ਸਾਂ ਫਰਾਂਸਿਸਕੋ - ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਤਾਨਾਸ਼ਾਹ ਕਰਾਰ ਦੇਣ ਵਾਲੀ ਉਨ੍ਹਾਂ ਦੀ ਟਿੱਪਣੀ ਦਾ ਬਚਾਅ ਕਰਦਿਆਂ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਅਜਿਹੀਆਂ ਗੱਲਾਂ ਆਖਣਾ ਜਾਰੀ ਰਖੇਗਾ ਜੋ ਚੀਨ ਨੂੰ ਪਸੰਦ ਨਹੀਂ ਹਨ। ਸਾਂ ਫਰਾਂਸਿਸਕੋ ’ਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸਿਖਰ ਸੰਮੇਲਨ ਮੌਕੇ ਇਕ ਸਾਲ ਤੋਂ ਵੱਧ ਸਮੇਂ ਮਗਰੋਂ ਹੋਈ ਦੋਵੇਂ ਰਾਸ਼ਟਰਪਤੀਆਂ ਦੀ ਪਹਿਲੀ ਮੁਲਾਕਾਤ ਅਤੇ ਦੁਵੱਲੇ ਸਬੰਧਾਂ ਨੂੰ ਬਹਾਲ ਕਰਨ ਨੂੰ ਲੈ ਕੇ ਲਾਹੇਵੰਦ ਚਰਚਾ ਦੇ ਕੁਝ ਘੰਟੇ ਬਾਅਦ ਹੀ ਬਾਇਡਨ ਨੇ ਸ਼ੀ ਨੂੰ ਤਾਨਾਸ਼ਾਹ ਦੱਸਿਆ ਸੀ। ‘ਸੀਬੀਐੱਸ ਨਿਊਜ਼’ ਨੇ ਕਿਹਾ ਕਿ ਜਦੋਂ ਬਲਿੰਕਨ ਤੋਂ ਪੁੱਛਿਆ ਗਿਆ ਕਿ ਕੀ ਬਾਇਡਨ ਦੀਆਂ ਟਿੱਪਣੀਆਂ ਚੀਨ ਨੂੰ ਲੈ ਕੇ ਅਮਰੀਕੀ ਸਰਕਾਰ ਦੇ ਰਵੱਈਏ ਨਾਲ ਸਬੰਧਤ ਸਨ ਤਾਂ ਵਿਦੇਸ਼ ਮੰਤਰੀ ਨੇ ਜਵਾਬ ਦਿੱਤਾ ਕਿ ਰਾਸ਼ਟਰਪਤੀ ‘ਸਾਡੇ ਸਾਰਿਆਂ ਲਈ ਵੀ ਇੰਜ ਹੀ ਬੋਲਦੇ ਹਨ।’ ਬਲਿੰਕਨ ਨੇ ਕਿਹਾ ਕਿ ਰਾਸ਼ਟਰਪਤੀ ਹਮੇਸ਼ਾ ਖੁੱਲ੍ਹ ਕੇ ਬੋਲਦੇ ਹਨ ਅਤੇ ਅਸੀਂ ਅਜਿਹੀਆਂ ਗੱਲਾਂ ਆਖਦੇ ਰਹਾਂਗੇ ਤੇ ਕਰਦੇ ਰਹਾਂਗੇ ਜੋ ਚੀਨ ਨੂੰ ਪਸੰਦ ਨਹੀਂ ਹਨ। ‘ਮੇਰਾ ਮੰਨਣਾ ਹੈ ਕਿ ਉਹ (ਚੀਨ) ਵੀ ਅਜਿਹਾ ਕਰਨਾ ਅਤੇ ਆਖਣਾ ਜਾਰੀ ਰਖੇਗਾ ਜੋ ਸਾਨੂੰ ਪਸੰਦ ਨਹੀਂ ਹੈ।’ ‘ਐੱਨਬੀਸੀ ਨਿਊਜ਼’ ਨਾਲ ਇਕ ਇੰਟਰਵਿਊ ’ਚ ਬਲਿੰਕਨ ਨੇ ਕਿਹਾ ਕਿ ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਅਤੇ ਮੈਨੂੰ ਨਹੀਂ ਲਗਦਾ ਇਹ ਕਿਸੇ ਲਈ ਖ਼ਬਰ ਹੋਣੀ ਚਾਹੀਦੀ ਹੈ ਪਰ ਅਹਿਮ ਇਹ ਹੈ ਕਿ ਅਸੀਂ ਪਿਛਲੀ ਮੀਟਿੰਗ ’ਚ ਕੀ ਹਾਸਲ ਕਰ ਸਕੇ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਚੀਨ ਤੋਂ ਸਿੱਧੀ ਟੱਕਰ ਮਿਲ ਰਹੀ ਹੈ ਅਤੇ ਉਹ ਇਸ ਨੂੰ ਟਕਰਾਅ ’ਚ ਨਹੀਂ ਬਦਲਣਾ ਚਾਹੁੰਦੇ ਹਨ।

.jpg)
.jpg)
.jpg)
.jpg)



















.jpg)






























.jpg)


























.jpg)

.jpg)



















