ਕਿੰਝ ਇੱਕ ਟਾਇਰ ਬਲਾਸਟ ਬਣਿਆ ‘ਵੱਡਾ ਧਮਾਕਾ’

ਕਿੰਝ ਇੱਕ ਟਾਇਰ ਬਲਾਸਟ ਬਣਿਆ ‘ਵੱਡਾ ਧਮਾਕਾ’

ਅੰਮ੍ਰਿਤਸਰ,(ਪੰਜਾਬੀ ਰਾਈਟਰ)- ਮਜੀਠਾ ਥਾਣੇ ਅੰਦਰ ਬੀਤੀ ਰਾਤ ਹੋਏ ਇੱਕ ਧਮਕੇ ਕਾਰਨ ਖੇਤਰ ਵਾਸੀਆਂ ਸਹਿਮ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ, ਸੋਸ਼ਲ ਮੀਡੀਆ ਤੇ ਇਹ ਖ਼ਬਰ ਅੱਗ ਵਾਂਗ ਫੈਲ ਗਈ। ਘਟਨਾ ਸਥਾਨ ’ਤੇ ਪੁਲੀਸ ਟੀਮਾਂ ਨੇ ਪੁੱਜ ਕੇ ਜਾਂਚ ਸ਼ੁਰੂ ਕਰ ਕੀਤੀ। ਪਰ ਇਹ ਧਮਾਕਾ ਇੱਕ ਟਾਇਰ ਦਾ ਬਲਾਸਟ ਨਿੱਕਲਿਆ। ਪੁਲੀਸ ਅਧਿਕਾਰੀਆਂ ਅਨੁਸਾਰ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਮਜੀਠਾ ਪੁਲਿਸ ਸਟੇਸ਼ਨ ਵਿੱਚ ਧਮਾਕੇ ਦੀ ਗਲਤ ਰਿਪੋਰਟ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਇਹ ਘਟਨਾ ਟਾਇਰ ਧਮਾਕੇ ਕਾਰਨ ਹੋਈ ਹੈ ਨਾ ਕਿ ਕੋਈ ਵੱਡਾ ਧਮਾਕਾ, ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ। ਡੀਐਸਪੀ ਜਸਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੇ ਕਿਸਮ ਦਾ ਕੋਈ ਧਮਾਕਾ ਨਹੀਂ ਹੋਇਆ, ਸਿਰਫ਼ ਇੱਕ ਪੁਲੀਸ ਮੁਲਾਜ਼ਮ ਆਪਣੇ ਮੋਟਰਸਾਈਕਲ ਦੇ ਟਾਇਰ ਵਿੱਚ ਹਵਾ ਭਰ ਰਿਹਾ ਸੀ ਅਤੇ ਟਾਇਰ ਫਟ ਗਿਆ ਅਤੇ ਬਾਅਦ ਵਿੱਚ ਪੁਲੀਸ ਮੁਲਾਜ਼ਮ ਆਪਣੇ ਮੋਟਰਸਾਈਕਲ ਸਮੇਤ ਥਾਣੇ ਤੋਂ ਚਲੇ ਗਏ। ਜਿਸ ਕਾਰਨ ਭੰਬਲਭੂਸਾ ਪੈਦਾ ਹੋ ਗਿਆ। ਮੌਕੇ ’ਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕੌਣ ਸੀ, ਜਿਸ ਮੁਲਾਜ਼ਮ ਦੇ ਮੋਟਰਸਾਇਕਲ ਦੇ ਟਾਇਰ ਦਾ ਪਟਾਕਾ ਪਿਆ ਹੈ।

ਉਨ੍ਹਾਂ ਅੱਗੇ ਕਿਹਾ, “ਅਸੀਂ ਸਾਰਿਆਂ ਨੂੰ ਇਕੱਠਾ ਕਰਕੇ ਪੁੱਛਾਂਗੇ ਕਿ ਉਹ ਪੁਲਿਸ ਮੁਲਾਜ਼ਮ ਕੌਣ ਸੀ, ਜਿਸ ਦੇ ਬਾਈਕ ਦਾ ਟਾਇਰ ਬਲਾਸਟ ਹੋਇਆ ਸੀ… ਨੇੜਲੇ ਇਲਾਕੇ ’ਚ ਕਿਸੇ ਨੇ ਧਮਾਕੇ ਦੀ ਆਵਾਜ਼ ਨਹੀਂ ਸੁਣੀ… ਕੋਈ ਸ਼ੀਸ਼ਾ ਨਹੀਂ ਟੁੱਟਿਆ। ਜੋ ਇਹ ਸਿਰਫ਼ ਇਕ ਟਾਇਰ ਬਲਾਸਟ ਸੀ ਜੋ ਮੋਟਰਾਇਕਲ ਦੇ ਟਾਇਰ ਵਿਚ ਜ਼ਿਆਦਾ ਹਵਾ ਭਰਨ ਕਾਰਨ ਹੋਇਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਈ ਮੀਡੀਆ ਰਿਪੋਰਟਾਂ ਮੁਤਾਬਕ ਟਾਇਰ ਬਲਾਸਟ ਦੀ ਖਬਰ ਨੂੰ ‘ਵੱਡਾ ਬੰਬ ਧਮਾਕਾ’ ਘਟਨਾ ਦੱਸਿਆ ਗਿਆ ਸੀ।