ਪਟਨਾ-ਬਿਹਾਰ ’ਚ ਕਰਵਾਏ ਗਏ ਜਾਤ ਸਰਵੇਖਣ ਦੇ ਅੰਕੜੇ ਨਿਤੀਸ਼ ਕੁਮਾਰ ਸਰਕਾਰ ਨੇ ਅੱਜ ਜਾਰੀ ਕਰ ਦਿੱਤੇ ਹਨ। ਸੂਬੇ ਦੀ ਕੁੱਲ ਆਬਾਦੀ ’ਚ ਓਬੀਸੀਜ਼ ਅਤੇ ਈਬੀਸੀਜ਼ (ਅਤਿ ਪੱਛੜੇ ਵਰਗ) ਦੀ ਗਿਣਤੀ 63 ਫ਼ੀਸਦ ਬਣਦੀ ਹੈ। ਵਿਕਾਸ ਕਮਿਸ਼ਨਰ ਵਵਿੇਕ ਸਿੰਘ ਵੱਲੋਂ ਇਥੇ ਜਾਰੀ ਅੰਕੜਿਆਂ ਮੁਤਾਬਕ ਬਿਹਾਰ ਦੀ ਕੁੱਲ ਆਬਾਦੀ 13.07 ਕਰੋੜ ਤੋਂ ਕੁਝ ਜ਼ਿਆਦਾ ਹੈ ਜਿਸ ’ਚੋਂ ਅਤਿ ਪੱਛੜਾ ਵਰਗ (36 ਫ਼ੀਸਦ) ਨਾਲ ਸਬੰਧਤ ਲੋਕ ਸਭ ਤੋਂ ਵੱਧ ਹਨ। ਇਸ ਮਗਰੋਂ 27.13 ਫ਼ੀਸਦ ਨਾਲ ਹੋਰ ਪੱਛੜੇ ਵਰਗਾਂ ਦਾ ਨੰਬਰ ਆਉਂਦਾ ਹੈ। ਸਰਵੇਖਣ ’ਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਆਬਾਦੀ ਦੇ ਹਿਸਾਬ ਨਾਲ ਸਭ ਤੋਂ ਵੱਧ ਯਾਦਵ (14.27 ਫ਼ੀਸਦ) ਹਨ। ਯਾਦਵ ਓਬੀਸੀ ਗਰੁੱਪ ’ਚ ਆਉਂਦੇ ਹਨ ਅਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਉਸੇ ਨਾਲ ਸਬੰਧਤ ਹਨ। ਸੂਬੇ ਦੀ ਕੁੱਲ ਆਬਾਦੀ ’ਚ ਦਲਿਤਾਂ (ਅਨੂਸੂਚਿਤ ਜਾਤਾਂ) ਦੀ ਫ਼ੀਸਦ 19.65 ਹੈ। ਬਿਹਾਰ ’ਚ ਅਨੂਸੂਚਿਤ ਕਬੀਲਿਆਂ ਨਾਲ ਸਬੰਧਤ ਕਰੀਬ 22 ਲੱਖ (1.68 ਫ਼ੀਸਦ) ਲੋਕ ਵਸਦੇ ਹਨ। ਅਣਰਾਖਵੇਂ ਵਰਗ ਯਾਨੀ ਉੱਚੀਆਂ ਜਾਤਾਂ ਨਾਲ ਸਬੰਧਤ 15.52 ਫ਼ੀਸਦ ਲੋਕ ਹਨ। ਸਰਵੇਖਣ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਬਿਹਾਰ ਦੀ ਕੁੱਲ ਆਬਾਦੀ ’ਚ 81.99 ਫ਼ੀਸਦ ਹਿੰਦੂ ਹਨ ਅਤੇ ਮੁਸਲਮਾਨਾਂ ਦੀ ਆਬਾਦੀ 17.70 ਫ਼ੀਸਦ ਹੈ। ਇਸਾਈਆਂ, ਸਿੱਖਾਂ, ਜੈਨੀਆਂ ਅਤੇ ਹੋਰ ਧਰਮਾਂ ਦੇ ਲੋਕਾਂ ਦੀ ਬਹੁਤ ਥੋੜ੍ਹੀ ਆਬਾਦੀ ਹੈ ਅਤੇ ਸੂਬੇ ਦੀ ਕੁੱਲ ਆਬਾਦੀ ’ਚ ਉਨ੍ਹਾਂ ਦੀ ਗਿਣਤੀ ਇਕ ਫ਼ੀਸਦ ਤੋਂ ਵੀ ਘੱਟ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਿਆਨ ਜਾਰੀ ਕਰਕੇ ਸਰਵੇਖਣ ਦਾ ਅਮਲ ਨੇਪਰੇ ਚਾੜ੍ਹਨ ਵਾਲੇ ਸਰਕਾਰੀ ਅਧਿਕਾਰੀਆਂ ਦੀ ਟੀਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਸਾਰੀਆਂ ਨੌਂ ਸਿਆਸੀ ਪਾਰਟੀਆਂ ਦੀ ਮੀਟਿੰਗ ਸੱਦ ਕੇ ਉਨ੍ਹਾਂ ਨਾਲ ਅੰਕੜੇ ਸਾਂਝੇ ਕੀਤੇ ਜਾਣਗੇ। ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ, ਜੋ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਪਿਤਾ ਹਨ, ਨੇ ਵੀ ਕਿਹਾ ਕਿ ਇਸ ਨਾਲ ਕੌਮੀ ਪੱਧਰ ’ਤੇ ਜਾਤੀ ਜਨਗਣਨਾ ਦਾ ਮੁੱਢ ਬੱਝ ਜਾਵੇਗਾ ਜੋ ਕੇਂਦਰ ’ਚ ਅਗਲੀ ਸਰਕਾਰ ਬਣਨ ’ਤੇ ਕਰਵਾਈ ਜਾਵੇਗੀ। ਭਾਜਪਾ ਪ੍ਰਦੇਸ਼ ਪ੍ਰਧਾਨ ਸਮਰਾਟ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਸਰਵੇਖਣ ਲਈ ਸਹਿਮਤੀ ਨਹੀਂ ਦਿੱਤੀ ਸੀ ਅਤੇ ਉਹ ਇਸ ਦੇ ਜਨਤਕ ਕੀਤੇ ਗਏ ਅੰਕੜਿਆਂ ਦਾ ਮੁਲਾਂਕਣ ਕਰਨਗੇ। -
.jpg)

.jpg)
.jpg)
.jpg)



















.jpg)






























.jpg)


























.jpg)

.jpg)



















