ਵਾਸ਼ਿੰਗਟਨ (ਦਵਿੰਦਰ ਸਿੰਘ ਮਨਾਸਸ)- ਅੱਜ ਗੁਰਦੁਆਰਾ ਸਿੱਖ ਸੈਂਟਰ ਵਰਜ਼ਨੀਆਂ ’ਚ ਇੰਟਰਨੈਸ਼ਨਲ ਸਿੱਖ ਜਥੇਬੰਦੀ ‘ਖਾਲਸਾ ਏਡ’ ਦੇ ਅਮਰੀਕਾ ’ਚ ਜੰਮੇ ਪਲੇ ਸਿੱਖ ਵਾਲੰਟੀਅਰਾਂ ਨੇ ਮਨਾਸਸ ਦੇ ਬੇਘਰਿਆਂ ਲਈ ਭੋਜਨ ਤਿਆਰ ਕੀਤਾ। 25 ਕਰੀਬ ਵਾਲੰਟੀਅਰਾਂ ਨੇ 300 ਬੇਘਰਿਆਂ ਲਈ ਭੋਜਨ ਤਿਆਰ ਕੀਤਾ ਅਤੇ 100 ਫ਼ਰੂਟ ਟ੍ਰੇਆਂ ਦਾ ਪ੍ਰਬੰਧ ਕੀਤਾ। ਦੱਸਣਯੋਗ ਹੈ ਕਿ ਭੋਜਨ ਵਿਚ ਅਮਰੀਕੀ ਭੋਜਨ ਪਾਸਤਾ ਵਗੈਰਾ ਇਹਨਾਂ ਵਾਲੰਟੀਅਰਾਂ ਵਲੋਂ ਸ਼ਾਮਿਲ ਕੀਤਾ ਗਿਆ।ਇਹਨਾਂ ਵਾਲੰਟੀਅਰਾਂ ਦੀ ਅਗਵਾਈ ਨਵਦੀਪ ਸਿੰਘ ਖੰਗੂੜਾ ਕਰ ਰਹੇ ਸਨ।ਉਹਨਾਂ ਦੱਸਿਆ ਕਿ ਸਾਡੇ ਵਲੋਂ ਮਨਾਸਸ ਦੀ ਲੋਕਲ ਫੂਡ ਬੈਂਕ ਨਾਲ ਰਾਬਤਾ ਕੀਤਾ ਗਿਆ ਹੈ ਜਿਸ ਵਲੋਂ ਇਹ ਭੋਜਨ ਲੋੜਵੰਦ ਬੇਘਰਿਆਂ ਤੱਕ ਪੁੱਜਦਾ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਇਹ ਉੱਦਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਕਿਰਪਾ ਨਾਲ ਕੀਤਾ ਗਿਆ ਹੈ ਅਤੇ ਆਸ ਹੈ ਕਿ ਅੱਗੇ ਤੋਂ ਵੀ ਅਜਿਹੀ ਸੇਵਾ ਜਾਰੀ ਰਹੇਗੀ।
.jpg)
.jpg)
.jpg)
.jpg)




















.jpg)































.jpg)

























.jpg)

.jpg)



















