Your Advertisement
ਮੋਦੀ ਜੀ, ਤੁਸੀਂ ਘੰਟੀ ਵਜਵਾਈ, ਥਾਲੀ ਖੜਕਵਾਈ ਪਰ ਕੋਰੋਨਾ ਅਜੇ ਵੀ ਜਾਰੀ ਹੈ : ਰਾਹੁਲ

ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਹੈ ਕਿ ਸਰਕਾਰ ਨੂੰ ਈਵੈਂਟਬਾਜ਼ੀ ਅਤੇ ਕੋਵਿਡ-ਰੋਕੂ ਟੀਕਿਆਂ ਦੀ ਬਰਾਮਦ ਬੰਦ ਕਰ ਕੇ ਸਭ ਲੋੜਵੰਦ ਲੋਕਾਂ ਲਈ ਟੀਕਿਆਂ ਦਾ ਪ੍ਰਬੰਧ ਕਰ ਕੇ ਉਨ੍ਹਾਂ ਨੂੰ ਟੀਕੇ ਲਾਉਣੇ ਚਾਹੀਦੇ ਹਨ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਭ ਲੋਕਾਂ ਨੂੰ ਕੋਵਿਡ-ਰੋਕੂ ਟੀਕੇ ਲਾਉਣ ਦੀ ਪੈਰਵੀ ਕਰਦੇ ਹੋਏ ਸੋਮਵਾਰ ਕਿਹਾ ਕਿ ਇਹ ਦੇਸ਼ ਦੀ ਲੋੜ ਹੈ। ਸੁਰੱਖਿਅਤ ਜੀਵਨ ਹਰ ਨਾਗਰਿਕ ਦਾ ਅਧਿਕਾਰ ਹੈ। ਉਨ੍ਹਾਂ ਪਾਰਟੀ ਵਲੋਂ ‘ਸਪੀਕ ਅਪ ਫਾਰ ਵੈਕਸੀਨਜ਼ ਫਾਰ ਆਲ’ ਹੈਸ਼ਟੈਗ ਨਾਲ ਚਲਾਈ ਗਈ ਸੋਸ਼ਲ ਮੀਡੀਆ ਮੁਹਿੰਮ ਅਧੀਨ ਇਹ ਟਿੱਪਣੀ ਕੀਤੀ।

ਰਾਹੁਲ ਨੇ ਇਸ ਮੁਹਿੰਮ ਸਬੰਧੀ ਇਕ ਵੀਡੀਓ ਜਾਰੀ ਕਰ ਕੇ ਕਿਹਾ,‘‘ਮੋਦੀ ਜੀ, ਤੁਸੀਂ ਕਿਹਾ ਸੀ ਕਿ ਕੋਰੋਨਾ ਸੰਕਟ ਵਿਰੁੱਧ ਲੜਾਈ 3 ਹਫਤਿਆਂ ਵਿਚ ਜਿੱਤਣੀ ਹੈ। ਤੁਸੀਂ ਘੰਟੀ ਵਜਵਾ ਦਿੱਤੀ, ਥਾਲੀ ਖੜਕਵਾ ਦਿੱਤੀ, ਮੋਬਾਇਲ ਫੋਨ ਦੀਆਂ ਲਾਈਟਾਂ ਜਗਵਾ ਦਿੱਤੀਆਂ ਪਰ ਕੋਰੋਨਾ ਸੰਕਟ ਲਗਾਤਾਰ ਵਧਦਾ ਗਿਆ। ਇਹ ਅਜੇ ਵੀ ਜਾਰੀ ਹੈ। ਹੁਣ ਦੂਜੀ ਲਹਿਰ ਹੈ। ਲੱਖਾਂ ਲੋਕ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦਾ ਸ਼ਿਕਾਰ ਹੋ ਗਏ ਹਨ। ਈਵੈਂਟਬਾਜ਼ੀ ਬੰਦ ਕੀਤੀ ਜਾਵੇ ਅਤੇ ਸਭ ਲੋੜਵੰਦਾਂ ਨੂੰ ਟੀਕਾ ਲਾਇਆ ਜਾਵੇ।

No Comment posted
Name*
Email(Will not be published)*
Website