੈ ਕਿ ਪਰਵਿੰਦਰ ਕੌਰ ਬੰਗਾ ਨੂੰ ਆਮ ਆਦਮੀ ਪਾਰਟੀ ਦਾ ਸਹਿਯੋਗ ਹਾਸਲ ਸੀ। ਅੱਜ ਆਏ ਚੋਣ ਨਤੀਜਿਆਂ ਦੌਰਾਨ ਕੁੱਲ 168 ਵੋਟਾਂ ਵਿਚੋਂ 147 ਵੋਟਾਂ ਹਾਸਲ ਕਰ ਕੇ ਮੁਕਾਬਲਾ ਇਕਪਾਸੜ ਹੀ ਕਰ ਦਿੱਤਾ। ਇਸ ਮੌਕੇ ਸੱਭਿਆਚਾਰਕ ਸਖਸ਼ੀਅਤ ਅਤੇ ਉੱਘੇ ਸਮਾਜ ਸੇਵੀ ਸ਼੍ਰੀ ਦੀਪਕ ਬਾਲੀ ਨੇ ਦੱਸਿਆ ਕਿ ਅੱਜ ਇਤਿਹਾਸ ਸਿਰਜਿਆ ਗਿਆ ਹੈ ਕਿ ਇਕ ਪਹਿਲੀ ਵਾਰ ਇਕ ਮਹਿਲਾ ਐੱਨ.ਆਰ.ਆਈ ਸਭਾ ਪੰਜਾਬ ਦੀ ਪ੍ਰਧਾਨ ਬਣੀ ਹੈ। ਉਹਨਾਂ ਦੱਸਿਆ ਕਿ ਪੂਰੀ ਆਸ ਹੈ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਰਵਿੰਦਰ ਕੌਰ ਬੰਗ ਐੱਨ.ਆਰ.ਆਈਜ਼ ਦੀ ਭਲਾਈ ਲਈ ਕੁਝ ਵੱਖਰਾ ਕਰਨਗੇ। ਸ਼੍ਰੀ ਦੀਪਕ ਬਾਲੀ ਨੇ ਜਿੱਥੇ ਵੋਟਰਾਂ ਧੰਨਵਾਦ ਕੀਤਾ ਉੱਥੇ ਉਹਨਾਂ ਪਰਵਿੰਦਰ ਕੌਰ ਬੰਗਾ ਨੂੰ ਵਧਾਈਆਂ ਦਿੰਦਿਆਂ ਉਹਨਾਂ ਤੋਂ ਬਿਹਤਰ ਸੇਵਾਵਾਂ ਦੀ ਆਸ ਵੀ ਕੀਤੀ।
.jpg)

.jpg)
.jpg)
.jpg)




















.jpg)





























.jpg)


























.jpg)






.jpg)














