ਜਨਰਲ ਚੌਹਾਨ ਵੱਲੋਂ ਬੇਲਗਾਵੀ ਮਰਾਠਾ ਰੈਜੀਮੈਂਟਲ ਸੈਂਟਰ ਦਾ ਦੌਰਾ

ਜਨਰਲ ਚੌਹਾਨ ਵੱਲੋਂ ਬੇਲਗਾਵੀ ਮਰਾਠਾ ਰੈਜੀਮੈਂਟਲ ਸੈਂਟਰ ਦਾ ਦੌਰਾ

 ਡਿਫੈਂਸ ਸਟਾਫ ਦੇ ਮੁਖੀ ਜਨਰਲ ਅਨਿਲ ਚੌਹਾਨ ਨੇ ਇਥੇ ਸੋਮਵਾਰ ਨੂੰ ਬੇਲਗਾਵੀ ਵਿੱਚ ਮਰਾਠਾ ਲਾਈਟ ਇਨਫੈਂਟਰੀ ਰੈਜੀਮੈਂਟਲ ਸੈਂਟਰ ਦਾ ਦੌਰਾ ਕੀਤਾ। ਇਥੇ ਉਨ੍ਹਾਂ ਆਪਣੀ ਫੌਜੀ ਯਾਤਰਾ ਦੀ ਸ਼ੁਰੂਆਤ ਕਰਨ ਵਾਲੇ ਅਗਨੀਵੀਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਗਨੀਵੀਰ ਸਿਰਫ਼ ਸਿਪਾਹੀ ਹੀ ਨਹੀਂ, ਸਗੋਂ ਦੇਸ਼ ਦੀ ਪ੍ਰਭੂਸੱਤਾ ਦੇ ਆਗੂ, ਖੋਜੀ ਅਤੇ ਰਾਖੇ ਵੀ ਹਨ। ਉਨ੍ਹਾਂ ਟੈਕਨਾਲੋਜੀ ਏਕੀਕਰਣ ਨੂੰ ਲਗਾਤਾਰ ਸਿੱਖਣ ਦੀ ਗੱਲ ਕਰਦਿਆਂ ਕਿਹਾ ਕਿ ਨਵੀਨਤਮ ਉੱਨਤੀ ਨਾਲ ਜੁੜੇ ਰਹਿਣ ਦੇ ਨਾਲ-ਨਾਲ, ਲੜਾਈ ਪ੍ਰਤੀ ਨਵੀਂ ਪਹੁੰਚ ਦਿਖਾਉਣ ਦੀ ਵੀ ਜ਼ਰੂਰਤ ਹੈ। ਉਨ੍ਹਾਂ ਅਗਨੀਵੀਰਾਂ ਵੱਲੋਂ ਹਥਿਆਰਬੰਦ ਸੈਨਾਵਾਂ ਨੂੰ ਪੇਸ਼ੇ ਵਜੋਂ ਚੁਣਨ ਦੀ ਪ੍ਰਤੀਬੱਧਤਾ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਭਰੋਸਾ ਦਿਵਾਇਆ ਕਿ ਚੁਣੌਤੀਆਂ ਦੇ ਬਾਵਜੂਦ ਅਗਨੀਵੀਰਾਂ ਨੂੰ ਆਪਣੀ ਯਾਤਰਾ ਬਹੁਤ ਫਲਦਾਇਕ ਲੱਗੇਗੀ। -