Your Advertisement
ਜੋਅ ਬਾਈਡੇਨ ਕਾਰਜਕਾਲ ਦੇ ਪਹਿਲੇ ਦਿਨ ਦੇ ਸਕਦੇ ਹਨ ਕੈਨੇਡਾ ਨੂੰ ਝਟਕਾ

ਨਿਊਯਾਰਕ/ਅਲਬਰਟਾ : ਅਮਰੀਕੀ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਈਡੇਨ ਕਾਰਜਕਾਲ ਸੰਭਾਲਣ ਦੇ ਪਹਿਲੇ ਦਿਨ ਕੈਨੇਡਾ ਨੂੰ ਝਟਕਾ ਦੇ ਸਕਦੇ ਹਨ। ਉਹ ਕੈਨੇਡੀਅਨ ਆਰਥਿਕਤਾ ਲਈ ਅਹਿਮ ਕੀਸਟੋਨ ਪਾਇਪ ਲਾਈਨ (Keystone XL Pipeline) ਦੇ ਪਰਮਿਟ ਨੂੰ ਰੱਦ ਕਰ ਸਕਦੇ ਹਨ।

ਇਹ ਅਹਿਮ ਜਾਣਕਾਰੀ ਵੱਖ-ਵੱਖ ਸੂਤਰਾਂ ਰਾਹੀਂ ਸਾਹਮਣੇ ਆਈ ਹੈ। ਯਾਦ ਰਹੇ ਇਹ ਪਾਈਪ ਲਾਈਨ ਕੈਨੇਡਾ ਖ਼ਾਸਕਰ ਅਲਬਰਟਾ ਦੀ ਆਰਥਿਕਤਾ ਲਈ ਅਹਿਮ ਹੈ ਤੇ ਜੋਅ ਬਾਈਡੇਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਇਸ ਪਾਇਪ ਲਾਈਨ ਨੂੰ ਵਾਤਾਵਰਨ ਨਾਲ ਸਬੰਧਤ ਮਸਲਿਆਂ ਦੇ ਕਾਰਨ ਰੱਦ ਕਰਨ ਦੀ ਗੱਲ ਆਖੀ ਸੀ। ਇਸ ਪਾਈਪ ਲਾਈਨ ਨੂੰ ਸਿਰੇ ਚਾੜ੍ਹਨ ਲਈ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਵੱਲੋਂ ਵੀ ਪੂਰਾ ਜ਼ੋਰ ਲਾਇਆ ਜਾ ਰਿਹਾ ਸੀ। ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮਸਲੇ ਨਾਲ ਕਿਵੇਂ ਨਜਿੱਠਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

No Comment posted
Name*
Email(Will not be published)*
Website