Your Advertisement
ਦੇਸ਼ ’ਚ 1.68 ਲੱਖ ਨਵੇਂ ਕੇਸ, 277 ਮੌਤਾਂ


ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੀ ਾਗ ਦੇ 1,68,063 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ ਵਧ ਕੇ 3,58,75,790 ਹੋ ਗਈ ਹੈ। ਕੁੱਲ ਕੇਸਲੋਡ ਵਿੱਚ 4461 ਓਮੀਕਰੋਨ ਸਰੂਪ ਦੇ ਕੇਸ ਵੀ ਸ਼ਾਮਲ ਹਨ। ਕਰੋਨਾਂ ਕੇਸਾਂ ਦੀ ਵਧਦੀ ਗਿਣਤੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਮੁੱਖ ਮੰਤਰੀਆਂ ਨਾਲ ਕੋਵਿਡ-19 ਹਾਲਾਤ ਬਾਰੇ ਸਮੀਖਿਆ ਮੀਟਿੰਗ ਕਰਨਗੇ। ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਦੇ ਸਾਹਮਣੇ ਆਉਣ ਮਗਰੋਂ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨਵੇਂ ਸਿਰੇ ਤੋਂ ਪਾਬੰਦੀਆਂ ਆਇਦ ਕੀਤੀਆਂ ਗਈਆਂ ਹਨ। ਸਿਹਤ ਕਾਮਿਆਂ ਤੇ ਕਰੋਨਾ ਯੋਧਿਆਂ ਤੋਂ ਇਲਾਵਾ ਵੱਖ-ਵੱਖ ਬਿਮਾਰੀਆਂ ਤੋਂ ਪੀੜਤ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ‘ਇਹਤਿਆਤੀ ਡੋਜ਼’ ਵਜੋਂ ਤੀਜੀ ਕਰੋਨਾ ਰੋਕੂ ਵੈਕਸੀਨ ਲਾਉਣ ਦੀ ਮੁਹਿੰਮ ਦਾ ਅੱਜ ਦੂਜਾ ਦਿਨ ਸੀ। ਸ੍ਰੀ ਮੋਦੀ ਨੇ ਐਤਵਾਰ ਨੂੰ ਉੱਚ ਪੱਧਰੀ ਮੀਟਿੰਗ ਦੌਰਾਨ ਕਰੋਨਾ ਨਾਲ ਲੜਨ ਲਈ ਟੀਕਾਕਰਨ ਨੂੰ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਦੱਸਿਆ ਸੀ।

No Comment posted
Name*
Email(Will not be published)*
Website