ਬਘੇਲ ਵੀ ਧੜੇਬੰਦੀ ਖ਼ਤਮ ਵਿੱਚ ਰਹੇ ਨਾਕਾਮ; ਰਾਹੁਲ ਗਾਂਧੀ ਦਾ ਚੰਡੀਗੜ੍ਹ ਦੌਰਾ ਭਲਕੇ
ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਕਾਂਗਰਸ ਲੁਧਿਆਣਾ (ਪੱਛਮੀ) ਦੀ ਜ਼ਿਮਨੀ ਚੋਣ ਦੌਰਾਨ ਅੰਦਰੂਨੀ ਫੁੱਟ ਉਭਰ ਆਈ ਹੈ। ਕਾਂਗਰਸ ’ਚ ਨਵੀਂ ਕਤਾਰਬੰਦੀ ਬਣਨ ਲੱਗੀ ਹੈ ਅਤੇ ਸਿਆਸੀ ਆਗੂ ਅਲੱਗ-ਅਲੱਗ ਧੜਿਆਂ ’ਚ ਨਜ਼ਰ ਆਉਣ ਲੱਗੇ ਹਨ। ਕਾਂਗਰਸੀ ਆਗੂ ਰਾਹੁਲ ਗਾਂਧੀ 4 ਜੂਨ ਨੂੰ ਚੰਡੀਗੜ੍ਹ ਪੁੱਜ ਰਹੇ ਹਨ ਅਤੇ ਉਸ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਦੀ ਅੰਦਰੂਨੀ ਫੁੱਟ ਮੁੜ ਉੱਭਰ ਆਈ ਹੈ। ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਭੁਪੇਸ਼ ਬਘੇਲ ਵੀ ਕਾਂਗਰਸ ਵਿਚਲੀ ਧੜੇਬੰਦੀ ਨੂੰ ਰੋਕ ਨਹੀਂ ਸਕੇ।
ਲੁਧਿਆਣਾ ਪੱਛਮੀ ਤੋਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਅਤੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਕਮਲਜੀਤ ਸਿੰਘ ਕੜਵਲ ਅਤੇ ਕਰਨ ਵੜਿੰਗ ਦੀ ਮੁੜ ਕਾਂਗਰਸ ’ਚ ਸ਼ਮੂਲੀਅਤ ਕਰਵਾਈ ਸੀ, ਜਿਸ ਮਗਰੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਗ਼ੁੱਸੇ ਨੂੰ ਹਜ਼ਮ ਨਹੀਂ ਕਰ ਸਕੇ। ਰਾਜਾ ਵੜਿੰਗ ਸਮਝਦੇ ਹਨ ਕਿ ਉਨ੍ਹਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਦੋਵੇਂ ਆਗੂ ਪਾਰਟੀ ’ਚ ਸ਼ਾਮਲ ਕਰਵਾਏ ਗਏ ਹਨ, ਜਦਕਿ ਆਸ਼ੂ ਆਖਦੇ ਹਨ ਕਿ ਉਨ੍ਹਾਂ ਨੇ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੂੰ ਭਰੋਸੇ ਵਿੱਚ ਲੈ ਕੇ ਕਦਮ ਚੁੱਕਿਆ ਹੈ।
ਦੂਜੇ ਪਾਸੇ ਅੱਜ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਖਾ ਵਿੱਚ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਮੁੜ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਹੈ। ਵੜਿੰਗ ਨੇ ਕਿਹਾ ਹੈ ਕਿ ਵਿਕਰਮ ਚੌਧਰੀ ਦੀ ਘਰ ਵਾਪਸੀ ਹੋਈ ਹੈ ਜਿਸ ਨਾਲ ਕਾਂਗਰਸ ਨੂੰ ਮਜ਼ਬੂਤੀ ਮਿਲੇਗੀ। ਬੀਤੇ ਦਿਨ ਜੋ ਸਿਆਸੀ ਠਿੱਬੀ ਰਾਜਾ ਵੜਿੰਗ ਨੂੰ ਲਾਈ ਗਈ ਸੀ, ਉਸ ਦਾ ਜਵਾਬ ਅੱਜ ਵੜਿੰਗ ਨੇ ਵਿਕਰਮ ਚੌਧਰੀ ਨੂੰ ਕਾਂਗਰਸ ’ਚ ਸ਼ਾਮਲ ਕਰਾ ਕੇ ਦਿੱਤਾ ਹੈ ਕਿਉਂਕਿ ਵਿਕਰਮ ਚੌਧਰੀ ਅਤੇ ਚਰਨਜੀਤ ਚੰਨੀ ਵਿਚਾਲੇ ‘ਛੱਤੀ ਦਾ ਅੰਕੜਾ’ ਹੈ।
ਪੰਜਾਬ ਕਾਂਗਰਸ ’ਚ ਦੋ ਧੜੇ ਉੱਭਰਦੇ ਨਜ਼ਰ ਆ ਰਹੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਭਾਰਤ ਭੂਸ਼ਨ ਆਸ਼ੂ, ਰਾਣਾ ਗੁਰਜੀਤ ਸਿੰਘ ਅਤੇ ਪਰਗਟ ਸਿੰਘ ਇੱਕ ਕਤਾਰ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ, ਜਦਕਿ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਪਾਲ ਸਿੰਘ ਖਹਿਰਾ ਇੱਕ ਮੰਚ ’ਤੇ ਖੜ੍ਹੇ ਜਾਪਦੇ ਹਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਾਫ਼ੀ ਸਮੇਂ ਤੋਂ ਸੱਤਾਧਾਰੀ ਧਿਰ ਖ਼ਿਲਾਫ਼ ਹਮਲਾਵਰ ਰੁਖ਼ ਨਹੀਂ ਦਿਖ ਰਿਹਾ ਅਤੇ ਹਾਕਮ ਧਿਰ ਨੇ ਵੀ ਵੜਿੰਗ ਦੀ ਦੁਖਦੀ ਰਗ ਫੜੀ ਹੋਈ ਹੈ।
ਲੁਧਿਆਣਾ ਪੱਛਮੀ ਤੋਂ ਨਾਮਜ਼ਦਗੀ ਦਾਖਲ ਕਰਨ ਸਮੇਂ ਰਾਜਾ ਵੜਿੰਗ ਪਾਰਟੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦੇ ਨਾਲ ਸਨ ਪਰ ਅੰਦਰੂਨੀ ਮਤਭੇਦ ਜਾਰੀ ਹਨ। ਅੱਜ ਪੂਰਾ ਦਿਨ ਸਿਆਸੀ ਹਲਕਿਆਂ ’ਚ ਚਰਚਾ ਛਿੜੀ ਰਹੀ ਕਿ ਰਾਜਾ ਵੜਿੰਗ ਨੇ ਵਿਕਰਮ ਚੌਧਰੀ ਨੂੰ ਪਾਰਟੀ ਵਿੱਚ ਸ਼ਾਮਲ ਕਰਾ ਕੇ ਸੰਸਦ ਮੈਂਬਰ ਚੰਨੀ ਨਾਲ ਹਿਸਾਬ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਹਰ ਕਦਮ ਨਾਲ ਚੰਨੀ ਸਹਿਮਤ
ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਤਾਂ ਪਾਰਟੀ ਦੇ ਅਨੁਸ਼ਾਸਿਤ ਸਿਪਾਹੀ ਹਨ ਅਤੇ ਵਿਕਰਮ ਚੌਧਰੀ ਦੀ ਸ਼ਮੂਲੀਅਤ ’ਤੇ ਕੋਈ ਇਤਰਾਜ਼ ਨਹੀਂ। ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਹਰ ਕਦਮ ਨਾਲ ਉਹ ਸਹਿਮਤ ਹਨ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ’ਚ ਜ਼ਿਮਨੀ ਚੋਣ ਦੌਰਾਨ ਖੜ੍ਹਾ ਹੋਇਆ ਬਿਖੇੜਾ ਸਿਆਸੀ ਤੌਰ ’ਤੇ ਕਾਂਗਰਸ ਨੂੰ ਢਾਹ ਲਾਉਣ ਵਾਲਾ ਹੈ। ਭਾਰਤ ਭੂਸ਼ਨ ਆਸ਼ੂ ਨੇ ਪਾਰਟੀ ਤੋਂ ਟਿਕਣ ਮਿਲਣ ਮਗਰੋਂ ਆਪਣੀ ਚੋਣ ਮੁਹਿੰਮ ਲਈ ਉਚੇਚੇ ਤੌਰ ’ਤੇ ਰਾਣਾ ਗੁਰਜੀਤ ਸਿੰਘ, ਸੁੰਦਰ ਸ਼ਾਮ ਅਰੋੜਾ ਅਤੇ ਵਿਜੈਇੰਦਰ ਸਿੰਗਲਾ ਨੂੰ ਮੰਗਿਆ ਸੀ। ਇਨ੍ਹਾਂ ਆਗੂਆਂ ਲਈ ਵੀ ਲੁਧਿਆਣਾ ਦੀ ਚੋਣ ਹੁਣ ਵੱਕਾਰੀ ਹੈ। ਦੇਖਣਾ ਹੋਵੇਗਾ ਕਿ ਅੰਦਰੂਨੀ ਤੌਰ ’ਤੇ ਕਾਂਗਰਸ ਵਿੱਚ ਸ਼ੁਰੂ ਹੋਈ ਜੰਗ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਮੋੜ ਲੈਂਦੀ ਹੈ।
.jpg)

.jpg)
.jpg)
.jpg)



















.jpg)































.jpg)

























.jpg)

.jpg)



















