Your Advertisement
ਯੂਕੇ : ਸਰਦੀ ਚ ਦੁਬਾਰਾ ਕੋਰੋਨਾਵਾਇਰਸ ਦੀ ਲਪੇਟ ਚ ਆ ਜਾਣ ਦੀ ਸੰਭਾਵਨਾ

ਗਲਾਸਗੋ : ਕੋਰੋਨਾਵਾਇਰਸ ਮਹਾਮਾਰੀ ਇਸ ਸਮੇਂ ਸਾਰੇ ਸੰਸਾਰ ਵਿਚ ਫੈਲੀ ਹੈ ਅਤੇ ਇਸ ਤੋਂ ਨਿਜ਼ਾਤ ਪਾਉਣ ਲਈ ਸਾਰੇ ਦੇਸ਼ ਸੰਭਵ ਯਤਨ ਕਰ ਰਹੇ ਹਨ। ਯੂਕੇ ਵੀ ਇਸ ਦੇ ਲਾਗ ਤੋਂ ਬਚ ਨਹੀ ਸਕਿਆ। ਇੰਨੇ ਯਤਨਾਂ ਅਤੇ ਲੰਮੇ ਸਮੇਂ ਤੋਂ ਬਾਅਦ ਜਦ ਯੂਕੇ ਇਸ ਮਹਾਮਾਰੀ ਤੋਂ ਉੱਭਰਣ ਦੇ ਕਿਨਾਰੇ 'ਤੇ ਹੈ ਤਾਂ ਇੱਥੋਂ ਦੇ ਡਾਕਟਰਾਂ ਦੀ ਬਹੁਗਿਣਤੀ ਨੂੰ ਇਸ ਸਰਦੀਆਂ ਵਿੱਚ ਕੋਰੋਨਾਵਾਇਰਸ ਦੀ ਦੂਜ਼ੀ ਲਹਿਰ ਦੇ ਆਉਣ ਦੀ ਸੰਭਾਵਨਾ ਹੈ।

8000 ਡਾਕਟਰਾਂ 'ਤੇ ਆਧਾਰਿਤ ਹੋਏ ਸਰਵੇਖਣ ਮੁਤਾਬਕ, ਇੰਗਲੈਂਡ ਵਿੱਚ 86 ਫੀਸਦੀ ਡਾਕਟਰ ਅਤੇ ਮੈਡੀਕਲ ਵਿਦਿਆਰਥੀ ਸੋਚਦੇ ਹਨ ਕਿ ਅਗਲੇ ਛੇ ਮਹੀਨਿਆਂ ਵਿੱਚ ਦੂਜੀ ਲਹਿਰ ਦੇ ਹੱਲੇ ਦੀ ਵੱਡੀ ਸੰਭਾਵਨਾ ਹੈ। ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ (ਬੀ.ਐੱਮ.ਏ.) ਦੇ ਸਰਵੇਖਣ ਤੋਂ ਪਤਾ ਚਲਦਾ ਹੈ ਕਿ ਡਾਕਟਰ ਦੁਬਾਰਾ ਮਹਾਮਾਰੀ ਦੀ ਲਾਗ ਤੋਂ ਬਚਣਾ ਚਾਹੁੰਦੇ ਹਨ। ਇਸ ਲਈ ਨਵੇਂ ਨਿਯਮ ਵੀ ਲਾਗੂ ਕੀਤੇ ਜਾ ਰਹੇ ਹਨ ਜਿਵੇਂ ਕਿ ਸੋਮਵਾਰ ਨੂੰ 'ਛੇ ਦਾ ਨਿਯਮ' ਲਾਗੂ ਹੋਇਆ ਹੈ।


No Comment posted
Name*
Email(Will not be published)*
Website