ਨਿਊਯਾਰਕ-ਅਮਰੀਕਾ ਨੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ਵਿੱਚ ਚੈੱਕ ਗਣਰਾਜ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੇ ਵਕੀਲ ਨੂੰ ਦਸਤਾਵੇਜ਼ੀ ਸਬੂਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਅਮਰੀਕੀ ਸਰਕਾਰ ਨੇ ਕਿਹਾ ਕਿ ਨਿਖਿਲ ਗੁਪਤਾ, ਜੋ ਇਸ ਵੇਲੇ ਚੈੱਕ ਗਣਰਾਜ ਦੀ ਹਿਰਾਸਤ ਵਿਚ ਹੈ, ਨੂੰ ਨਿਊਯਾਰਕ ਕੋਰਟ ਵਿਚ ਪੇਸ਼ ਕੀਤੇ ਜਾਣ ਤੇ ਦੋਸ਼ ਆਇਦ ਕੀਤੇ ਜਾਣ ਮੌਕੇ ਹੀ ਲੋੜੀਂਦੀ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਨਿਖਿਲ ਗੁਪਤਾ ਦੇ ਵਕੀਲਾਂ ਵੱਲੋਂ ਦਾਇਰ ਮੋਸ਼ਨ (ਮਤੇ) ਉੱਤੇ ਨਿਊਯਾਰਕ ਕੋਰਟ ਨੇ ਅਮਰੀਕੀ ਸਰਕਾਰ ਨੂੰ ਗੁਪਤਾ ਖਿਲਾਫ਼ ਲਾਏ ਦੋਸ਼ਾਂ ਸਬੰਧੀ ਦਸਤਾਵੇਜ਼ੀ ਸਬੂਤ ਮੁਹੱਈਆ ਕਰਵਾਉਣ ਦੇ ਹੁਕਮ ਕੀਤੇ ਸਨ। ਨਿਖਿਲ ਗੁਪਤਾ (52) ਉੱਤੇ ਦੋਸ਼ ਹੈ ਕਿ ਉਸ ਨੇ ਭਾਰਤ ਸਰਕਾਰ ਲਈ ਕੰਮ ਕਰਦੇ ਇਕ ਮੁਲਾਜ਼ਮ ਨਾਲ ਮਿਲ ਕੇ ਅਮਰੀਕੀ ਧਰਤੀ ’ਤੇ ਸਿੱਖ ਵੱਖਵਾਦੀ ਤੇ ਸਿੱਖਜ਼ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਘੜੀ ਸੀ। ਪੰਨੂ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਗੁਪਤਾ ਨੂੰ ਪਿਛਲੇ ਸਾਲ 30 ਜੂਨ ਨੂੰ ਚੈੱਕ ਗਣਰਾਜ ਦੀ ਰਾਜਧਾਨੀ ਪਰਾਗ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਅਮਰੀਕਾ ਵੱਲੋਂ ਹੁਣ ਗੁਪਤਾ ਦੀ ਹਵਾਲਗੀ ਦੀ ਮੰਗ ਕੀਤੀ ਜਾ ਰਹੀ ਹੈ। ਗੁਪਤਾ ਦੇ ਅਟਾਰਨੀ ਜੈੱਫ ਚੈਬਰੋਅ ਨੇ 4 ਜਨਵਰੀ ਨੂੰ ਨਿਊਯਾਰਕ ਦੀ ਜ਼ਿਲ੍ਹਾ ਕੋਰਟ ਵਿਚ ਇਕ ਅਪੀਲ ਦਾਇਰ ਕਰਕੇ ਮੰਗ ਕੀਤੀ ਸੀ ਕਿ ਅਮਰੀਕੀ ਸਰਕਾਰ ਦੇ ਵਕੀਲਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਗੁਪਤਾ ਖਿਲਾਫ਼ ਲਾਏ ਦੋਸ਼ਾਂ ਸਬੰਧੀ ਬਚਾਅ ਸਮੱਗਰੀ/ਦਸਤਾਵੇਜ਼ੀ ਸਬੂਤ ਮੁਹੱਈਆ ਕਰਨ। ਅਮਰੀਕੀ ਜ਼ਿਲ੍ਹਾ ਜੱਜ ਵਿਕਟਰ ਮਰੈਰੋ ਨੇ 8 ਜਨਵਰੀ ਨੂੰ ਜਾਰੀ ਹੁਕਮਾਂ ਵਿੱਚ ਸਰਕਾਰ ਨੂੰ ਜਵਾਬ ਦੇਣ ਲਈ ਤਿੰਨ ਦਿਨਾਂ ਦਾ ਸਮਾਂ ਦਿੱਤਾ ਸੀ। ਸਰਕਾਰ ਨੇ ਜ਼ਿਲ੍ਹਾ ਕੋਰਟ ਵਿੱਚ ਬੁੱਧਵਾਰ ਨੂੰ ਦਾਖ਼ਲ ਜਵਾਬ ਵਿਚ ਦਸਤਾਵੇਜ਼ੀ ਸਬੂਤ ਦੇਣ ਤੋਂ ਨਾਂਹ ਕਰ ਦਿੱਤੀ। ਯੂਐੱਸ ਅਟਾਰਨੀ ਡੈਮੀਅਨ ਵਿਲੀਅਮਜ਼ ਨੇ ਕਿਹਾ ਕਿ ਗੁਪਤਾ ਕਾਨੂੰਨੀ ਤੌਰ ’ਤੇ ਦਸਤਾਵੇਜ਼ੀ ਸਬੂਤ ਹਾਸਲ ਕਰਨ ਦਾ ਹੱਕਦਾਰ ਨਹੀਂ ਹੈ। ਵਿਲੀਅਮਜ਼ ਨੇ ਕਿਹਾ, ‘‘ਹੋਰ ਕਿਸੇ ਅਪਰਾਧੀ ਵਾਂਗ, ਗੁਪਤਾ ਨੂੰ ਜ਼ਿਲ੍ਹਾ ਕੋਰਟ ਵਿੱਚ ਪੇਸ਼ ਕੀਤੇ ਜਾਣ ਅਤੇ ਕੇਸ ਵਿਚ ਦੋਸ਼ ਆਇਦ ਕੀਤੇ ਜਾਣ ਮੌਕੇ ਲੋੜੀਂਦੀ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ। ਬਚਾਅ ਸਮੱਗਰੀ ਦੀ ਮੰਗ ਸਬੰਧੀ ਉਸ ਦੇ ਮਤੇ ਨੂੰ ਨਾਂਹ ਕੀਤੀ ਜਾਂਦੀ ਹੈ।’’ ਨਿਊ ਯਾਰਕ: ਭਾਰਤੀ ਨਾਗਰਿਕ ਨਿਖਿਲ ਗੁਪਤਾ ਦੇ ਵਕੀਲ ਜੈਫ਼ ਚੈਬਰੋਅ ਨੇ ਨਿਊ ਯਾਰਕ ਜ਼ਿਲ੍ਹਾ ਕੋਰਟ ਵਿਚ ਦਾਖ਼ਲ ਅਪੀਲ (ਮੋਸ਼ਨ ਟੂ ਕੰਪੈੱਲ ਪ੍ਰੋਡਕਸ਼ਨ ਆਫ਼ ਡਿਸਵਕਰੀ) ਵਿਚ ਦਾਅਵਾ ਕੀਤਾ ਕਿ ਪਰਾਗ ਜੇਲ੍ਹ ਵਿਚ ਉਸ ਦੇ ਮੁਵੱਕਿਲ ਨੂੰ ਕਾਲ-ਕੋਠੜੀ ’ਚ ਰੱਖਣਾ ਤੇ ਕਿਸੇ ਨਾਲ ਮਿਲਣ ਦੀ ਇਜਾਜ਼ਤ ਨਾ ਦੇਣਾ, ਉਸ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਚੈਬਰੋਅ ਨੇ ਦਾਅਵਾ ਕੀਤਾ ਕਿ ਭਾਰਤੀ ਨਾਗਰਿਕ ਗੁਪਤਾ ਨੂੰ ਆਖਰੀ ਵਾਰ 2017 ਵਿੱਚ ਅਮਰੀਕਾ ਵਿਚ ਦੇਖਿਆ ਗਿਆ ਸੀ। ਅਪੀਲ ਵਿੱਚ ਅੱਗੇ ਕਿਹਾ ਗਿਆ ਕਿ ਗੁਪਤਾ ਪਰਿਵਾਰ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਗੁਪਤਾ ਤੱਕ ‘ਸੀਮਤ ਰਸਾਈ’ ਹੈ ਤੇ ਉਸ ਤੱਕ ਕੂਟਨੀਤਕ ਰਸਾਈ ਦੇਣ ਤੋਂ ਵੀ ਨਾਂਹ ਨੁੱਕਰ ਕੀਤੀ ਜਾ ਰਹੀ ਹੈ।

.jpg)
.jpg)
.jpg)
.jpg)




















.jpg)





























.jpg)


























.jpg)






.jpg)














