‘ਹਾਊਸਿੰਗ ਫਾਰ ਆਲ’ ਅਤੇ ‘ਮੈਂਟਲ ਇਸ਼ੂ’ ਵਿਸ਼ਿਆਂ ’ਤੇ ਕੀਤੀ ਗਈ ਡੂੰਘੀ ਵਿਚਾਰ ਚਰਚਾ
ਵਾਸ਼ਿੰਗਟਨ (ਦਵਿੰਦਰ ਸਿੰਘ ਮਨਾਸਸ)- ਸਿੱਖ ਐਜੂਕੇਸ਼ਨਲ ਆਰਗੇਨਾਈਜ਼ੇਸ਼ਨ ਅਤੇ ਵੁਆਇਸ ਆਰਗੇਨਾਈਜ਼ੇਸ਼ਨ ਨੇ ਆਪਸੀ ਸਹਿਯੋਗ ਨਾਲ ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ’ਚ ਇਕ ਉੱਚ ਪੱਧਰੀ ਸੈਮੀਨਾਰ ਕਰਵਿਾਇਆ ਗਿਆ। ਇਸ ਸੈਮੀਨਾਰ ’ਚ ਵਿਸ਼ੇਸ਼ ਤੌਰ ’ਤੇ ‘ਹਾਊਸਿੰਗ ਫਾਰ ਆਲ’ ਅਤੇ ‘ਮੈਂਟਲ ਇਸ਼ੂ’ ਵਿਸ਼ਿਆਂ ’ਤੇ ਕੀਤੀ ਗਈ ਡੂੰਘੀ ਵਿਚਾਰ ਚਰਚਾ ਕੀਤੀ ਗਈ। ਵੁਆਇਸ ਆਰਗੇਨਾਈਜ਼ੇਸ਼ਨ ਵਲੋਂ ਮਿਸਟਰ ਜੇਮਸ ਵਿਸ਼ੇਸ਼ ਤੌਰ ’ਤੇ ਪੁੱਜੇ। ਉਹਨਾਂ ਨੇ ਆਪਣੇ ਸੰਬੋਧਨੀ ਭਾਸ਼ਣ ਦੌਰਾਨ ਹਾਊਸਿੰਗ ਫਾਰ ਆਲ ਸਬੰਧੀ ਜੋ ਨਵੇਂ ਤਿੰਨ ਬਿੱਲ ਹੋਏ ਹਨ, ਉਹਨਾਂ ਦਾ ਵਿਸਥਾਰ ਹਾਜ਼ਰੀਨ ਨਾਲ ਸਾਂਝਾ ਕੀਤਾ। ਇਸ ਮੌਕੇ ਇਸੇ ਸਾਲ ਜਨਵਰੀ ’ਚ ਵਰਜ਼ੀਨੀਆਂ ਦੇ ਵੁਡਬਿ੍ਰਜ ’ਚ ਬਣੇ ਪਹਿਲੇ ਕਰਾਈਸਸ ਸੈਂਟਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਸੈਂਟਰ ਦੀਆਂ ਖੂਬੀਆਂ ਬਾਰੇ ਸੰਗਤ ਨੂੰ ਦੱਸਿਆ ਕਿ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਉਠਾ ਸਕਣ। ਸੈਮੀਨਾਰ ’ਚ 25 ਤੋਂ ਵੱਧ ਮਹਿਮਾਨ ਸ਼ਾਮਿਲ ਹੋਏ ਜਿਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਕੁਲ ਮਿਲਾ ਕੇ ਇਹ ਸੈਮੀਨਾਰ ਸਭਨਾਂ ਲਈ ਇਕ ਜਾਗਰੂਕਤਾ ਦਾ ਸ੍ਰੋਤ ਬਣਦਾ ਹੋਇਆ ਨਜ਼ਰ ਆਇਆ।

.jpg)
.jpg)
.jpg)
.jpg)













































.jpg)












.jpg)


.jpg)
































.jpg)




