Your Advertisement
ਚੋਣਾਂ ਤੋਂ ਇਕ ਹਫ਼ਤਾ ਪਹਿਲਾਂ ਸਾਈਬਰ ਹਮਲਾ, ਟਰੰਪ ਦੀ ਵੈਬਸਾਈਟ ਹੈਕ

ਵਾਸ਼ਿੰਗਟਨ  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਂਪੇਨ ਵੈਬਸਾਈਟ ਨੂੰ ਮੰਗਲਵਾਰ ਨੂੰ ਕ੍ਰਿਪਟੋਕਰੰਸੀ ਸਕੈਮਰਸ ਨੇ ਹੈਕ ਕਰ ਲਿਆ। ਇਸ ਵੈਬਸਾਈਟ 'ਤੇ ਕਰੀਬ 30 ਮਿੰਟ ਤੱਕ ਹੈਕਰਾਂ ਦਾ ਕਬਜ਼ਾ ਰਿਹਾ। ਵੈਬਸਾਈਟ ਹੈਕ ਹੋ ਜਾਣ ਬਾਰੇ, ਸਭ ਤੋਂ ਪਹਿਲਾਂ ਟਵਿੱਟਰ ਯੂਜ਼ਰ ਗੈਬ੍ਰਿਏਲ ਲੋਰੇਂਡੋ ਗ੍ਰੇਸ਼ਸਕੇਲਰ ਨੇ ਇਸ ਗੱਲ ਨੂੰ ਨੋਟਿਸ ਕੀਤਾ। ਉਹਨਾਂ ਨੇ ਟਰੰਪ ਦੀ ਹੈਕ ਵੈਬਸਾਈਟ ਦਾ ਸਕ੍ਰੀਨ ਸ਼ਾਟ ਲੈ ਕੇ ਪੋਸਟ ਕੀਤਾ ਸੀ। 3 ਨਵੰਬਰ ਨੂੰ ਅਮਰੀਕਾ ਵਿਚ ਚੋਣਾਂ ਹੋਣੀਆਂ ਹਨ। ਫਾਈਨਲ ਵੋਟਿੰਗ ਤੋਂ ਪਹਿਲਾਂ ਜਾਰੀ ਅਰਲੀ ਵੋਟਿੰਗ ਵਿਚ ਟਰੰਪ ਅਤੇ ਡੈਮੋਕ੍ਰੈਟ ਜੋ ਬਿਡੇਨ ਦੇ ਵਿਚ ਸਖਤ ਮੁਕਾਬਲਾ ਦੇਖਿਆ ਜਾ ਸਕਦਾ ਹੈ।

ਹੈਕਰਾਂ ਨੇ ਲਿਖੀ ਇਹ ਗੱਲ

ਗੈਬ੍ਰਿਏਲ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਉਹ ਮੌਸਮ ਤਬਦੀਲੀ 'ਤੇ ਇਕ ਆਰਟੀਕਲ ਲੱਭ ਰਹੇ ਸਨ, ਜਦੋਂ ਉਹਨਾਂ ਦੀ ਨਜ਼ਰ ਟਰੰਪ ਦੀ ਹੈਕ ਵੈਬਸਾਈਟ 'ਤੇ ਪਈ। ਜਿਹੜੀ ਪੋਸਟ ਵੈਬਸਾਈਟ donaldjtrump.com. 'ਤੇ ਪੋਸਟ ਕੀਤੀ ਗਈ ਸੀ, ਉਸ ਵਿਚ ਲਿਖਿਆ ਸੀ,''ਦੁਨੀਆ ਹੁਣ ਰਾਸ਼ਟਰਪਤੀ ਡੋਨਾਲਡ ਜੇ ਟਰੰਪ ਵੱਲੋਂ ਫੈਲਾਈ ਜਾ ਰਹੀ ਫੇਕ ਨਿਊਜ਼ ਤੋਂ ਤੰਗ ਆ ਚੁੱਕੀ ਹੈ। ਹੁਣ ਸਮਾਂ ਆ ਗਿਆ ਹੈ ਕਿ ਜਦੋਂ ਦੁਨੀਆ ਨੂੰ ਸੱਚਾਈ ਬਾਰੇ ਦੱਸਿਆ ਜਾਵੇ।'' ਵੈਬਸਾਈਟਦੇ ਮੁਤਾਬਕ, ਇਸ ਗੱਲ ਦੇ ਲੋੜੀਂਦੇ ਸਬੂਤ ਹਨ ਕਿ ਟਰੰਪ ਨੂੰ ਸਾਲ 2020 ਵਿਚ ਰਾਸ਼ਟਰਪਤੀ ਚੋਣਾਂ ਜਿੱਤਣੀਆਂ ਨਹੀਂ ਚਾਹੀਦੀਆਂ। ਅਮਰੀਕੀ ਨਾਗਰਿਕਾਂ ਕੋਲ ਹੋਰ ਕੋਈ ਵਿਕਲਪ ਵੀ ਨਹੀਂ ਬਚਿਆ ਹੈ। ਵੈਬਸਾਈਟ ਜਲਦੀ ਹੀ ਆਫਲਾਈਨ ਹੋ ਗਈ ਅਤੇ ਇਸ ਨੂੰ ਬਾਅਦ ਵਿਚ ਹੈਕਰਾਂ ਦੇ ਮੈਸੇਜ ਦੇ ਬਿਨਾਂ ਰੀ-ਸਟੋਰ ਕਰ ਲਿਆ ਗਿਆ।

No Comment posted
Name*
Email(Will not be published)*
Website