Your Advertisement
ਕਾਂਗਰਸ ਦੇ ਸੰਕਟ ਮੋਚਨ ਅਹਿਮਦ ਪਟੇਲ ਦੇ ਦੇਹਾਂਤ

ਬੁਰੇ ਦੌਰ ਵਿਚੋਂ ਗੁਜ਼ਰ ਰਹੀ ਕਾਂਗਰਸ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਉਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦੀ ਅੱਜ ਤੜਕੇ ਮੌਤ ਹੋ ਗਈ। ਆਪਣੇ ਪਿਤਾ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ 71 ਸਾਲਾ ਪਟੇਲ ਦੇ ਬੇਟੇ ਫੈਜ਼ਲ ਨੇ ਦੱਸਿਆ ਕਿ ਸ੍ਰੀ ਪਟੇਲ ਨੇ ਤੜਕੇ ਸਾਢੇ ਤਿੰਨ ਵਜੇ ਆਖਰੀ ਸਾਹ ਲਿਆ। ਕਰੋਨਾ ਤੋਂ ਪੀੜਤ ਸ੍ਰੀ ਪਟੇਲ ਕਰੀਬ ਇਕ ਮਹੀਨੇ ਤੋਂ ਗੁਰੂਗ੍ਰਾਮ ਵਿੱਚ ਹਸਪਤਾਲ ਵਿੱਚ ਦਾਖਲ ਸਨ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਪੇਚੀਦਗੀਆਂ ਵਧਦੀਆਂ ਗਈਆਂ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਭਰੋਸੇਯੋਗ ਸਹਿਯੋਗੀ ਉਨ੍ਹਾਂ ਦੇ ਰਾਜਨੀਤਿਕ ਸਲਾਹਕਾਰ ਸਨ। ਉਨ੍ਹਾਂ ਕਾਂਗਰਸ ਨੂੰ ਕਈ ਵਾਰ ਸੰਕਟ ਵਿਚੋਂ ਕੱਢਿਆ ਜਿਸ ਕਾਰਨ ਉਨ੍ਹਾਂ ਨੂੰ ਸੰਕਟ ਮੋਚਨ ਵੀ ਕਹਿੰਦੇ ਸਨ। ਕਾਂਗਰਸੀ ਨੇਤਾ ਦੇ ਦੇਹਾਂਤ ’ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਹੋਰ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

No Comment posted
Name*
Email(Will not be published)*
Website