ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ’ਚ ਪੰਥ ਪ੍ਰਸਿੱਧ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ

ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ’ਚ ਪੰਥ ਪ੍ਰਸਿੱਧ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ

ਵਾਸ਼ਿੰਗਟਨ (ਦਵਿੰਦਰ ਸਿੰਘ ਮਨਾਸਸ)- ਪੰਥ ਦੇ ਮਹਾਨ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਨੇ ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ਨੇ ਤਿੰਨ ਦਿਨ ਸੰਗਤਾਂ ਨੂੰ ਇਕ ਸ਼ਬਦ ਤੇ ਇਕ ਗੁਰੂ ਦੇ ਨਾਲ ਜੋੜਨ ਦੀ ਪ੍ਰੇਰਨਾ ਦਿੰਦਿਆਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ| ਦਿਨ ਸ਼ੱੁਕਰਵਾਰ ਤੋਂ ਸ਼ੁਰੂ ਹੋਏ ਸਮਾਗਮ ਐਤਵਾਰ ਨੂੰ ਸੰਪੰਨ ਹੋਏ ਅਤੇ ਭਾਈ ਧੂੰਦਾ ਨੇ ਤਿੰਨੇ ਦਿਨ ਹੀ ਸੰਗਤਾਂ ਨਾਲ ਧਾਰਮਿਕ ਵਿਚਾਰ ਸਾਂਝੇ ਕੀਤੇ| ਸਮਾਗਮ ਦੌਰਾਨ ਵੱਡੀ ਗਿਣਤੀ ’ਚ ਪੁੱਜੀਆਂ ਅਤੇ ਇਸ ਤਰ•ਾਂ ਲੱਗ ਰਿਹਾ ਸੀ ਕਿ ਜਿਵੇਂ ਗੁਰਦੁਆਰ ਸਾਹਿਬ ’ਚ ਤਿਲ ਸੁੱਟਣ ਲਈ ਵੀ ਥਾਂ ਨਹੀਂ ਸੀ ਮਿਲ ਰਹੀ| ਇਕ ਅੰਕੜੇ ਅਨੁਸਾਰ 400 ਤੋਂ ਵੱਧ ਸੰਗਤ ਗੁਰਦੁਆਰਾ ਸਾਹਿਬ ਪੱੁਜੀ| ਇਸ ਦੌਰਾਨ ਭਾਈ ਧੂੰਦਾ ਨੇ ‘ਨਾਮ ਕੀ ਹੈ’ ਬਾਰੇ ਵਿਸਥਾਰਪੂਰਵਕ ਸੰਗਤਾਂ ਨੂੰ ਜਾਣੂੰ ਕਰਵਾਇਅ| ਉਹਨਾਂ ਕਿਹਾ ਕਿ ਸਾਡੇ ਅੰਦਰ ਅੱਗ ਦੀਆਂ ਚਾਰ ਨਦੀਆਂ ਚੱਲਦੀਆਂ ਜਿਨ•ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ| ਉਹਨਾਂ ਦੱਸਿਆ ਕਿ  ਸੱਚੇ ਗੁਰੂ ਦੀ ਪਰਿਭਾਸ਼ਾ ਨੂੰ ਸਮਝਣਾ ਅਤਿ ਜ਼ਰੂਰੀ ਹੈ| ਉਹਨਾਂ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਅਤੇ ਦੇਹਧਾਰੀ ਗੁਰੂ ਤੋਂ ਦੂਰ ਰਹਿਣ ਦੀ ਸੰਗਤਾਂ ਨੂੰ ਪ੍ਰੇਰਨਾ ਦਿੱਤੀ| ਸਮਾਗਮ ਦੇ ਯੋਗਦਾਨ ਵਿਚ ਭਾਈ ਕੇਵਲ ਸਿੰਘ ਬਰਾੜ ਨੇ ਵਡੇਰਾ ਯੋਗਦਾਨ ਪਾਇਆ| ਉਹਨਾਂ ਭਾਈ ਧੂੰਦਾ ਨੂੰ ਆਪਣੇ ਘਰ ਰੱਖਿਆ ਅਤੇ ਤਿੰਨੇ ਦਿਨ ਉਹਨਾਂ ਦੀ ਟਹਿਲ ਸੇਵਾ ਵੀ ਕੀਤੀ| ਸੰਗਤਾਂ ਵਲੋਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਅਗਲੇ ਸਾਲ ਤਿੰਨ ਦਿਨ ਨਹੀਂ ਸਗੋਂ ਪੰਜ ਦਿਨ ਦਾ ਸਮਾਂ ਉਹਨਾਂ ਨੂੰ ਦਿੱਤਾ ਜਾਵੇ| ਇਸ ਦੌਰਾਨ ਭਾਈ ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਦਾ ਹੁਕਮ ਕਬੂਲਦਿਆਂ ਅਤੇ ਅਗਲੇ ਸਾਲ ਫਿਰ ਆਉਣ ਦਾ ਵਾਅਦਾ ਕੀਤਾ ਅਤੇ ਪਿਆਰ ਸਤਿਕਾਰ ਲਈ ਸੰਗਤ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ|