Your Advertisement
ਦਿੱਲੀ ਦੇ ਹਸਪਤਾਲਾਂ ਨੂੰ ਤੁਰੰਤ ਆਕਸੀਜਨ ਪਹੁੰਚਾਈ ਜਾਵੇ: ਹਾਈ ਕੋਰਟ

ਦਿੱਲੀ ਹਾਈ ਕੋਰਟ ਨੇ ਅੱਜ ਕੇਂਦਰ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕਰ ਰਹੇ ਕੌਮੀ ਰਾਜਧਾਨੀ ਦੇ ਉਨ੍ਹਾਂ ਨੂੰ ਹਸਪਤਾਲਾਂ ਨੂੰ ਫੌਰਨ ਕਿਸੇ ਵੀ ਢੰਗ ਨਾਲ ਆਕਸੀਜਨ ਮੁਹੱਈਆ ਕਰਵਾਈ ਜਾਵੇ ਜੋ ਇਸ ਗੈਸ ਦੀ ਕਮੀ ਨਾਲ ਜੂਝ ਰਹੇ ਹਨ। ਹਾਈ ਕੋਰਟ ਨੇ ਕਿਹਾ, ‘ਕੇਂਦਰ ਹਾਲਾਤ ਦੀ ਗੰਭੀਰਤਾ ਨੂੰ ਕਿਉਂ ਨਹੀਂ ਸਮਝ ਰਿਹਾ? ਇਸ ਗੱਲ ਤੋਂ ਸਾਰੇ ਹੈਰਾਨ ਤੇ ਨਿਰਾਸ਼ ਹਨ ਕਿ ਹਸਪਤਾਲਾਂ ’ਚ ਆਕਸੀਜਨ ਖਤਮ ਹੋ ਰਹੀ ਹੈ ਪਰ ਸਟੀਲ ਪਲਾਂਟ ਚੱਲ ਰਹੇ ਹਨ।’ ਜਸਟਿਸ ਵਿਪਿਨ ਸਾਂਘੀ ਤੇ ਜਸਟਿਸ ਰੇਖਾ ਪੱਲੀ ਦੇ ਬੈਂਚ ਨੇ ਕਿਹਾ ਕਿ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਦੀ ਜ਼ਿੰਮਵਾਰੀ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਮੋਢਿਆਂ ’ਤੇ ਹੈ ਅਤੇ ਜ਼ਰੂਰਤ ਹੈ ਤਾਂ ਇਸਪਾਤ ਤੇ ਪੈਟਰੋਲੀਅਮ ਸਮੇਤ ਸਾਰੇ ਉਦਯੋਗਾਂ ਦੀ ਸਾਰੀ ਆਕਸੀਜਨ ਦੀ ਸਪਲਾਈ ਮੈਡੀਕਲ ਵਰਤੋਂ ਲਈ ਕੀਤੀ ਜਾ ਸਕਦੀ ਹੈ। ਬੈਂਚ ਨੇ ਕਿਹਾ ਕਿ ਇਸਪਾਤ ਤੇ ਪੈਟਰੋਕੈਮੀਕਲ ਉਦਯੋਗ ਆਕਸੀਜਨ ਦੀ ਬਹੁਤ ਖਪਤ ਕਰਦੇ ਹਨ ਅਤੇ ਉੱਥੋਂ ਆਕਸੀਜਨ ਲੈਣ ਨਾਲ ਹਸਪਤਾਲਾਂ ਦੀ ਜ਼ਰੂਰਤ ਪੂਰੀ ਹੋ ਸਕਦੀ ਹੈ। ਅਦਾਲਤ ਨੇ ਕਿਹਾ, ‘ਜਦੋਂ ਟਾਟਾ ਆਪਣੇ ਇਸਪਾਤ ਪਲਾਂਟਾਂ ਲਈ ਬਣਾਈ ਜਾ ਰਹੀ ਆਕਸੀਜਨ ਮੈਡੀਕਲ ਵਰਤੋਂ ਲਈ ਦੇ ਸਕਦੇ ਹਨ ਤਾਂ ਦੂਜੇ ਅਜਿਹਾ ਕਿਉਂ ਨਹੀਂ ਕਰ ਸਕਦੇ। ਇਹ ਲਾਲਚ ਦੀ ਹੱਦ ਹੈ। ਕੀ ਜ਼ਰਾ ਜਿੰਨੀ ਵੀ ਮਨੁੱਖਤਾ ਨਹੀਂ ਬਚੀ ਹੈ।’


No Comment posted
Name*
Email(Will not be published)*
Website