ਨਵੀਂ ਦਿੱਲੀ-ਇਨਕਮ ਟੈਕਸ (ਆਈਟੀ) ਵਿਭਾਗ ਨੇ ਕਾਂਗਰਸ ਪਾਰਟੀ ਦੇ ਮੁੱਖ ਬੈਂਕ ਖ਼ਾਤਿਆਂ ਨੂੰ ਜਾਮ (ਫਰੀਜ਼) ਕਰ ਦਿੱਤਾ ਪਰ ਬਾਅਦ ’ਚ ਆਮਦਨ ਕਰ ਅਪੀਲ ਟ੍ਰਿਬਿਊਨਲ ਨੇ ਅਗਲੇ ਹਫ਼ਤੇ ਸੁਣਵਾਈ ਹੋਣ ਤੱਕ ਉਸ ਦੇ ਖ਼ਾਤਿਆਂ ਤੋਂ ਰੋਕ ਹਟਾ ਦਿੱਤੀ। ਕਾਂਗਰਸ ਨੂੰ ਇਸ ਨਾਲ ਵੱਡੀ ਰਾਹਤ ਮਿਲੀ ਅਤੇ ਉਸ ਨੇ ਕਿਹਾ ਕਿ ਰੋਕ ਨਾਲ ਪਾਰਟੀ ਦੀਆਂ ਸਰਗਰਮੀਆਂ ’ਚ ਵਿਘਨ ਪੈ ਗਿਆ ਸੀ। ਕਾਂਗਰਸ ਦੇ ਖ਼ਜ਼ਾਨਚੀ ਅਜੈ ਮਾਕਨ, ਜਿਨ੍ਹਾਂ ਪ੍ਰੈੱਸ ਕਾਨਫਰੰਸ ਕਰਕੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਾਰਟੀ ਦੇ ਖ਼ਾਤੇ ਜਾਮ ਕਰਨ ਦੀ ਜਾਣਕਾਰੀ ਦਿੱਤੀ ਸੀ, ਨੇ ਕਿਹਾ ਕਿ ਟ੍ਰਿਬਿਊਨਲ ਨੇ ਪਾਰਟੀ ਨੂੰ ਖ਼ਾਤਿਆਂ ’ਚ 115 ਕਰੋੜ ਰੁਪਏ ਰੱਖਣ ਲਈ ਆਖਿਆ ਹੈ ਅਤੇ ਪਾਰਟੀ ਉਸ ਤੋਂ ਉਪਰ ਦੀ ਰਕਮ ਖ਼ਰਚ ਕਰ ਸਕਦੀ ਹੈ। ਟ੍ਰਿਬਿਊਨਲ ਅੱਗੇ ਪੇਸ਼ ਹੋਏ ਕਾਂਗਰਸ ਆਗੂ ਅਤੇ ਵਕੀਲ ਵਿਵੇਕ ਤਨਖ਼ਾ ਨੇ ਕਿਹਾ ਕਿ ਉਨ੍ਹਾਂ ਟ੍ਰਿਬਿਊਨਲ ’ਚ ਦਲੀਲ ਦਿੱਤੀ ਕਿ ਜੇਕਰ ਬੈਂਕ ਖ਼ਾਤੇ ਜਾਮ ਰਹੇ ਤਾਂ ਕਾਂਗਰਸ ‘ਚੁਣਾਵੀ ਉਤਸਵ’ ’ਚ ਸ਼ਾਮਲ ਨਹੀਂ ਹੋ ਸਕੇਗੀ। ਟ੍ਰਿਬਿਊਨਲ ਵੱਲੋਂ ਅੰਤਿਮ ਫ਼ੈਸਲਾ ਲਏ ਜਾਣ ਤੋਂ ਪਹਿਲਾਂ ਅਗਲੇ ਬੁੱਧਵਾਰ ਮਾਮਲੇ ’ਤੇ ਸੁਣਵਾਈ ਕੀਤੀ ਜਾਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਮੁਖੀ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਕਈ ਆਗੂਆਂ ਨੇ ਇਸ ਮੁੱਦੇ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਦਾ ਕਦਮ ਲੋਕਤੰਤਰ ’ਤੇ ਹਮਲਾ ਹੈ।
.jpg)
.jpg)
.jpg)

.jpg)




















.jpg)





























.jpg)


























.jpg)






.jpg)














