ਅਮਰਾਵਤੀ: ਚੱਕਰਵਾਤ ‘ਮਿਚੌਂਗ’ ਨੇ ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਪੰਜ ਦਸੰਬਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ’ਤੇ ਦਸਤਕ ਦਿੱਤੀ ਅਤੇ ਸੂਬੇ ਵਿੱਚ ਹਜ਼ਾਰਾਂ ਏਕੜ ਫ਼ਸਲ ਤਬਾਹ ਕਰ ਦਿੱਤੀ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸੂਬਾ ਸਰਕਾਰ ਨੇ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਹੈ ਪਰ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਮੁਆਵਜ਼ਾ ਉਨ੍ਹਾਂ ਤੱਕ ਸ਼ਾਇਦ ਨਾ ਪਹੁੰਚੇ। ਉਧਰ ਨੇਲੌਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਂਝੀ ਕੀਤੀ ਗਈ ਸੂਚਨਾ ਅਨੁਸਾਰ ਖੇਤਾਂ ਵਿੱਚ ਖੜ੍ਹੀ 8400 ਏਕੜ ਤੋਂ ਵੱਧ ਫ਼ਸਲ ਅਤੇ 1700 ਏਕੜ ਬਾਗਬਾਨੀ ਤਬਾਹ ਹੋ ਗਈ ਹੈ। ਸੂਬੇ ਵਿੱਚ ਫ਼ਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਨੀ ਹਾਲੇ ਬਾਕੀ ਹੈ। ਮੁੱਖ ਮੰਤਰੀ ਦਫ਼ਤਰ ਤਰਫ਼ੋਂ ਜਾਰੀ ਬਿਆਨ ਅਨੁਸਾਰ ਮੀਂਹ ਦਾ ਪਾਣੀ ਘਟਣ ਮਗਰੋਂ ਖੇਤੀ ਤੇ ਬਾਗ਼ਬਾਨੀ ਦੇ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇਗਾ। -ਵੇਰਵੇ ਸਫ਼ਾ 5 ’ਤੇ
.jpg)
.jpg)

.jpg)
.jpg)
















.jpg)
































.jpg)























.jpg)





.jpg)



















