ਮਸ਼ਹੂਰ ਤਾਮਿਲ ਅਦਾਕਾਰ ਤੇ ਡੀਐੱਮਡੀਕੇ ਦੇ ਸੰਸਥਾਪਕ ਵਿਜੈਕਾਂਤ ਦਾ ਦੇਹਾਂਤ, ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ ਸਸਕਾਰ

ਮਸ਼ਹੂਰ ਤਾਮਿਲ ਅਦਾਕਾਰ ਤੇ ਡੀਐੱਮਡੀਕੇ ਦੇ ਸੰਸਥਾਪਕ ਵਿਜੈਕਾਂਤ ਦਾ ਦੇਹਾਂਤ, ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ ਸਸਕਾਰ

ਚੇਨਈ-ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਅੱਜ ਦੇਸੀਆ ਮੁਰਪੋਕੂ ਦ੍ਰਵਿੜ ਕੜਗਮ (ਡੀਐੱਮਡੀਕੇ) ਦੇ ਸੰਸਥਾਪਕ ਨੇਤਾ ਵਿਜੈਕਾਂਤ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰਨ ਦਾ ਐਲਾਨ ਕੀਤਾ। ਪੁਰਾਣੇ ਤਮਿਲ ਅਭਿਨੇਤਾ ਵਿਜੈਕਾਂਤ ਦਾ ਅੱਜ ਚੇਨਈ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਸਟਾਲਿਨ ਨੇ ਮੌਤ ’ਤੇ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਉਹ ਅਦਾਕਾਰ ਤੇ ਸਿਆਸਤਦਾਨ ਵਜੋਂ ਸਫ਼ਲ ਸਨ। ਉਨ੍ਹਾਂ ਦਾ ਸਰਕਾਰੀ ਸਨਮਾਨ ਨਾਲ ਸਸਕਾਰ ਕੀਤਾ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।