ਵਾਸ਼ਿੰਗਟਨ, 4 ਸਤੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਭਾਈਚਾਰੇ ਖਾਸਕਰ ਸਿੱਖ ਭਾਈਚਾਰੇ ’ਚ ਉਸ ਵੇਲੇ ਨਮੋਸ਼ੀ ਦਾ ਆਲਮ ਬਣ ਜਾਂਦਾ ਹੈ ਜਦੋਂ ਕੋਈ ਉਹਨਾਂ ਦੇ ਭਾਈਚਾਰੇ ਵਿਚੋਂ ਕਿਸੇ ਦੇ ਗਲਤ ਕੰਮ ਕਰਨ ਦੀ ਖਬਰ ਅੰਤਰਰਾਸ਼ਟਰੀ ਮੀਡੀਆ ਵਿਚ ਨਸ਼ਰ ਹੈ| ਹੁਣ ਫਿਰ ਉਹ ਜਿਹੇ ਹਾਲਾਤ ਉਦੋਂ ਬਣ ਗਏ ਜਦੋਂ ਅਮਰੀਕਾ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਐੱਫ.ਬੀ.ਆਈ. ਨੇ ਆਪਣੇ ਅਧਿਕਾਰਤ ਫੇਸਬੱੁਕ ਪੇਜ ਉੱਤੇ ਇਕ ਪੋਸਟ ਪਾਈ| ਇਸ ਪੋਸਟ ਅਨੁਸਾਰ ਅਮਰੀਕਾ ਦੀ ਫੈੱਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (629) ਨੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਮਨਜੀਤ ਸਿੰਘ ਬੇਦੀ ਨੂੰ ਆਪਣੀ ‘ਮੋਸਟ ਵਾਂਟਿਡ ਫਰਾਡਸਟਰਜ਼’ ਸੂਚੀ ਵਿੱਚ ਸ਼ਾਮਲ ਕੀਤਾ ਹੈ। ਐੱਫ.ਬੀ.ਆਈ. ਮੁਤਾਬਕ ਬੇਦੀ ’ਤੇ ਸਰਕਾਰੀ ਲਾਭਾਂ ਨਾਲ ਜੁੜੀ ਧੋਖਾਧੜ੍ਹੀ ਦੀ ਇੱਕ ਕਥਿਤ ਯੋਜਨਾ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।
ਐੱਫ.ਬੀ.ਆਈ. ਵੱਲੋਂ ਜਾਰੀ ਜਾਣਕਾਰੀ ਅਨੁਸਾਰ ਮਾਰਚ 2024 ਤੋਂ ਜੂਨ 2025 ਦਰਮਿਆਨ ਵਾਸ਼ਿੰਗਟਨ ਦੇ ਟੈਕੋਮਾ ਇਲਾਕੇ ਵਿੱਚ ਇਸ ਕਥਿਤ ਧੋਖਾਧੜ੍ਹੀ ਰਾਹੀਂ ਅਮਰੀਕੀ ਸਰਕਾਰ ਨੂੰ ਘੱਟੋ-ਘੱਟ 6 ਲੱਖ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ। ਐੱਫ.ਬੀ.ਆਈ. ਨੇ ਮਨਜੀਤ ਸਿੰਘ ਬੇਦੀ ਦੀ ਗ੍ਰਿਫ਼ਤਾਰੀ ਅਤੇ ਦੋਸ਼ ਸਾਬਤ ਕਰਵਾਉਣ ਵਾਲੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਵਿਅਕਤੀ ਲਈ 1.5 ਲੱਖ ਅਮਰੀਕੀ ਡਾਲਰ ਤੱਕ ਦਾ ਇਨਾਮ ਐਲਾਨਿਆ ਹੈ। ਐੱਫ.ਬੀ.ਆਈ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਬੇਦੀ ਦੇ ਟਿਕਾਣੇ ਜਾਂ ਉਸ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਹੈ ਤਾਂ ਉਹ ਇਸ ਨੂੰ ਜਾਂਚ ਏਜੰਸੀ ਤੱਕ ਪਹੁੰਚਾਉਣ। ਐੱਫ.ਬੀ.ਆਈ. ਵੱਲੋਂ ਬੇਦੀ ਨੂੰ ਇਸ ਮਾਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਵਿਅਕਤੀ ਦੱਸਿਆ ਗਿਆ ਹੈ| ਦੱਸਣਯੋਗ ਹੈ ਕਿ ਅਮਰੀਕੀ ਕਾਨੂੰਨ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਦੋਸ਼ ਅਦਾਲਤ ਵਿੱਚ ਸਾਬਤ ਹੋਣ ਤੱਕ ਕਾਨੂੰਨੀ ਤੌਰ ’ਤੇ ਬੇਗੁਨਾਹ ਮੰਨਿਆ ਜਾਂਦਾ ਹੈ।
.jpg)
.jpg)

.jpg)
.jpg)














































.jpg)











.jpg)







.jpg)





























.jpg)


