ਚੰਡੀਗਡ਼੍ਹ,(ਪੰਜਾਬੀ ਰਾਈਟਰ)- ਪੰਜਾਬ ’ਚ ਨਗਰ ਪੰਚਾਇਤਾਂ ਨੇ ਪੋਲਿੰਗ ਦਰ ’ਚ ਨਗਰ ਨਿਗਮਾਂ ਦੀ ਪਿੱਠ ਲਾ ਦਿੱਤੀ ਹੈ। ਦਾਇਰੇ ਪੱਖੋਂ ਨਗਰ ਪੰਚਾਇਤਾਂ ਛੋਟੀਆਂ ਹਨ ਪਰ ਉਨ੍ਹਾਂ ਦੀ ਪੋਲਿੰਗ ਦਰ ਦਾ ਦਾਇਰਾ ਵੱਡਾ ਹੈ। ਦੂਜੇ ਪਾਸੇ, ਨਗਰ ਨਿਗਮ ਕੱਦ ਪੱਖੋਂ ਤਾਂ ਵੱਡੇ ਹਨ ਪਰ ਉਨ੍ਹਾਂ ਦੀ ਪੋਲਿੰਗ ਫ਼ੀਸਦ ਕਾਫ਼ੀ ਘੱਟ ਹੈ। ਕੱਲ੍ਹ ਪੰਜਾਬ ’ਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਲਈ ਵੋਟਾਂ ਪਈਆਂ ਹਨ। ਸਭ ਤੋਂ ਜ਼ਿਆਦਾ ਪੋਲਿੰਗ ਦਰ ਨਗਰ ਪੰਚਾਇਤਾਂ ਦੀ 76.18 ਫ਼ੀਸਦੀ ਰਹੀ ਹੈ ਜਦੋਂਕਿ ਨਗਰ ਨਿਗਮਾਂ ਦੀ ਪੋਲਿੰਗ ਦਰ 59.91 ਫ਼ੀਸਦੀ ਹੀ ਰਹੀ।
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਅੱਜ ਪੋਲਿੰਗ ਦੇ ਵਿਸਥਾਰਤ ਵੇਰਵੇ ਜਾਰੀ ਕੀਤੇ ਗਏ ਹਨ। ਇਨ੍ਹਾਂ ਅਨੁਸਾਰ ਨਗਰ ਨਿਗਮਾਂ ਵਿੱਚੋਂ ਪਠਾਨਕੋਟ ਨਿਗਮ ’ਚ ਸਭ ਤੋਂ ਵੱਧ 67.62 ਫ਼ੀਸਦੀ ਪੋਲਿੰਗ ਹੋਈ ਹੈ ਜਦੋਂਕਿ ਸਭ ਤੋਂ ਘੱਟ ਮੁਹਾਲੀ ਨਿਗਮ ’ਚ 54.62 ਫ਼ੀਸਦੀ ਪੋਲਿੰਗ ਰਹੀ। ਨਗਰ ਕੌਂਸਲਾਂ ਦੀ ਗੱਲ ਕਰੀਏ ਤਾਂ ਪੰਜਾਬ ਭਰ ’ਚੋਂ ਜ਼ਿਲ੍ਹਾ ਬਠਿੰਡਾ ਦੀਆਂ ਕੌਂਸਲਾਂ ਦੀ ਸਭ ਤੋਂ ਵੱਧ 78.99 ਫ਼ੀਸਦੀ ਵੋਟ ਫ਼ੀਸਦੀ ਰਹੀ ਹੈ ਅਤੇ ਦੂਜੇ ਨੰਬਰ ’ਤੇ ਜ਼ਿਲ੍ਹਾ ਬਰਨਾਲਾ ਦੀਆਂ ਕੌਂਸਲਾਂ ਦੀ 77.99 ਫ਼ੀਸਦੀ ਪੋਲਿੰਗ ਰਹੀ। ਮੁਹਾਲੀ ਜ਼ਿਲ੍ਹੇ ਦੀਆਂ ਕੌਂਸਲਾਂ ਦੀ ਪੋਲਿੰਗ ਦਰ ਸਭ ਤੋਂ ਘੱਟ 55.95 ਫ਼ੀਸਦੀ ਰਹੀ ਹੈ।
ਨਗਰ ਪੰਚਾਇਤਾਂ ਦਾ ਖੇਤਰ ਜ਼ਿਆਦਾ ਪੇਂਡੂ ਪਿੱਠ ਭੂਮੀ ਵਾਲਾ ਹੁੰਦਾ ਹੈ ਜਿਸ ਕਰ ਕੇ ਇਨ੍ਹਾਂ ’ਚ ਸਭ ਤੋਂ ਵੱਧ ਪੋਲਿੰਗ ਦਰ ਰਹੀ ਹੈ ਜਦੋਂਕਿ ਸ਼ਹਿਰੀ ਵੋਟਰਾਂ ਨੇ ਗਰਮੀ ’ਚ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਹੈ। ਨਗਰ ਪੰਚਾਇਤਾਂ ਵਿੱਚੋਂ ਜ਼ਿਲ੍ਹਾ ਮਾਨਸਾ ਪਹਿਲੇ ਨੰਬਰ ’ਤੇ ਰਿਹਾ ਹੈ ਜਿੱਥੇ 84.60 ਫ਼ੀਸਦੀ ਪੋਲਿੰਗ ਰਹੀ ਹੈ। ਦੂਜੇ ਨੰਬਰ ’ਤੇ ਰੂਪਨਗਰ ਜ਼ਿਲ੍ਹੇ ’ਚ 83.96 ਫ਼ੀਸਦੀ ਪੋਲਿੰਗ ਰਹੀ ਹੈ। ਸਭ ਤੋਂ ਘੱਟ ਜ਼ਿਲ੍ਹਾ ਅੰਮ੍ਰਿਤਸਰ ’ਚ 53.06 ਫ਼ੀਸਦੀ ਰਹੀ ਹੈ। ਨਗਰ ਪੰਚਾਇਤ ਜੋਗਾ ਸਭ ਤੋਂ ਮੋਹਰੀ ਰਹੀ ਹੈ ਜਿੱਥੋਂ ਦੀ ਪੋਲਿੰਗ ਦਰ 85.33 ਫ਼ੀਸਦੀ ਰਹੀ। ਜੋਗਾ ਦੇ ਵਾਰਡ ਨੰਬਰ 4 ’ਚ ਪੋਲਿੰਗ ਦਰ 91.97 ਫ਼ੀਸਦੀ ਰਹੀ ਜਦੋਂਕਿ ਵਾਰਡ ਨੰਬਰ 10 ’ਚ ਪੋਲਿੰਗ ਦਰ 90 ਫ਼ੀਸਦੀ ਰਹੀ ਹੈ। ਜੋਗਾ ਦੇ ਕਿਸੇ ਵੀ ਵਾਰਡ ’ਚ 81 ਫ਼ੀਸਦੀ ਤੋਂ ਘੱਟ ਪੋਲਿੰਗ ਨਹੀਂ ਹੋਈ ਹੈ। ਇੱਥੋਂ ਦੇ ਵਾਰਡ ਨੰਬਰ 6 ਅਤੇ 11 ਵਿੱਚ ਤਾਂ ਪੁਰਸ਼ਾਂ ਤੋਂ ਵੱਧ ਵੋਟਾਂ ਔਰਤਾਂ ਨੇ ਪਾਈਆਂ ਹਨ।
ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਹਮੇਸ਼ਾ ਹੀ ਪੋਲਿੰਗ ਦਰ ਪੇਂਡੂ ਖੇਤਰ ’ਚ ਉੱਚੀ ਰਹਿੰਦੀ ਹੈ ਜਦੋਂਕਿ ਸ਼ਹਿਰੀ ਵੋਟਰ ਖ਼ਾਸ ਕਰ ਕੇ ਉੱਚ ਤਬਕਾ ਵੋਟ ਪਾਉਣ ਨੂੰ ਤਰਜ਼ੀਹ ਨਹੀਂ ਦਿੰਦਾ ਹੈ। ਸਮੁੱਚੇ ਪੰਜਾਬ ’ਚ ਕੁੱਲ ਪੋਲਿੰਗ ਦਰ 64 ਫ਼ੀਸਦੀ ਦੇ ਕਰੀਬ ਰਹੀ ਹੈ ਜਦੋਂਕਿ ਸਾਲ 2021 ਦੀਆਂ ਚੋਣਾਂ ’ਚ ਇਹੋ ਪੋਲਿੰਗ ਦਰ 73.53 ਫ਼ੀਸਦੀ ਰਹੀ ਸੀ ਪਰ ਉਸ ਵਕਤ ਵੋਟਾਂ ਫਰਵਰੀ ਮਹੀਨੇ ’ਚ ਪਈਆਂ ਸਨ। ਐਤਕੀਂ ਗਰਮੀ ਜ਼ਿਆਦਾ ਪੈਣ ਕਰ ਕੇ ਸ਼ਹਿਰੀ ਖੇਤਰਾਂ ’ਚ ਪੋਲਿੰਗ ਦਰ ਪ੍ਰਭਾਵਿਤ ਹੋਈ ਹੈ।
ਨਗਰ ਨਿਗਮਾਂ ਦੀ ਪੋਲਿੰਗ ਦਰ
ਨਿਗਮ ਦਾ ਨਾਮ ਪੋਲਿੰਗ ਦਰ
ਪਠਾਨਕੋਟ 67.62 ਫ਼ੀਸਦੀ
ਬਰਨਾਲਾ 63.51 ਫ਼ੀਸਦੀ
ਕਪੂਰਥਲਾ 61.31 ਫ਼ੀਸਦੀ
ਅਬੋਹਰ 60.05 ਫ਼ੀਸਦੀ
ਬਟਾਲਾ 58.60 ਫ਼ੀਸਦੀ
ਬਠਿੰਡਾ 58.45 ਫ਼ੀਸਦੀ
ਮੋਗਾ 58.34 ਫ਼ੀਸਦੀ
.jpg)

.jpg)
.jpg)
.jpg)



































.jpg)


























.jpg)





.jpg)






















.jpg)







