ਗੁਰਦਵਾਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ “ਸਾਚਾ ਗੁਰੂ ਲਾਧੋ ਰੇ” ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। 

ਗੁਰਦਵਾਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ “ਸਾਚਾ ਗੁਰੂ ਲਾਧੋ ਰੇ” ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। 

ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਦਾ ਕੀਤਾ ਵਿਸ਼ੇਸ਼ ਸਨਮਾਨ 
ਨਿਊਯਾਰਕ (ਪੰਜਾਬੀ ਰਾਈਟਰ)- ਗੁਰਦਵਾਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਉਯਾਰਕ ਤੋਂ ਸ਼ੁਰੂ ਹੋਇਆ ‘ਸਾਚਾ ਗੁਰੂ ਲਾਧੋ ਰੇ’ ਸਮਾਗਮ ਕਈ ਇਤਿਹਾਸਕ ਗੁਰਦਵਾਰਿਆਂ ਵਿੱਚ ਮਨਾਇਆ ਜਾਂਦਾ ਹੈ। ਇਹ ਕਿਸ ਤਰਾਂ ਸ਼ੁਰੂ ਹੋਇਆ ਤੇ ਕਿਹਨਾਂ ਹਸਤੀਆਂ ਨੇ ਪ੍ਰਵਾਨਗੀ ਦਿਵਾਈ। ਸਾਨੂੰ ਇਹ ਇਤਿਹਾਸਕ ਪਲਾਂ ਨੂੰ ਨਾਵਾਂ ਸਮੇਤ ਜਾਨਣ ਦੀ ਲੋੜ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਗਿਆਨੀ  ਹਰਪ੍ਰੀਤ ਸਿੰਘ ਬਡੂੰਗਰ ਜੀ ਨੇ ਸਿੱਖ ਇਤਿਹਾਸ ਵਿੱਚ ਮਾਨਤਾ ਦਿਵਾਉਣ ਲਈ ਕਦੇ ਵੀ ਅੱਖੋਂ ਪਰੋਖੇ ਨਹੀ ਕੀਤਾ ਜਾ ਸਕਦਾ। ਗੁਰਦਵਾਰਾ ਸਾਹਿਬ ਦੀ ਕਮੇਟੀ ਦੇ ਕੁੱਝ ਮੌਜੂਦਾ ਤੇ ਕੁੱਝ ਰਹਿ ਚੁੱਕੇ ਮੈਂਬਰਾਂ ਨੇ ਅਪਨੀ ਮਿਹਨਤ ਸਦਕਾ ਇਸ ਦਿਵਸ ਨੂੰ ਸਿੱਖ ਕੌਮ ਵਿੱਚ ਪ੍ਰਵਾਨਗੀ ਦਿਵਾਈ। ਗੁਰਦਵਾਰਾ ਸਾਹਿਬ ਦੇ ਕਮੇਟੀ ਮੈਂਬਰਾਂ ਦੀ ਗੱਲ ਕਰੀਏ ਤਾਂ ਜਿਹੜੇ ਨਾਂਅ ਸਾਹਮਣੇ ਆਉਂਦੇ ਹਨ ਉਹਨਾਂ  ਵਿੱਚ ਸਾਬਕਾ ਪ੍ਰਧਾਨ ਰਘਵੀਰ ਸਿੰਘ ਸੁਭਾਨਪੁਰ ਅਤੇ ਹਿੰਮਤ ਸਿੰਘ ਸਰਪੰਚ ਦਾ ਨਾਮ, ਆਉਂਦਾ ਹੈ। ਗੁਰਦਵਾਰਾ ਸਾਹਿਬ ਦੇ ਫਾਊਂਡਰ ਮਾਸਟਰ ਮਹਿੰਦਰ ਸਿੰਘ ਜੀ ਦੀ ਦੇਣ ਨੂੰ ਵੀ ਅੱਖੋਂ ਪਰੋਖੇ ਨਹੀ ਕੀਤਾ ਜਾ ਸਕਦਾ। ਬੀਤੇ ਐਤਵਾਰ ਮੌਜੂਦਾ ਕਮੇਟੀ ਦੇ ਪ੍ਰਧਾਨ ਦਲੇਰ ਸਿੰਘ ਖਾਲਸਾ, ਜਰਨਲ ਸਕੱਤਰ ਸੁਖਜਿੰਦਰ ਸਿੰਘ ਰਿੰਪੀ, ਉੱਪ ਸਕੱਤਰ ਜਸਵਿੰਦਰ ਸਿੰਘ ਮਾਣਾ, ਚੇਅਰਮੈਨ ਅਮਰੀਕ ਸਿੰਘ ਮੋਹਰਥਲੀ ਜੀ ਕੈਸ਼ੀਅਰ ਦਲੀਪ ਸਿੰਘ ਰਾਏਪੁਰ, ਜਸਵਿੰਦਰ ਸਿੰਘ ਅਕਾਲਾ ਵੱਲੋਂ ਕਮੇਟੀ ਮੈਂਬਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਲਾਧੋ ਰੇ ਦਿਵਸ ਮਨਾਇਆ ਗਿਆ। ਜਿੱਥੇ ਭਾਰੀ ਮਾਤਰਾ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਵੱਡੇ ਪੱਧਰ ’ਤੇ ਇਹ ਦਿਵਸ ਵਿੱਚ ਵੱਖ-ਵੱਖ ਥਾਵਾਂ ਤੇ ਹਜ਼ਾਰਾਂ ਸੰਗਤਾਂ ਨੇ ਪਹੁੰਚ ਕੇ ਗੁਰਬਾਣੀ ਦਾ ਅਨੰਦ ਮਾਣਿਆ। ਅੱਜ ਇਹ ਦਿਵਸ ਸੰਸਾਰ ਭਰ ਵਿੱਚ ਇੱਕ ਮੇਲੇ ਦਾ ਰੂਪ ਧਾਰ ਚੁੱਕਾ ਹੈ। ਸਿੱਖ ਕੌਮ ਵੱਲੋਂ ਇਸ ਵੇਲੇ ਵੱਡੇ ਅਤੇ ਵਿਸ਼ਾਲ ਲੰਗਰ ਦੇ ਪ੍ਰਬੰਧ ਅਤੇ ਬੱਚਿਆਂ ਦੇ ਮੰਨੋਰੰਜਨ ਲਈ ਪੰਘੂੜਿਆਂ ਵਗੈਰਾ ਦਾ ਪ੍ਰਬੰਧ ਕੀਤਾ ਜਾਂਦਾ ਹੈ।