
ਭਾਰਤ ਦੀ ਪਹਿਚਾਣ ਬਣਾਉਂਦੀ ਹੈ ਸਾੜੀ |
ਨਾਰੀ ਨੂੰ ਧਨਵਾਨ ਬਣਾਉਂਦੀ ਹੈ ਸਾੜੀ |
ਰਾਧਾ ਕ੍ਰਿਸ਼ਨ ਸਰੂਪ ਸੁਸ਼ੋਭਿਤ ਮੰਦਿਰ ਵਿਚ,
ਦਰਸ਼ਨ ਨੂੰ ਭਗਵਾਨ ਬਣਾਉਂਦੀ ਹੈ ਸਾੜੀ |
ਕ੍ਰਿਸ਼ਨ ਕਰੇ ਰੱਖਿਆ ਲਾਚਾਰ ਦਰੌਪਦੀ ਦੀ,
ਜੀਵਨ ਨੂੰ ਕੁਰਬਾਨ ਬਣਾਉਂਦੀ ਹੈ ਸਾੜੀ |
ਅਹੱਲਿਆ ਦੇ ਜੀਵਨ ਦੀ ਅਜ਼ਬ ਕਹਾਣੀ ਹੈ,
ਚਰਿਤਰ ਦਾ ਨਿਰਮਾਣ ਬਣਾਉਂਦੀ ਹੈ ਸਾੜੀ |
ਦੈਹਿਕਤਾ ਦਾ ਰੂਪ ਵਿਕੇ ਜਦ ਭੂਮੀਗਤ,
ਕਦਰਾਂ ਨੂੰ ਸ਼ੈਤਾਨ ਬਣਾਉਂਦੀ ਹੈ ਸਾੜੀ |
ਸੁੰਦਰਤਾ ਜਦ ਚੰਚਲਤਾ ਵਿਚ ਢਲ ਜਾਵੇ,
ਮੁਰਦੇ ਵਿਚ ਵੀ ਜਾਨ ਬਣਾਉਂਦੀ ਹੈ ਸਾੜੀ |
ਅਭਿਵਾਦਨ ਦੀ ਮੁਦਰਾ ਵਿਚ ਅਭਿਨੰਦਨ ਹੈ,
ਮਹਫ਼ਿਲ ਨੂੰ ਮੇਹਮਾਨ ਬਣਾਉਂਦੀ ਹੈ ਸਾੜੀ |
ਜੰਨਤ ਦੀ ਪਰਿਭਾਸ਼ਾ ਇਸ ਨੂੰ ਕਹਿੰਦੇ ਹਨ,
ਕਿਰਪਾ ਨੂੰ ਪਰਵਾਨ ਬਣਾਉਂਦੀ ਹੈ ਸਾੜੀ |
ਭਸਮਾਸੁਰ ਜਦ ਕਾਮ ਕਰੋਧ ਹੰਕਾਰ ਕਰੇ,
ਸ਼ਿਵ ਸੁੰਦਰ ਵਰਦਾਨ ਬਣਾਉਂਦੀ ਹੈ ਸਾੜੀ |
ਦਕਸ਼ ਪ੍ਰਜਾਪਤੀ ਯਗ ਚੋਂ ਸ਼ਿਵ ਨੂੰ ਦੂਰ ਕਰੇ |
ਅਗਨੀ ਨੂੰ ਅਹਿਸਾਨ ਬਣਾਉਂਦੀ ਹੈ ਸਾੜੀ |
ਅੰਗਾਂ ਦੀ ਸੁੰਦਰ ਪਰਿਭਾਸ਼ਾ ਵਿਚ ਜੋਤ ਜਗੇ,
ਕੁਦਰਤ ਦੇ ਵਿਚ ਦਾਨ ਬਣਾਉਂਦੀ ਹੈ ਸਾੜੀ |
'ਬਾਲਮ' ਸ਼ਿਸ਼ਟਾਚਾਰ 'ਚ ਚੰਨ ਸਿਤਾਰੇ ਨੇ,
ਨਾਰੀਸ਼ਵਰ 'ਚ ਸ਼ਾਨ ਬਣਾਉਂਦੀ ਹੈ ਸਾੜੀ |
ਬਲਵਿੰਦਰ ਬਾਲਮ ਗੁਰਦਾਸਪੁਰ,
ਓਾਕਾਰ ਨਗਰ ਗੁਰਦਾਸਪੁਰ ਪੰਜਾਬ,
ਐਡਮਿੰਟਨ ਕਨੇਡਾ
98156-25409