Your Advertisement
ਗੁਟੇਰੇਜ਼ ਦੂਜੀ ਵਾਰ ਸਕੱਤਰ ਜਨਰਲ ਬਣਨ ਦੇ ਚਾਹਵਾਨ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਉਹ ਇਸ ਆਲਮੀ ਸੰਗਠਨ ਦੇ ਮੁਖੀ ਵਜੋਂ ਦੂਜੀ ਵਾਰ ਸੇਵਾਵਾਂ ਦੇਣ ਲਈ ਉਪਲੱਬਧ ਹਨ ਤੇ ਇਸ ਬਾਰੇ ਫ਼ੈਸਲਾ ਹੁਣ ਮੈਂਬਰ ਮੁਲਕ ਲੈਣਗੇ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੈਫ਼ਨ ਦੁਜਾਰਿਕ ਨੇ ਦੱਸਿਆ ਕਿ ਸਕੱਤਰ ਜਨਰਲ ਨੇ ਇਸ ਬਾਰੇ ਸਲਾਮਤੀ ਕੌਂਸਲ ਦੇ ਪ੍ਰਧਾਨ ਨੂੰ ਵੀ ਪੱਤਰ ਲਿਖਿਆ ਹੈ। ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ 97 ਮੁਤਾਬਕ ਸਕੱਤਰ ਜਨਰਲ ਦੀ ਨਿਯੁਕਤੀ ਆਮ ਸਭਾ ਵੱਲੋਂ ਕੀਤੀ ਜਾਂਦੀ ਹੈ ਤੇ ਇਸ ਬਾਰੇ ਸਿਫ਼ਾਰਿਸ਼ ਸਲਾਮਤੀ ਕੌਂਸਲ ਕਰਦੀ ਹੈ। ਪੰਜ ਸਥਾਈ ਮੈਂਬਰਾਂ ਵਿਚੋਂ ਕੋਈ ਮੈਂਬਰ ਮੁਲਕ ਫ਼ੈਸਲੇ ਨੂੰ ਵੀਟੋ ਵੀ ਕਰ ਸਕਦਾ ਹੈ। ਸਕੱਤਰ ਜਨਰਲ ਦੂਜੀ ਵਾਰ ਅਹੁਦਾ ਸੰਭਾਲ ਸਕਦਾ ਹੈ ਜੇ ਉਸ ਕੋਲ ਮੈਂਬਰ ਮੁਲਕਾਂ ਦਾ ਲੋੜੀਂਦਾ ਸਮਰਥਨ ਹੋਵੇ। ਨਵੇਂ ਸਕੱਤਰ ਜਨਰਲ ਦਾ ਕਾਰਜਕਾਲ ਪਹਿਲੀ ਜਨਵਰੀ, 2022 ਤੋਂ ਆਰੰਭ ਹੋਵੇਗਾ। ਗੁਟੇਰੇਜ਼ ਪਹਿਲੀ ਜਨਵਰੀ, 2017 ਵਿਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਣੇ ਸਨ।


No Comment posted
Name*
Email(Will not be published)*
Website