ਬਿਨਾਂ ਸ਼ੱਕ ਇਸ ਵੇਲੇ ਪੰਜਾਬ ’ਚ ਜੇਕਰ ਕਿਸੇ ਸਿਆਸਤਦਾਨ ਦੀ ਸਭ ਤੋਂ ਵੱਧ ਚਰਚਾ ਹੈ ਤਾਂ ਉਹ ਭਗਵੰਤ ਮਾਨ ਹੈ| ਆਪਣੇ ਟੋਟਕਿਆਂ ਅਤੇ ਸਿਆਸੀ ਸੂਝ ਬੂਝ ਦੇ ਨਾਲ ਭਗਵੰਤ ਮਾਨ ਆਪਣੇ ਲਗਭਗ ਸਾਰੇ ਹੀ ਵਿਰੋਧੀ ਸਿਆਸਤਾਨਾਂ ਨੂੰ ਘੁਮੇਟਣੀਆਂ ਲਿਆਂਦੀਆਂ ਹੋਈਆਂ ਹਨ ਜਿਸ ਕਾਰਨ ਵਿਰੋਧੀ ਸਿਆਸਤਦਾਨ ਵੀ ਉਲਟ ਪੁਲਟ ਬਿਆਨਾਂ ਨਾਲ ਕਿਤੇ ਨਾ ਕਿਤੇ ਫਸੇ ਹੀ ਰਹਿੰਦੇ ਹਨ|
ਇਕ ਗੱਲ ਇੱਥੇ ਜ਼ਰੂਰ ਕਰਨੀ ਬਣਦੀ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਵੇਂ ਦੀ ਆਮ ਆਦਮੀ ਪਾਰਟੀ ਤੋਂ ਆਸ ਰੱਖੀ ਸੀ, ਆਮ ਆਦਮੀ ਪਾਰਟੀ ਉਸ ਤਰ•ਾਂ ਦੀ ਬਿਲਕੁਲ ਵੀ ਨਹੀਂ ਨਿਕਲੀ| ਹੁਣ ਸਰਕਾਰ ਦਾ ਆਖਰੀ ਸਾਲ ਚੱਲ ਰਿਹਾ ਹੈ ਅਤੇ ਜੇਕਰ ਨਜ਼ਰ ਮਾਰ ਕੇ ਵੇਖੀਏ ਤਾਂ ਪੰਜਾਬ ਵਿੱਚੋਂ ਰਿਸ਼ਵਤ ਖਤਮ ਨਹੀਂ ਹੋ ਸਕੀ, ਸਕੂਲਾਂ ’ਚ ਅਧਿਆਪਕ ਪੂਰੇ ਨਹੀਂ ਹੋਏ, ਥਾਣਿਆਂ ’ਚ ਨਫ਼ਰੀ ਨਹੀਂ ਹੈ, ਪੜ•ੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਿਆ| ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਹ ਵੀ.ਆਈ.ਪੀ. ਕਲਚਰ ਬੰਦ ਕਰਨਗੇ, ਪਰ ਚਿੱਟੇ ਦਿਨ ਵਾਂਗ ਸਾਫ ਹੈ ਕਿ ਭਗਵੰਤ ਮਾਨ ਸਰਕਾਰ ਨੇ ਵੀ.ਆਈ.ਪੀ. ਕਲਚਰ ਖਤਮ ਤਾਂ ਕੀ ਕਰਨਾ ਸੀ ਸਗੋਂ ਇਸਦਾ ਪੱਧਰ ਹੋਰ ਵੀ ਜ਼ਿਆਦਾ ਵਧਾ ਦਿੱਤਾ|
ਇੰਨੇ ਮੁੱਦੇ ਹੋਣ ਦੇ ਬਾਵਜੂਦ ਵੀ ਵਿਰੋਧੀ ਧਿਰਾਂ ਦੇ ਆਗੂ ਭਗਵੰਤ ਮਾਨ ਨੂੰ ਕਾਬੂ ਕਰਨ ਤੋਂ ਅਸਮਰੱਥ ਜਾਪਦੇ ਹਨ ਜਿਸ ਕਾਰਨ ਪੰਜਾਬ ਦੇ ਹਾਲਾਤ ਬੁਰੇ ਹਾਲ ਹੋਏ ਪਏ ਹਨ| ਜੇਕਰ ਪੰਜਾਬ ’ਚ ਸੁਰੱਖਿਆ ਵਿਵਸਥਾ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ ਵਰਗੇ ਕੀਮਤੀ ਨੌਜਵਾਨਾਂ ਦੇ ਕਤਲਾਂ ਦਾ ਕਾਲਾ ਟਿੱਕਾ ਇਸ ਸਰਕਾਰ ਦੇ ਮੱਥੇ ਉੱਤੇ ਲੱਗਾ ਰਹੇਗਾ, ਦੂਜੇ ਪਾਸੇ ਸਰਕਾਰ ਨੇ ਇਹਨਾਂ ਕਤਲਾਂ ਤੋਂ ਕੋਈ ਸਬਕ ਨਹੀਂ ਲਿਆ ਅਤੇ ਪੰਜਾਬ ਵਿਚ ਅੱਜ ਵੀ ਗੈਂਗਸਟਰਾਂ ਦੀ ਪੂਰੀ ਝੰਡੀ ਐ|
ਇਹਨਾਂ ਸਭ ਨਾਕਾਮੀਆਂ ਦਾ ਅਸਲ ਕਾਰਨ ਕੀ ਹੋ ਸਕਦਾ ਹੈ| ਇਸ ਦਾ ਸ਼ੱਕ ਇਹ ਕੀਤਾ ਜਾ ਸਕਦਾ ਹੈ ਕਿ ਭਗਵੰਤ ਮਾਨ ਵਾਕਿਆ ਹੀ ਸ਼ਰਾਬ ਦੇ ਆਦੀ ਹਨ| ਜੇਕਰ ਆਪਾਂ ਘਰਾਂ ਦੀ ਗੱਲ ਵੀ ਕਰੀਏ ਤਾਂ ਜਿਸ ਘਰ ਵਿਚ ਕੋਈ ਅੱਤ ਦਾ ਸ਼ਰਾਬੀ ਜੀਅ ਪੈਦਾ ਹੋ ਜਾਵੇ, ਉਸ ਘਰ ਦਾ ਬੁਰਾ ਹਾਲ ਹੋ ਜਾਂਦਾ ਹੈ ਅਤੇ ਕੋਈ ਵੀ ਪ੍ਰਬੰਧ ਖਰਾ ਨਹੀਂ ਰਹਿੰਦਾ ਕਿਉਂਕਿ ਸ਼ਰਾਬੀ ਨੂੰ ਸਿਰਫ ਸ਼ਰਾਬ ਨਾਲ ਹੀ ਪਿਆਰ ਹੁੰਦਾ ਹੈ, ਉਸ ਨੂੰ ਹੋਰ ਕੁਝ ਵੀ ਯਾਦ ਨਹੀਂ ਰਹਿੰਦਾ ਅਤੇ ਜ਼ਿਆਦਾ ਸ਼ਰਾਬ ਪੀਣ ਕਾਰਨ ਉਸਦੇ ਦਿਮਾਗ ਸੈੱਲ ਵੀ ਡੈੱਡ ਹੋਣ ਲੱਗਦੇ ਹਨ| ਸੋ ਸਿਆਸੀ ਬੱੁਧੀਜੀਵੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਭਗਵੰਤ ਮਾਨ ਜ਼ਿਆਦਾ ਸ਼ਰਾਬ ਪੀਂਦੇ ਹੋਣ ਕਾਰਨ ਪੰਜਾਬ ਵਿਕਾਸ ਦੀ ਲੀਹ ਉੱਤੇ ਨਹੀਂ ਪੈ ਸਕਿਆ| ਭਗਵੰਤ ਮਾਨ ਸ਼ਰਾਬ ਪੀਂਦੇ ਹਨ ਕਿ ਨਹੀਂ ਇਹ ਚਰਚਾ ਦਾ ਵਿਸ਼ਾ ਹੈ ਪਰ ਉਹਨਾਂ ਇਕ ਵਾਰ ਉਹਨਾਂ ਆਪਣੀ ਮਾਂ ਦੀ ਸਹੁੰ ਜ਼ਰੂਰ ਖਾਧੀ ਸੀ ਕਿ ਉਹ ਹੁਣ ਸ਼ਰਾਬ ਨਹੀਂ ਪੀਣਗੇ, ਇਸਦਾ ਮਤਲਬ ਪਹਿਲਾਂ ਉਹ ਪੀਂਦੇ ਸਨ| ਹੁਣ ਵਿਧਾਨ ਸਭਾ ਵਿਚ ਉਹਨਾਂ ਦੇ ਅਦਭੱੁਤ ਰਵੱਈਏ ਨੇ ਨਵੀਂ ਚਰਚਾ ਛੇੜ ਦਿੱਤੀ ਹੈ| ਪੱਗ ਵੀ ਪਹਿਲਾਂ ਵਾਂਗ ਪੋਚਵੀਂ ਨਹੀਂ ਸੀ ਅਤੇ ਉਹਨਾਂ ਦੇ ਜ਼ੁਬਾਨ ਵੀ ਲੜ•ਖੜਾ ਰਹੀ ਸੀ| ਜਿਸ ਸਬੰਧੀ ਵਿਰੋਧੀਆਂ ਨੇ ਇਤਰਾਜ਼ ਕੀਤਾ ਕਿ ਇਹਨਾਂ ਦਾ ਡੋਪ ਟੈਸਟ ਕਰਵਾਇਆ ਜਾਵੇ| ਪਰ ਮੁੱਖ ਮੰਤਰੀ ਸਾਹਿਬ ਪਹਿਲਾਂ ਹੀ ਵਿਧਾਨ ਸਭਾ ’ਚੋਂ ਚਲੇ ਗਏ ਜਦਕਿ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਆਪਣਾ ਡੋਪ ਟੈਸਟ ਕਰਵਾਉਂਦੇ ਅਤੇ ਵਿਰੋਧੀਆਂ ਦਾ ਮੂੰਹ ਬੰਦ ਕਰ ਦਿੰਦੇ| ਪਰ ਅਜਿਹਾ ਨਹੀਂ ਕੀਤਾ ਗਿਆ ਕਿਉਂਕਿ ਹੋ ਸਕਦਾ ਕਿ ਦਾਲ ਵਿਚ ਕੁਝ ਕਾਲਾ ਹੋਵੇ| ਇੱਥੇ ਇਹ ਕਹਿਣਾ ਬਣਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਆਪਣਾ ਅਕਸ ਬਿਲਕੁਲ ਸਾਫ਼ ਰੱਖਣ ਕਿਉਂਕਿ ਉਹਨਾਂ ਦੇ ਨਾਲ ਪੰਜਾਬ ਦਾ ਭਵਿੱਖ ਜੁੜਿਆ ਹੋਇਆ ਹੈ, ਜੇਕਰ ਵਿਧਾਨ ਸਭਾ ਵਿਚ ਹੀ ਸ਼ਰਾਬ ਦਾ ਦਖਲ ਹੋ ਗਿਆ ਤਾਂ ਸੂਬਾ ਕਿੱਥੇ ਜਾਵੇਗਾ| ਇਸ ਲਈ ਉਹਨਾਂ ਨੂੰ ਭਵਿੱਖ ਵਿਚ ਇਹੋ ਜਿਹੇ ਮਸਲਿਆਂ ਤੋਂ ਬਚ ਕੇ ਰਹਿਣਾ ਪਵੇਗਾ ਕਿਉਂਕਿ ਕਿਸਮਤ ਹਰ ਜਗ•ਾ ਸਾਥ ਨਹੀਂ ਦਿੰਦੀ ਕਿਸੇ ਨਾ ਕਿਸੇ ਜਗ•ਾ ’ਤੇ ਕਰਮ ਵੀ ਅੱਗੇ ਆ ਕੇ ਖੜ•ੇ ਹੋ ਜਾਂਦੇ ਹਨ| ਆਮੀਨ!
.jpg)
.jpg)
.jpg)
.jpg)





















.jpg)





























.jpg)


























.jpg)






.jpg)














