ਗੁਰਦਾਸ ਰਾਮ ਆਲਮ ਪੁਰਸਕਾਰ ਰਾਜ ਕੁਮਾਰ ਹੰਸ ਨੂੰ ਦੇਣ ਦਾ ਫ਼ੈਸਲਾ

ਗੁਰਦਾਸ ਰਾਮ ਆਲਮ ਪੁਰਸਕਾਰ ਰਾਜ ਕੁਮਾਰ ਹੰਸ ਨੂੰ ਦੇਣ ਦਾ ਫ਼ੈਸਲਾ

ਚੰਡੀਗੜ੍ਹ, 17 ਮਈ (ਪੰਜਾਬੀ ਰਾਈਟਰ)- ਮਾਨਵਤਾਵਾਦੀ ਰਚਨਾ ਮੰਚ ਪੰਜਾਬ ਦੇ ਅਹੁਦੇਦਾਰਾਂ ਅਤੇ ਕਾਰਜਕਰਨੀ ਦੇ ਮੈਂਬਰਾਂ ਦੀ ਮੀਟਿੰਗ ਜਲੰਧਰ ਵਿੱਚ ਮੰਚ ਦੇ ਪ੍ਰਧਾਨ ਡਾ. ਕੇਵਲ ਸਿੰਘ ਪਰਵਾਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ 26ਵਾਂ ਲੋਕ ਕਵੀ ਗੁਰਦਾਸ ਰਾਮ ਆਲਮ ਪੁਰਸਕਾਰ ਇਤਿਹਾਸਕਾਰ ਡਾ. ਰਾਜ ਕੁਮਾਰ ਹੰਸ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ| ਭਾਈ ਜੈਤਾ ਤੇ ਸ੍ਰੀ ਗੁਰ ਕਥਾ, ਸੰਤ ਕਵੀ ਵਜ਼ੀਰ ਸਿੰਘ: ਸ਼ੀਹਰਫ਼ੀਆਂ, ਲੋਕ ਕਵੀ ਦਯਾ ਸਿੰਘ ਆਰਿਫ਼ ਤੇ ਦਲਿਤ ਇਤਿਹਾਸਕਾਰੀ ਨਾਲ ਸਬੰਧਤ ਉਨ੍ਹਾਂ ਦੇ ਖੋਜ ਪੇਪਰ ਕੌਮਾਂਤਰੀ ਜਰਨਲਾਂ ਵਿੱਚ ਛਪੇ ਸਨ| ਮੰਚ ਦੇ ਪ੍ਰਧਾਨ ਡਾ. ਕੇਵਲ ਸਿੰਘ ਪਰਵਾਨਾ ਤੇ ਜਰਨਲ ਸਕੱਤਰ ਮੱਖਣ ਮਾਨ ਨੇ ਦੱਸਿਆ ਕਿ ਇਹ ਸਮਾਗਮ ਜੁਲਾਈ ਦੇ ਅਖ਼ੀਰ ਵਿੱਚ ਜਲੰਧਰ ਵਿੱਚ ਕਰਵਾਇਆ ਜਾਵੇਗਾ|