ਕੁੱਲੂ, 29 ਅਕਤੂਬਰ (ਪੰਜਾਬੀ ਰਾਈਟਰ)- ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਪਿੰਡ ਦੇਹਣੀ ਨਜ਼ਦੀਕ ਅੱਜ ਸਵੇਰੇ ਕਰੀਬ 6:30 ਵਜੇ ਭਿਆਨਕ ਸੜ੍ਹਕੀ ਹਾਦਸਾ ਵਾਪਰ ਗਿਆ ਜਿਸ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰੂਪਨਗਰ ਦੇ ਪੰਜਾਬ ਸਾਊਂਡ ਸਿਸਟਮ ਗਰੁੱਪ ਨਾਲ ਸੰਬੰਧਿਤ ਸਾਊਂਡ ਸਿਸਟਮ ਦੀ ਗੱਡੀ ਜੋ ਕਿ ਕੁੱਲੂ ਹਿਮਾਚਲ ਪ੍ਰਦੇਸ਼ ਦੇ ਦੁਸਹਿਰੇ ਪ੍ਰੋਗਰਾਮ ਲਗਾਉਣ ਤੋਂ ਬਾਅਦ ਵਾਪਸ ਰੂਪਨਗਰ ਜਾ ਰਹੀ ਸੀ ਜਦੋਂ ਇਹ ਗਰੁੱਪ ਪਿੰਡ ਦੇਹਣੀ ਨਜ਼ਦੀਕ ਪਹੁੰਚਿਆ ਤਾਂ ਉਤਰਾਈ ਕਾਰਨ ਗੱਡੀ ਤਕਨੀਕੀ ਖਰਾਬੀ ਦੇ ਚੱਲਦੇ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਸੜ੍ਹਕ ਨਜ਼ਦੀਕ ਡੂੰਘੀ ਖੱਡ ਵਿਚ ਜਾ ਪਲਟੀ ਜਿਸ ਵਿੱਚ ਬੈਠੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਵਾਪਰਨ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ 1033 ’ਤੇ ਕਾਲ ਕਰਕੇ ਨਜ਼ਦੀਕੀ ਗਰਾਂ ਮੋੜਾ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਜਿਸ ’ਤੇ ਤੁਰੰਤ ਸੜ੍ਹਕ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀ ਪਹੁੰਚ ਗਏ। ਇਸ ਦੌਰਾਨ ਮੌਕੇ ’ਤੇ ਸੜ੍ਹਕ ਦਾ ਇੱਕ ਪਾਸਾ ਆਵਾਜਾਈ ਲਈ ਰੋਕਿਆ ਗਿਆ ਅਤੇ ਮੌਕੇ ’ਤੇ ਹਾਈਡਰੇ ਮਸ਼ੀਨਾਂ ਮੰਗਵਾਈਆਂ ਗਈਆਂ। ਢਾਈ ਘੰਟੇ ਦੀ ਜੱਦੋ-ਜਹਿਦ ਮਗਰੋਂ ਮਸ਼ੀਨਾਂ ਦੀ ਮਦਦ ਨਾਲ ਗੱਡੀ ’ਚੋਂ ਮਿ੍ਰਤਕ ਦੇਹਾਂ ਕੱਢੀਆਂ ਗਈਆਂ। ਇਸ ਦੌਰਾਨ ਪੰਜਾਬ ਸਾਊਂਡ ਸਿਸਟਮ ਦੇ ਨਾਲ ਚੱਲ ਰਹੇ ਗਰੁੱਪ ਦੇ ਕਰਮਚਾਰੀਆਂ ਨੇ ਦੱਸਿਆ ਕਿ ਇਸ ਗੱਡੀ ਵਿੱਚ ਚਾਰ ਵਿਅਕਤੀ ਮੌਜੂਦ ਸਨ ਅਤੇ ਚਾਰਾਂ ਦੀ ਮੌਤ ਹੋ ਗਈ। ਇਹ ਗਰੁੱਪ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੁਸਹਿਰੇ ਦੇ ਸਮਾਗਮ ਤੋਂ ਬਾਅਦ ਵਾਪਸ ਪਰਤ ਰਿਹਾ ਸੀ ਅਤੇ ਰਾਤ ਸਮੇਂ ਕੁੱਲੂ ਤੋਂ ਚੱਲਿਆ ਸੀ। ਇਸ ਭਿਆਨਕ ਸੜ੍ਹਕ ਹਾਦਸੇ ਵਿੱਚ ਮਿ੍ਰਤਕ ਦੇਹਾਂ ਕੱਢੀਆਂ ਵੱਡੀਆਂ ਗਈਆਂ। ਮਿ੍ਰਤਕ ਦੇਹਾਂ ਨੂੰ 1033 ਐਂਬੂਲੈਂਸਾਂ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਮੋਰਚਰੀ ਭੇਜਿਆ ਗਿਆ ਮੌਕੇ ਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਪਹੁੰਚ ਗਈ ਅਤੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ। ਇਸ ਸਬੰਧੀ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਮਿ੍ਰਤਕਾਂ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।
.jpg)
.jpg)

.jpg)
.jpg)














































.jpg)











.jpg)








.jpg)




























.jpg)


