ਆਸਟਰੇਲੀਆ ਨੇ ਪਾਕਿਸਤਾਨ ਨੂੰ 62 ਦੌੜਾਂ ਨਾਲ ਹਰਾਇਆ

ਆਸਟਰੇਲੀਆ ਨੇ ਪਾਕਿਸਤਾਨ ਨੂੰ 62 ਦੌੜਾਂ ਨਾਲ ਹਰਾਇਆ

 ਬੰਗਲੁਰੂ-ਆਸਟਰੇਲੀਆ ਨੇ ਆਈਸੀਸੀ ਵਿਸ਼ਵ ਕੱਪ ਮੈਚ ਵਿਚ ਅੱਜ ਇੱਥੇ ਪਾਕਿਸਤਾਨ ਨੂੰ 62 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ 9 ਵਿਕਟਾਂ ’ਤੇ 367 ਦੌੜਾਂ ਬਣਾਉਣ ਤੋਂ ਬਾਅਦ ਪਾਕਿਸਤਾਨ ਦੀ ਪਾਰੀ ਨੂੰ 45.3 ਓਵਰਾਂ ਵਿਚ 305 ਦੌੜਾਂ ਉਤੇ ਸਮੇਟ ਦਿੱਤਾ। ਪਾਕਿਸਤਾਨ ਲਈ ਸਲਾਮੀ ਬੱਲੇਬਾਜ਼ ਇਮਾਮ ਉੱਲ ਹੱਕ ਨੇ 70 ਜਦਕਿ ਅਬਦੁੱਲ੍ਹਾ ਸ਼ਰੀਫ਼ ਨੇ 64 ਦੌੜਾਂ ਬਣਾਈਆਂ। ਆਸਟਰੇਲੀਆ ਲਈ ਐਡਮ ਜੰਪਾ ਨੇ 4 ਵਿਕਟ ਲਏ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ (163) ਤੇ ਮਿਸ਼ੇਲ ਮਾਰਸ਼ (121) ਦੇ ਸੈਂਕੜਿਆਂ ਦੀ ਬਦੌਲਤ ਤੇ ਦੋਵਾਂ ਵਿਚਾਲੇ ਪਹਿਲੇ ਵਿਕਟ ਲਈ 259 ਦੌੜਾਂ ਦੀ ਭਾਈਵਾਲੀ ਦੇ ਦਮ ’ਤੇ ਆਸਟਰੇਲੀਆ ਨੇ ਪਾਕਿਸਤਾਨ ਖ਼ਿਲਾਫ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਵਿਕਟਾਂ ’ਤੇ 367 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਮਾਰਸ਼ ਨੇ ਆਪਣੀ ਪਾਰੀ ਦੌਰਾਨ ਨੌਂ ਛੱਕੇ ਜੜੇ। ਇਹ ਵਿਸ਼ਵ ਕੱਪ ਇਤਿਹਾਸ ਦਾ ਕੇਵਲ ਚੌਥਾ ਮੌਕਾ ਹੈ ਜਦ ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਇਕ ਹੀ ਮੈਚ ਵਿਚ ਸੈਂਕੜੇ ਬਣਾਏ। ਲਖਨਊ/ਮੁੰਬਈ: ਕ੍ਰਿਕਟ ਵਿਸ਼ਵ ਕੱਪ ’ਚ ਭਲਕੇ ਸ਼ਨਿਚਰਵਾਰ 21 ਅਕਤੂਬਰ ਨੂੰ ਦੋ ਮੁਕਾਬਲੇ ਖੇਡੇ ਜਾਣਗੇ। ਲਖਨਊ ’ਚ ਖੇਡੇ ਜਾਣ ਵਾਲੇ ਪਹਿਲੇ ਮੈਚ ਵਿੱਚ ਸ੍ਰੀਲੰਕਾ ਦਾ ਮੁਕਾਬਲਾ ਨੈਦਰਲੈਂਡਜ਼ ਨਾਲ ਹੋਵੇਗਾ ਜਦਕਿ ਮੁੰਬਈ ’ਚ ਹੋਣ ਵਾਲੇ ਦੂਜੇ ਮੈਚ ਵਿੱਚ ਇੰਗਲੈਂਡ ਤੇ ਦੱਖਣੀ ਅਫ਼ਰੀਕਾ ਆਹਮੋ ਸਾਹਮਣੇ ਹੋਣਗੇ। ਦੋਵੇਂ ਮੈਚ ਕ੍ਰਮਵਾਰ ਸਵੇਰੇ 10.30 ਵਜੇ ਅਤੇ ਦੁਪਹਿਰ 2 ਵਜੇ ਸ਼ੁਰੂ ਹੋਣਗੇ। ਨਵੀਂ ਦਿੱਲੀ: ਭਾਰਤ ਦਾ ਹਰਫਨਮੌਲਾ ਕ੍ਰਿਕਟਰ ਹਾਰਦਿਕ ਪਾਂਡਿਆ ਬੰਗਲਾਦੇਸ਼ ਖ਼ਿਲਾਫ਼ ਮੈਚ ਦੌਰਾਨ ਲੱਗੀ ਗਿੱਟੇ ਦੀ ਸੱਟ ਲੱਗਣ ਕਾਰਨ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੇ ਮੈਚ ’ਚੋਂ ਬਾਹਰ ਹੋ ਗਿਆ ਹੈ। ਪੁਣੇ ਵਿੱਚ ਵੀਰਵਾਰ ਨੂੰ ਮੈਚ ਦੌਰਾਨ ਲੱਗੀ ਸੱਟ ਮਗਰੋਂ ਹਾਰਦਿਕ ਦੇ ਗਿੱਟੇ ਦਾ ਸੀਟੀ ਸਕੈਨ ਕਰਵਾਇਆ ਗਿਆ ਸੀ ਅਤੇ ਉਹ ਇਲਾਜ ਲਈ ਬੰਗਲੂਰੂ ਵਿੱਚ ਕੌਮੀ ਕ੍ਰਿਕਟ ਅਕਾਦਮੀ ਜਾ ਰਿਹਾ ਹੈ। ਬੀਸੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ, ‘‘ਉਪ ਕਪਤਾਨ ਹਾਰਦਿਕ ਪਾਂਡਿਆ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਉਹ ਧਰਮਸ਼ਾਲਾ ’ਚ 22 ਅਕਤੂਬਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਨਹੀਂ ਖੇਡ ਸਕੇਗਾ ਅਤੇ ਸਿੱਧਾ ਲਖਨਊ ’ਚ ਟੀਮ ਨਾਲ ਜੁੜੇਗਾ ਜਿੱਥੇ ਭਾਰਤ ਦਾ ਇੰਗਲੈਂਡ ਨਾਲ ਮੁਕਾਬਲਾ ਹੋਣਾ ਹੈ।’’