ਨਵੀਂ ਦਿੱਲੀ-ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਆਗੁੂਆਂ ਨੂੰ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਕਾਂਗਰਸ ਦਫ਼ਤਰ ’ਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪਾਰਟੀ ਆਗੂਆਂ ਨੂੰ ਮੱਤਭੇਦ ਭੁਲਾ ਕੇ ਚੋਣਾਂ ਦੀ ਤਿਆਰੀ ’ਚ ਜੁੱਟਣ ਦੀ ਤਾਕੀਦ ਕੀਤੀ। ਉਨ੍ਹਾਂ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੱਤਭੇਦ ਭੁਲਾਉਣ, ਮੀਡੀਆ ’ਚ ਅੰਦਰੂਨੀ ਮੁੱਦੇ ਨਾ ਚੁੱਕਣ ਅਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਇਕ ਟੀਮ ਵਜੋਂ ਕੰਮ ਕਰਨ।ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ਦੇ ਕਾਰਜਕਾਲ ਦੌਰਾਨ ਆਪਣੀਆਂ ਕਮੀਆਂ ਲੁਕਾਉਣ ਲਈ ਸਰਕਾਰ ਭਾਵਨਾਤਮਕ ਮੁੱਦੇ ਉਠਾ ਰਹੀ ਹੈ। ਉਨ੍ਹਾਂ ਕਿਹਾ, ‘‘ਤੁਸੀਂ ਦੇਖ ਰਹੇ ਹੋ ਕਿ ਭਾਜਪਾ ਦੇ ਸਾਰੇ ਹਮਲੇ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ’ਤੇ ਹੋ ਰਹੇ ਹਨ। ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਸਿਰਫ਼ ਨਾਮ ਦਾ ਰਹਿ ਗਿਆ ਹੈ ਜਦਕਿ ‘ਇੰਡੀਆ’ ਗੱਠਜੋੜ ’ਚ ਜ਼ਮੀਨ ਨਾਲ ਜੁੜੀਆਂ ਮੁੱਖ ਪਾਰਟੀਆਂ ਹਨ, ਜਿਨ੍ਹਾਂ ਕੋਲ ਮਜ਼ਬੂਤ ਵਰਕਰ, ਲੋਕਾਂ ’ਚ ਆਧਾਰ ਅਤੇ ਵਿਚਾਰਧਾਰਾ ਹੈ। ਭਾਜਪਾ ਜਾਣ-ਬੁਝ ਕੇ ਹਰ ਮੁੱਦੇ ’ਚ ਕਾਂਗਰਸ ਨੂੰ ਘੜੀਸਦੀ ਹੈ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਭਾਜਪਾ ਦੇ ਝੂਠ, ਫਰੇਬ ਅਤੇ ਗਲਤ ਗੱਲਾਂ ਦਾ ਮੂੰਹ ਤੋੜ ਜਵਾਬ ਦੇਣਾ ਹੈ।’’ ਕਾਂਗਰਸ ਪ੍ਰਧਾਨ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ‘ਭਾਰਤ ਜੋੜੋ ਯਾਤਰਾ’ ਕਰਨ ਲਈ ਰਾਹੁਲ ਗਾਂਧੀ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਜਤਾਇਆ ਕਿ ਮਨੀਪੁਰ ਤੋਂ ਮਹਾਰਾਸ਼ਟਰ ਤੱਕ ਉਸ ਦੀ ‘ਭਾਰਤ ਨਿਆਂ ਯਾਤਰਾ’ ਸਮਾਜਿਕ ਨਿਆਂ ਦੇ ਮੁੱਦਿਆਂ ਨੂੰ ਕੌਮੀ ਚਰਚਾ ਦੇ ਕੇਂਦਰ ’ਚ ਲਿਆਏਗੀ। ਇਸ ਮੀਟਿੰਗ ਦਾ ਏਜੰਡਾ 2024 ਦੀਆਂ ਲੋਕ ਸਭਾ ਚੋਣਾਂ ’ਚ ਜਿੱਤ ਯਕੀਨੀ ਬਣਾਉਣ ਅਤੇ ‘ਭਾਰਤ ਨਿਆਂ ਯਾਤਰਾ’ ਦੀ ਨਿੱਠ ਕੇ ਤਿਆਰੀ ਕਰਨਾ ਸੀ। ਖੜਗੇ ਨੇ ਕਿਹਾ, ‘‘ਸਾਡੇ ਲਈ ਦੋਵਾਂ ਦੀ ਸਫ਼ਲਤਾ ਜ਼ਰੂਰੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਕਾਫ਼ੀ ਸਮਾਂ ਦੇਣਾ ਚਾਹੀਦਾ ਹੈ। ਯਾਤਰਾ ’ਚ ਕਾਂਗਰਸ ਆਰਥਿਕ, ਸਮਾਜਿਕ ਅਤੇ ਰਾਜਨੀਤਕ ਨਿਆਂ ਦੀ ਹਕੀਕਤ ਲੋਕਾਂ ਸਾਹਮਣੇ ਰੱਖੇਗੀ। ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਆਪਣੀ ਆਵਾਜ਼ ਪੂਰੀ ਤਾਕਤ ਨਾਲ ਉਠਾਉਣੀ ਹੈ। ਕਾਂਗਰਸ ਦਾ ਕਾਡਰ ਇਸ ਨੂੰ ਸਫ਼ਲ ਬਣਾਉਣ ਲਈ ਪੂਰਾ ਜ਼ੋਰ ਲਗਾਏਗਾ।’’ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਕਾਂਗਰਸ ਦੇ ਜ਼ਮਾਨੇ ਦੀਆਂ ਯੋਜਨਾਵਾਂ ਦਾ ਨਾਂ ਅਤੇ ਰੂਪ ਬਦਲਣ ਦਾ ਕੰਮ ਕੀਤਾ ਹੈ। ਦੇਸ਼ ਦੀ ਜੀਵਨ ਰੇਖਾ ਰੇਲਵੇ ਤੋਂ ਲੈ ਕੇ ਹਰ ਸੰਸਥਾ ਨੂੰ ਤਬਾਹ ਕੀਤਾ ਹੈ। ਐੱਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਮਦਨ ਕਰ ਵਿਭਾਗ ਵਰਗੀਆਂ ਸੰਸਥਾਵਾਂ ਦੀ ਖੁੱਲ੍ਹ ਕੇ ਦੁਰਵਰਤੋਂ ਕੀਤੀ ਹੈ। ਮਨੀਪੁਰ ’ਚ ਪ੍ਰਧਾਨ ਮੰਤਰੀ ਦਾ ਨਾ ਜਾਣਾ ਇਹ ਦੱਸਦਾ ਹੈ ਕਿ ਰਾਸ਼ਟਰੀ ਸਵਾਲਾਂ ’ਤੇ ਉਹ ਕਿੰਨੀ ਗੈਰ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਨ। ਉਨ੍ਹਾਂ ਕਾਂਗਰਸ ਵਰਕਰਾਂ ਨੂੰ ਪਾਰਟੀ ਦੀ ਅੱਖ ਅਤੇ ਕੰਨ ਦੱਸਿਆ ਅਤੇ ਅਗਲੇ ਤਿੰਨ ਮਹੀਨੇ ਦਿਨ-ਰਾਤ ਇਕ ਕਰਕੇ ਪਾਰਟੀ ਲਈ ਜੀਅ-ਜਾਨ ਨਾਲ ਜੁੱਟ ਜਾਣ ਦੀ ਅਪੀਲ ਕੀਤੀ।ਕਾਂਗਰਸ ਦੀ ਰਾਸ਼ਟਰੀ ਗੱਠਜੋੜ ਕਮੇਟੀ ਨੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ’ਚ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਨਾਲ ਸੀਟਾਂ ਦੀ ਵੰਡ ’ਤੇ ਰਾਜ ਇਕਾਈਆਂ ਦੀ ਪ੍ਰਤੀਕਿਰਿਆ ਤੋਂ ਜਾਣੂ ਕਰਵਾਇਆ। ਕਮੇਟੀ ਨੇ ਕਿਹਾ ਕਿ ‘ਇੰਡੀਆ’ ਦੀਆਂ ਭਾਈਵਾਲ ਪਾਰਟੀਆਂ ਵਿਚਾਲੇ ਰਾਜ ਪੱਧਰ ’ਤੇ ਗੱਲਬਾਤ ਛੇਤੀ ਸ਼ੁਰੂ ਕੀਤੀ ਜਾਵੇਗੀ। ਇਸ ਸਮਿਤੀ ਦੇ ਕਨਵੀਨਿਰ ਮੁਕੁਲ ਵਾਸਨਿਕ ਹਨ। ਕਮੇਟੀ ’ਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਭੁਪੇਸ਼ ਪਟੇਲ ਸਮੇਤ ਮੋਹਨ ਪ੍ਰਕਾਸ਼ ਅਤੇ ਸਲਮਾਨ ਖੁਰਸ਼ੀਦ ਮੈਂਬਰ ਹਨ।ਨਵੀਂ ਦਿੱਲੀ: ਕਾਂਗਰਸ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਖਰੜਾ ਤਿਆਰ ਕਰਨ ਸਬੰਧੀ ਮੈਨੀਫੈਸਟੋ ਕਮੇਟੀ ਬਣਾਈ ਗਈ ਜਿਸ ਦਾ ਪ੍ਰਧਾਨ ਪੀ ਚਿਦੰਬਰਮ ਨੂੰ ਬਣਾਇਆ ਗਿਆ। ਕਮੇਟੀ ’ਚ ਚਿਦੰਬਰਮ ਤੋਂ ਇਲਾਵਾ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਅਤੇ ਛੱਤੀਸਗੜ੍ਹ ਦੇ ਸਾਬਕਾ ਉਪ ਮੁੱਖ ਮੰਤਰੀ ਟੀ ਐਸ ਸਿੰਘ ਦਿਓ ਨੂੰ ਵੀ ਕਮੇਟੀ ਨੂੰ ਸ਼ਾਮਲ ਕੀਤਾ ਗਿਆ ਹੈ। ਸਿੰਘ ਦਿਓ ਕਮੇਟੀ ਦੇ ਕਨਵੀਨਰ ਹਨ। ਪਾਰਟੀ ਦੇ ਸੀਨੀਅਰ ਆਗੂ ਆਨੰਦ ਸ਼ਰਮਾ, ਜੈਰਾਮ ਰਮੇਸ਼, ਸ਼ਸ਼ੀ ਥਰੂਰ, ਰੰਜੀਤ ਰੰਜਨ, ਗੌਰਵ ਗੋਗੋਈ, ਕੇ ਰਾਜੂ ਅਤੇ ਗਾਇਖੰਗਮ ਵੀ ਕਮੇਟੀ ਦਾ ਹਿੱਸਾ ਹਨ ਜੋ ਮੀਟਿੰਗ ਵਿੱਚ ਸ਼ਾਮਲ ਹੋਏ। ਰਾਜ ਸਭਾ ਮੈਂਬਰ ਇਮਰਾਨ ਪ੍ਰਤਾਪਗੜ੍ਹੀ, ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਜਿਗਨੇਸ਼ ਮੇਵਾਨੀ ਅਤੇ ਕਾਂਗਰਸ ਪ੍ਰਧਾਨ ਦੇ ਦਫ਼ਤਰ ਵਿੱਚ ਕੋਆਰਡੀਨੇਟਰ ਗੁਰਦੀਪ ਸੱਪਲ ਅਤੇ ਅਮਿਤਾਭ ਦੁਬਿਆਰੇ ਵੀ ਮੁੱਖ ਪੈਨਲ ਦਾ ਹਿੱਸਾ ਹਨ ਜਿਨ੍ਹਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ। ਦਸ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਾਂਗਰਸ ਸਰਗਰਮ ਦਿਖਾਈ ਦੇ ਰਹੀ ਹੈ ਜੋ ਚੋਣ ਮਨੋਰਥ ਪੱਤਰ ਜ਼ਰੀਏ ਲੋਕਾਂ ਦੇ ਸਾਹਮਣੇ ਇੱਕ ਵਿਕਲਪਿਕ ਸਕਾਰਾਤਮਕ ਏਜੰਡਾ ਪੇਸ਼ ਕਰਨਾ ਚਾਹੁੰਦੀ ਹੈ। ਮੈਨੀਫੈਸਟੋ ਕਮੇਟੀ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਇਹ ਚੋਣ ਮਨੋਰਥ ਪੱਤਰ ਕਮੇਟੀ ਦੀ ਪਹਿਲੀ ਮੀਟਿੰਗ ਸੀ। ਇਸ ’ਚ ਸ਼ੁਰੂਆਤੀ ਵਿਚਾਰਾਂ ਕੀਤੀਆਂ ਗਈਆਂ ਕਿ ਚੋਣ ਮਨੋਰਥ ਪੱਤਰ ਦੇ ਖਰੜੇ ਨੂੰ ਕਿਵੇਂ ਅੱਗੇ ਵਧਾਉਣਾ ਹੈ। ਇਸ ਸਬੰਧੀ ਅਗਲੀ ਮੀਟਿੰਗ ਅਗਲੇ ਹਫ਼ਤੇ ਹੋਵੇਗੀ।
.jpg)
.jpg)
.jpg)

.jpg)




















.jpg)





























.jpg)


























.jpg)






.jpg)














