ਚੰਡੀਗੜ੍ਹ, 18 ਮਈ (ਪੰਜਾਬੀ ਰਾਈਟਰ)- ਅਕਾਲੀ ਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਤਭੇਦਾਂ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਆਪਣੀ ਰਾਹ ਵੱਖ ਕਰ ਲਈ ਸੀ। ਮਨਪ੍ਰੀਤ ਨੇ ਅੱਜ ਸਪਸ਼ਟ ਕੀਤਾ ਹੈ ਕਿ ਉਹ ਸਿਰਫ਼ ਪੰਥਕ ਪਾਰਟੀ ਨਾਲ ਹੀ ਚੱਲਣਗੇ। ਉਨ੍ਹਾਂ ਸਪਸ਼ਟ ਕਰਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ (ਆਪ) ਨਾਲ ਕਦੇ ਵੀ ਨਹੀਂ ਜੁੜਨਗੇ ਕਿਉਂਕਿ ਇਹ ਨਾ ਤਾਂ ਕੋਈ ਪੰਥਕ ਪਾਰਟੀ ਹੈ ਅਤੇ ਇਸ ਦੇ ਸਾਰੇ ਫੈਸਲੇ ਤੇ ਕੰਮਕਾਜ ਦਿੱਲੀ ਤੋਂ ਚਲਾਏ ਜਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨਾਲ ਵਾਇਰਲ ਹੋਈ ਫੋਟੋ ਨੂੰ ਇਆਲੀ ਨੇ ਦੱਸਿਆ 'ਫਰਜ਼ੀ'
ਸੋਸ਼ਲ ਮੀਡੀਆ ’ਤੇ ਅੱਜ-ਕੱਲ੍ਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਤਿਆਰ ਕੀਤੀ ਗਈ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮਨਪ੍ਰੀਤ ਸਿੰਘ ਇਆਲੀ, ਬੀਬੀ ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਲੋਕਾਂ ਨੇ ਇਹ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਕਿ ਸ਼ਾਇਦ ਇਹ ਤਿੰਨੋਂ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਪਰ ਇਸ ਦਾ ਖੰਡਨ ਕਰਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਇਹ ਕੰਪਿਊਟਰ ਰਾਹੀਂ ਤਿਆਰ ਕੀਤੀ ਗਈ ਇੱਕ ਫਰਜ਼ੀ ਤਸਵੀਰ ਹੈ ਅਤੇ ਉਨ੍ਹਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੁਹਰਾਇਆ ਕਿ ਉਹ 'ਆਪ' ਪਾਰਟੀ ਵਿੱਚ ਕਦੇ ਸ਼ਾਮਲ ਨਹੀਂ ਹੋਣਗੇ ਕਿਉਂਕਿ ਇਸ ਪਾਰਟੀ ਦੀ ਸੋਚ ਪੰਥਕ ਏਜੰਡੇ ਤੋਂ ਬਿਲਕੁਲ ਵੱਖਰੀ ਹੈ ਅਤੇ ਇਸ ਦੀ ਪੂਰੀ ਕਮਾਂਡ ਦਿੱਲੀ ਦੇ ਹੱਥਾਂ ਵਿੱਚ ਹੈ।
.jpg)

.jpg)
.jpg)
.jpg)





























.jpg)






























.jpg)










.jpg)

















.jpg)









