ਰਾਂਚੀ -ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ ਵਿਧਾਇਕ ਦਲ ਦੇ ਨੇਤਾ ਚੰਪਈ ਸੋਰੇਨ ਨੇ ਅੱਜ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਉਨ੍ਹਾਂ ਨੂੰ ਇੱਥੇ ਰਾਜ ਭਵਨ ’ਚ ਅਹੁਦੇ ਦੀ ਸਹੁੰ ਚੁਕਵਾਈ।ਚੰਪਈ ਸੋਰੇਨ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਆਲਮਗੀਰ ਆਲਮ ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਸੱਤਿਆਨੰਦ ਭੋਕਤਾ ਨੇ ਸੂਬੇ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਰਾਜ ਭਵਨ ਦੇ ਦਰਬਾਰ ਹਾਲ ’ਚ ਕਰਵਾਇਆ ਗਿਆ ਅਤੇ ਇਸ ਮੌਕੇ ਜੇਐੱਮਐੱਮ ਦੀ ਲੀਡਰਸ਼ਿਪ ਵਾਲੇ ਗੱਠਜੋੜ ਦੇ ਨੇਤਾ ਹਾਜ਼ਰ ਸਨ। ਕਬਾਇਲੀ ਆਗੂ ਚੰਪਈ ਸੋਰੇਨ (67) ਸੂਬੇ ਦੇ 12ਵੇਂ ਮੁੱਖ ਮੰਤਰੀ ਹਨ। ਉਹ ਝਾਰਖੰਡ ਦੇ ਕੋਲਹਾਨ ਖੇਤਰ ਤੋਂ ਛੇਵੇਂ ਮੁੱਖ ਮੰਤਰੀ ਹਨ। ਕੋਲਹਾਨ ਖੇਤਰ ’ਚ ਪੂਰਬੀ ਸਿੰਘਭੂਮ, ਪੱਛਮੀ ਸਿੰਘਭੂਮ ਅਤੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ਸ਼ਾਮਲ ਹਨ। ਚੰਪਈ ਸੋਰੇਨ ਨੂੰ ਰਾਜਪਾਲ ਨੇ ਬੀਤੇ ਦਿਨ ਮੁੱਖ ਮੰਤਰੀ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਚੰਪਈ ਸੋਰੇਨ ਨੇ ਰਾਜਪਾਲ ਤੋਂ ਸਰਕਾਰ ਬਣਾਉਣ ਦੇ ਉਨ੍ਹਾਂ ਦੇ ਦਾਅਵੇ ਨੂੰ ਜਲਦੀ ਤੋਂ ਜਲਦੀ ਸਵੀਕਾਰ ਕਰਨ ਦੀ ਅਪੀਲ ਕੀਤੀ ਸੀ। ਸਹੁੰ ਚੁੱਕਣ ਤੋਂ ਬਾਅਦ ਚੰਪਈ ਸੋਰੇਨ ਨੇ ਕਿਹਾ, ‘ਅਸੀਂ ਹੇਮੰਤ ਸੋਰੇਨ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਯੋਜਨਾਵਾਂ ਨੂੰ ਅੱਗੇ ਵਧਾਵਾਂਗੇ। ਮੈਂ ਝਾਰਖੰਡ ਦੇ ਵਿਕਾਸ ਲਈ ਪ੍ਰਤੀਬੱਧ ਹਾਂ।’ ਉਨ੍ਹਾਂ ਕਿਹਾ, ‘ਅਸੀਂ ਕਬਾਇਲੀਆਂ ਤੇ ਹੋਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ‘ਜਲ, ਜੰਗਲ, ਜ਼ਮੀਨ’ ਦੀ ਲੜਾਈ ਜਾਰੀ ਰੱਖਾਂਗੇ।’ ਇਸ ਮਗਰੋਂ ਚੰਪਈ ਸੋਰੇਨ ਨੇ ਕਬਾਇਲੀ ਨਾਇਕਾਂ ਬਿਰਸਾ ਮੁੰਡਾ ਤੇ ਸਿੱਧੋ ਕਾਨਹੋ ਨੂੰ ਸ਼ਰਧਾਂਜਲੀ ਵੀ ਦਿੱਤੀ ਜਿਨ੍ਹਾਂ ਬਰਤਾਨਵੀ ਬਸਤੀਵਾਦੀ ਤਾਕਤਾਂ ਖ਼ਿਲਾਫ਼ ਲੜਦਿਆਂ ਆਪਣੀ ਜਾਨ ਦਿੱਤੀ ਸੀ।
.jpg)

.jpg)
.jpg)
.jpg)





















.jpg)






























.jpg)
























.jpg)






.jpg)














