Your Advertisement
ਸ਼੍ਰੋਮਣੀ ਕਮੇਟੀ ਪਤਿਤਪੁਣਾ ਤੇ ਧਰਮ ਪਰਿਵਰਤਨ ਰੋਕਣ ’ਚ ‘ਨਾਕਾਮ’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸੌ ਸਾਲ ਦੇ ਸਫ਼ਰ ਦੌਰਾਨ ਸਿੱਖ ਨੌਜਵਾਨਾਂ ਵਿੱਚ ਵਧ ਰਹੇ ਪਤਿਤਪੁਣੇ ਦਾ ਰੁਝਾਨ ਠੱਲਣ ਅਤੇ ਧਰਮ ਪਰਿਵਰਤਨ ਰੋਕਣ ’ਚ ਅਸਫ਼ਲ ਰਹੀ ਹੈ। ਸ਼੍ਰੋਮਣੀ ਕਮੇਟੀ ਨੇ 15 ਤੋਂ 17 ਨਵੰਬਰ ਤਕ ਸਿੱਖ ਸੰਸਥਾ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ ਹੈ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਮੁੱਦੇ ਉਭਾਰਦਿਆਂ ਇਨ੍ਹਾਂ ਨੂੰ ਵੱਡੀ ਚੁਣੌਤੀ ਕਰਾਰ ਦਿੱਤਾ ਸੀ। ਇਸ ਮੌਕੇ ਸ੍ਰੀ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਪਤਿਤਪੁਣੇ ਤੇ ਨਸ਼ੇ ਆਦਿ ਦੇ ਰੁਝਾਨ ਰੋਕਣ ਲਈ ਪੰਜ ਸਾਲਾ ਮਿਸ਼ਨ ਯੋਜਨਾ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਸੀ। 1920 ਵਿੱਚ ਹੋਂਦ ’ਚ ਆਈ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਿਆਂ ਦੀ ਸਾਂਭ-ਸੰਭਾਲ, ਵਿੱਦਿਅਕ ਖੇਤਰ ਅਤੇ ਪ੍ਰਚਾਰ ਦੇ ਖੇਤਰ ਵਿੱਚ ਭਾਵੇਂ ਕਈ ਅਹਿਮ ਪ੍ਰਾਪਤੀਆਂ ਕੀਤੀਆਂ ਹਨ ਪਰ ਸਿੱਖੀ ਨੂੰ ਵਧੇਰੇ ਪ੍ਰਫੁੱਲਿਤ ਕਰਨ ’ਚ ਅਸਫ਼ਲ ਰਹੀ ਹੈ। ਇਸ ਵੇਲੇ ਸੂਬੇ ’ਚ ਸਿੱਖ ਭਾਈਚਾਰੇ ਦੇ ਵੱਡੀ ਗਿਣਦੀ ਲੋਕਾਂ ਨੇ ਆਪਣਾ ਧਰਮ ਤਬਦੀਲ ਕੀਤਾ ਹੈ। ਇਸੇ ਤਰ੍ਹਾਂ ਪੰਜਾਬ ’ਚ ਪਤਿਤਪੁਣੇ ਦਾ ਰੁਝਾਨ ਵੀ ਸਿਖ਼ਰ ’ਤੇ ਹੈ।

No Comment posted
Name*
Email(Will not be published)*
Website