ਓਟਵਾ (ਪੰਜਾਬੀ ਰਾਈਟਰ)- ਕੈਨੇਡਾ ਵਿੱਚ ਵਸਣ ਦੀ ਇੱਛਾ ਰੱਖਣ ਵਾਲੇ ਹਜ਼ਾਰਾਂ ਪੰਜਾਬੀਆਂ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਕੈਨੇਡੀਅਨ ਸਰਕਾਰ ਨੇ ਐਕਸਪ੍ਰੈਸ ਐਂਟਰੀ ਦੇ ਅਧੀਨ ਮੌਜੂਦਾ ਤਿੰਨ ਸੰਘੀ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਨੂੰ ਇੱਕ ਸੰਯੁਕਤ ਮਾਰਗ ਵਿੱਚ ਬਦਲਣ ਦੀਆਂ ਯੋਜਨਾ ਤਿਆਰ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਇਸ ਬਦਲਾਅ ਦਾ ਮਕਸਦ 2015 ਵਿੱਚ ਸ਼ੁਰੂ ਹੋਏ ਐਕਸਪ੍ਰੈਸ ਐਂਟਰੀ ਸਿਸਟਮ ਨੂੰ ਆਸਾਨ ਬਣਾਉਣਾ ਹੈ, ਕਿਉਂਕਿ ਇਹ ਦਿਨੋ-ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਸੀ। ਇਸ ਦੇ ਨਾਲ ਹੀ ਇਸ ਨੂੰ ਕੈਨੇਡਾ ਦੀ ਮੌਜੂਦਾ ਲੇਬਰ ਮਾਰਕੀਟ ਦੀਆਂ ਲੋੜਾਂ ਮੁਤਾਬਕ ਢਾਲਣਾ ਹੈ।
ਪ੍ਰਸਤਾਵਿਤ ਬਦਲਾਵਾਂ ਦੇ ਤਹਿਤ, ਹੁਣ ਐਕਸਪ੍ਰੈਸ ਐਂਟਰੀ ਪੂਲ ਵਿੱਚ ਸ਼ਾਮਲ ਹੋਣ ਲਈ ਯੋਗਤਾ ਦੇ ਨਿਯਮ ਸਾਰਿਆਂ ਵਾਸਤੇ ਇੱਕੋ ਜਿਹੇ ਕਰ ਦਿੱਤੇ ਜਾਣਗੇ। ਉਮੀਦਵਾਰਾਂ ਕੋਲ ਘੱਟੋ-ਘੱਟ ਇੱਕ ਸਾਲ ਦਾ ਹੁਨਰਮੰਦ ਕੰਮ ਦਾ ਤਜ਼ਰਬਾ (ਚਾਹੇ ਕੈਨੇਡਾ ਦਾ ਹੋਵੇ ਜਾਂ ਕਿਸੇ ਹੋਰ ਦੇਸ਼ ਦਾ), ਘੱਟੋ-ਘੱਟ CLB 6 ਦੀ ਭਾਸ਼ਾ ਮੁਹਾਰਤ ਅਤੇ ਬੁਨਿਆਦੀ ਪੜ੍ਹਾਈ ਵਜੋਂ ਹਾਈ ਸਕੂਲ ਪਾਸ ਹੋਣਾ ਜ਼ਰੂਰੀ ਹੋਵੇਗਾ। ਹਰੇਕ ਪ੍ਰੋਗਰਾਮ ਲਈ ਮੌਜੂਦਾ ਵੱਖੋ-ਵੱਖਰੇ ਨਿਯਮਾਂ ਨੂੰ ਹੁਣ ਖ਼ਤਮ ਕਰ ਦਿੱਤਾ ਜਾਵੇਗਾ।
ਉਮੀਦਵਾਰਾਂ ਨੂੰ ਸੱਦਾ ਦੇਣ ਲਈ ਵਰਤੇ ਜਾਂਦੇ ਕੰਪਰੀਹੈਂਸਿਵ ਰੈਂਕਿੰਗ ਸਿਸਟਮ (CRS) ਵਿੱਚ ਵੀ ਬਦਲਾਅ ਹੋਣ ਦੀ ਉਮੀਦ ਹੈ। ਹੁਣ ਵੱਧ ਕਮਾਈ, ਮੰਗ ਵਾਲੇ ਕਿੱਤਿਆਂ ਵਿੱਚ ਵੈਧ ਨੌਕਰੀਆਂ ਦੀ ਪੇਸਕਸ਼ ਅਤੇ ਲੇਬਰ ਮਾਰਕੀਟ ਵਿੱਚ ਮਜ਼ਬੂਤ ਕੰਮ ਨੂੰ ਜ਼ਿਆਦਾ ਅਹਿਮੀਅਤ ਦਿੱਤੇ ਜਾਣ ਦੀ ਸੰਭਾਵਨਾ ਹੈ, ਜਦੋਂ ਕਿ ਪਹਿਲਾਂ ਜੋ ਕੈਨੇਡਾ ਵਿੱਚ ਪੜ੍ਹਾਈ ਕਰਨ ਜਾਂ ਉੱਥੇ ਰਹਿ ਰਹੇ ਸਕੇ ਭੈਣ-ਭਰਾ ਹੋਣ ਦੇ ਵਾਧੂ ਨੰਬਰ (Points) ਮਿਲਦੇ ਸਨ, ਉਹ ਹੁਣ ਘਟਾਏ ਜਾ ਸਕਦੇ ਹਨ ਜਾਂ ਪੂਰੀ ਤਰ੍ਹਾਂ ਖ਼ਤਮ ਕੀਤੇ ਜਾ ਸਕਦੇ ਹਨ।
ਇਸ ਸੁਧਾਰ ਨੂੰ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਕੈਨੇਡਾ ਦੇ ਹੁਨਰਮੰਦ ਇਮੀਗ੍ਰੇਸ਼ਨ ਸਿਸਟਮ 'ਚ ਸਭ ਤੋਂ ਮਹੱਤਵਪੂਰਨ ਢਾਂਚਾਗਤ ਤਬਦੀਲੀਆਂ ਵਜੋਂ ਦੇਖਿਆ ਜਾ ਰਿਹਾ ਹੈ। ਇਹ ਪ੍ਰਸਤਾਵ ਵਰਤਮਾਨ ਵਿੱਚ ਯੋਜਨਾਬੰਦੀ ਦੇ ਪੜਾਅ 'ਤੇ ਹੈ। ਜਦੋਂ ਤੱਕ ਬਦਲਾਵਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਜਾਂਦਾ ਅਤੇ ਲਾਗੂ ਨਹੀਂ ਕੀਤਾ ਜਾਂਦਾ, ਮੌਜੂਦਾ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਪਹਿਲਾਂ ਵਾਂਗ ਹੀ ਚਲਦੀਆਂ ਰਹਿਣਗੀਆਂ। ਕੈਨੇਡਾ ਵਿੱਚ ਪੰਜਾਬੀ ਪ੍ਰਵਾਸੀਆਂ ਅਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਚਾਹਵਾਨਾਂ ਲਈ, ਇਹ ਘਟਨਾਕ੍ਰਮ ਆਉਣ ਵਾਲੇ ਸਾਲਾਂ ਵਿੱਚ ਸਥਾਈ ਨਿਵਾਸ (ਪੀ ਆਰ) ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਇੱਕ ਸੰਭਾਵੀ ਤਬਦੀਲੀ ਦਾ ਸੰਕੇਤ ਦਿੰਦਾ ਹੈ।
.jpg)

.jpg)
.jpg)
.jpg)



















.jpg)































.jpg)

























.jpg)

.jpg)



















