ਚੰਡੀਗੜ੍ਹ ਵਿੱਚ ਭਰਵਾਂ ਮੀਂਹ; ਇੰਡਸਟਰੀਆ ਏਰੀਆ ਦੀ ਮੁੱਖ ਸੜਕ ’ਤੇ ਪਾਣੀ ਭਰਿਆ

ਚੰਡੀਗੜ੍ਹ ਵਿੱਚ ਭਰਵਾਂ ਮੀਂਹ; ਇੰਡਸਟਰੀਆ ਏਰੀਆ ਦੀ ਮੁੱਖ ਸੜਕ ’ਤੇ ਪਾਣੀ ਭਰਿਆ

ਸੈਕਟਰ-50 ਵਿੱਚ ਕੰਧ ਡਿੱਗੀ

ਚੰਡੀਗੜ੍ਹ,- ਟਰਾਈਸਿਟੀ ਵਿੱਚ ਮੌਨਸੂਨ ਵੱਲੋਂ ਦਸਤਕ ਦੇਣ ਤੋਂ ਬਾਅਦ ਭਰਵਾਂ ਮੀਂਹ ਪੈ ਰਿਹਾ ਹੈ। ਇਹ ਮੀਂਹ ਅੱਜ ਤੜਕੇ ਤੋਂ ਜਾਰੀ ਹੈ ਤੇ ਕਈ ਸੜਕਾਂ ’ਤੇ ਪਾਣੀ ਭਰ ਗਿਆ ਹੈ। ਅੱਜ ਸਵੇਰ ਵੇਲੇ ਸੈਕਟਰ-50 ਵਿਚ 49-50 ਨੂੰ ਵੰਡਦੀ ਸੜਕ ’ਤੇ ਪੈਂਦੀ ਕਲੋਨੀ ਦੀ ਕੰਧ ਡਿੱਗ ਗਈ। ਇਸ ਕਾਰਨ ਦੋ ਸਕੂਟਰ ਨੁਕਸਾਨੇ ਗਏ। ਸਨਅਤੀ ਏਰੀਆ ਫੇਜ਼ 2 ਵਿੱਚ ਥ੍ਰੀ ਬੀਆਰਡੀ ਦੀ ਸੜਕ ’ਤੇ ਪਾਣੀ ਭਰ ਗਿਆ ਹੈ। ਇਸ ਤੋਂ ਇਲਾਵਾ ਮੁਹਾਲੀ ਤੇ ਪੰਚਕੂਲਾ ਵਿਚ ਅੱਜ ਭਰਵਾਂ ਮੀਂਹ ਪਿਆ। ਲਗਾਤਾਰ ਮੀਂਹ ਪੈਣ ਤੋਂ ਬਾਅਦ ਪਾਰਾ ਵੀ ਡਿੱਗ ਗਿਆ ਹੈ ਤੇ ਗਰਮੀ ਤੋਂ ਵੀ ਰਾਹਤ ਮਿਲੀ ਹੈ। ਚੰਡੀਗੜ੍ਹ ਵਿਚ ਮੌਨਸੂਨ ਦੋ ਦਿਨ ਦੇਰ ਨਾਲ ਪੁੱਜਿਆ ਹੈ। ਮੌਸਮ ਵਿਭਾਗ ਵਲੋਂ ਅਗਲੇ ਦੋ ਦਿਨ ਹੋਰ ਭਰਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।