Your Advertisement
ਮਾਨਚੈਸਟਰ-ਭਾਰਤ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਸੈਮੀ-ਫਾਈਨਲ ਵਿੱਚ ਜਦੋਂ ਮੰਗਲਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਉਤਰੇਗਾ ਤਾਂ ਉਸ ਦੇ ਬੱਲੇਬਾਜ਼ਾਂ ਲਈ ਕਿਵੀ ਟੀਮ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਸੌਖਾ ਨਹੀਂ ਹੋਵੇਗਾ। ਟੂਰਨਾਮੈਂਟ ਵਿੱਚ ਪੰਜ ਸੈਂਕੜੇ ਮਾਰ ਕੇ ਇਤਿਹਾਸ ਸਿਰਜਣ ਵਾਲੇ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਦੋਂਕਿ ਮੱਧਕ੍ਰਮ ਜ਼ਿਆਦਾ ਕਾਮਯਾਬ ਨਹੀਂ ਰਿਹਾ। ਇਸ ਤਰ੍ਹਾਂ ਟੂਰਨਾਮੈਂਟ ਵਿੱਚ ‘ਪਲਾਨ ਬੀ’ ਨੂੰ ਵਰਤੇ ਬਿਨਾਂ ਕਪਤਾਨ ਵਿਰਾਟ ਕੋਹਲੀ ਦੀ ਟੀਮ ਆਪਣੀਆਂ ਕਮਜੋਰੀਆਂ ਨੂੰ ਢਕਣ ਵਿੱਚ ਕਾਮਯਾਬ ਰਹੀ ਹੈ, ਪਰ ਹੁਣ ਉਸ ਦੀ ਕੋਈ ਵੀ ਗ਼ਲਤੀ ਉਸ ਨੂੰ ਪੁੱਠੀ ਪੈ ਸਕਦੀ ਹੈ। ਸੈਮੀ-ਫਾਈਨਲ ਵਿੱਚ ਰੋਹਿਤ ਬਨਾਮ ਲੌਕੀ ਫਰਗੂਸਨ, ਕੇਐਲ ਰਾਹੁਲ ਬਨਾਮ ਟ੍ਰੈਂਟ ਬੋਲਟ ਅਤੇ ਕੋਹਲੀ ਬਨਾਮ ਮੈਟ ਹੈਨਰੀ ਵਿਚਾਲੇ ਮੁਕਾਬਲਾ ਵੇਖਣਾ ਰੌਚਕ ਹੋਵੇਗਾ। ਦੂਜੇ ਪਾਸੇ...
Jul 09 2019 | Posted in : Sports News | No Comment | read more...
ਮੈਨਚੈਸਟਰ-ਭਾਰਤੀ ਟੀਮ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਪਹਿਲੇ ਸੈਮੀ-ਫਾਈਨਲ ਵਿੱਚ ਮੰਗਲਵਾਰ ਨੂੰ ਨਿਊਜ਼ੀਲੈਂਡ ਨਾਲ ਭਿੜੇਗੀ, ਜਦਕਿ ਦੂਜਾ ਸੈਮੀ-ਫਾਈਨਲ ਮੇਜ਼ਬਾਨ ਇੰਗਲੈਂਡ ਅਤੇ ਮੌਜੂਦਾ ਚੈਂਪੀਅਨ ਆਸਟਰੇਲੀਆ ਵਿਚਾਲੇ ਵੀਰਵਾਰ ਨੂੰ ਖੇਡਿਆ ਜਾਵੇਗਾ। 45 ਮੈਚਾਂ ਦਾ ਲੀਗ ਗੇੜ ਆਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਆਖ਼ਰੀ ਮੁਕਾਬਲੇ ਨਾਲ ਖ਼ਤਮ ਹੋਇਆ ਹੈ। ਆਸਟਰੇਲੀਆ, ਭਾਰਤ, ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਨਿੱਚਰਵਾਰ ਨੂੰ ਆਖ਼ਰੀ ਗਰੁੱਪ ਮੈਚ ਤੋਂ ਪਹਿਲਾਂ ਹੀ ਆਪਣੇ ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਬਾਰੇ ਜਾਣ ਚੁੱਕੀਆਂ ਸਨ, ਪਰ ਅੰਕ ਸੂਚੀ ਵਿੱਚ ਪੁਜ਼ੀਸ਼ਨ ਦਾ ਫ਼ੈਸਲਾ ਆਖ਼ਰੀ ਮੈਚ ਨਾਲ ਹੀ ਹੋਇਆ। ਹੈਡਿੰਗਲੇ ਮੈਦਾਨ ਵਿੱਚ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਗਰੁੱਪ ਗੇੜ ਦੀ ਸਮਾਪਤੀ ਜਿੱਤ ਨਾਲ ਕਰਦਿਆਂ ਅੰਕ ਸੂਚੀ ਵਿੱਚ ਆਸਟਰੇਲੀਆ ਨੂੰ ਪਛਾੜ ਦਿੱਤਾ, ਜਿਸ ਨੂੰ...
Jul 08 2019 | Posted in : Sports News | No Comment | read more...
ਲੀਡਜ਼-ਭਾਰਤੀ ਸਲਾਮੀ ਬੱਲੇਬਾਜ਼ਾਂ ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾਂ ਦੇ ਸ਼ਾਨਦਾਰ ਸੈਂਕੜਿਆਂ ਦੀਆਂ ਬਦੌਲਤ ਭਾਰਤ ਨੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਆਪਣੇ ਆਖ਼ਰੀ ਲੀਗ ਮੈਚ ਵਿੱਚ ਅੱਜ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ। ‘ਮੈਨ ਆਫ ਦਿ ਮੈਚ’ ਰਹੇ ਰੋਿਹਤ ਨੇ ਟੂਰਨਾਮੈਂਟ ਵਿੱਚ ਆਪਣਾ ਪੰਜਵਾਂ ਸੈਂਕੜਾ ਜੜਦਿਆਂ 94 ਗੇਂਦਾਂ ਵਿੱਚ 103 ਦੌੜਾਂ ਬਣਾਈਆਂ, ਜਦਕਿ ਕੇਐਲ ਰਾਹੁਲ ਨੇ 118 ਗੇਂਦਾਂ ਵਿੱਚ 111 ਦੌੜਾਂ ਦੀ ਪਾਰੀ ਖੇਡੀ। ਕਪਤਾਨ ਵਿਰਾਟ ਕੋਹਲੀ 34 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤ ਪਹਿਲਾਂ ਹੀ ਸੈਮੀ ਫਾਈਨਲ ਵਿੱਚ ਥਾਂ ਬਣਾ ਕੇ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਕਾਇਮ ਹੈ। ਐਂਜਲੋ ਮੈਥਿਊਜ਼ ਦੇ ਜੁਝਾਰੂ ਸੈਂਕੜੇ ਦੀ ਬਦੌਲਤ ਸ੍ਰੀਲੰਕਾ ਨੇ ਸੱਤ ਵਿਕਟਾਂ ’ਤੇ 264 ਦੌੜਾਂ ਬਣਾਈਆਂ, ਪਰ ਭਾਰਤ ਨੇ ਇਹ ਟੀਚਾ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਸ੍ਰੀਲੰਕਾ ਦੇ ਸਾਬਕਾ ਕਪਤਾਨ ਨੇ 128 ਗੇਂਦਾਂ ਵਿੱਚ 113 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ...
Jul 07 2019 | Posted in : Sports News | No Comment | read more...
ਲੰਡਨ-ਸ਼ਾਹੀਨ ਸ਼ਾਹ ਅਫਰੀਦੀ ਦੀਆਂ ਛੇ ਵਿਕਟਾਂ ਦੀ ਬਦੌਲਤ ਪਾਕਿਸਤਾਨ ਨੇ ਇੱਥੇ ਬੰਗਲਾਦੇਸ਼ ਨੂੰ 94 ਦੌੜਾਂ ਨਾਲ ਹਰਾ ਦਿੱਤਾ ਹੈ ਪਰ ਟੀਮ ਸੈਮੀ ਫਾਈਨਲ ਵਿੱਚ ਪੁੱਜਣ ਦਾ ਟੀਚਾ ਹਾਸਲ ਨਹੀਂ ਕਰ ਸਕੀ। ਇਮਾਮ-ਉਲ-ਹੱਕ ਦੇ ਸੈਂਕੜੇ ਤੇ ਬਾਬਰ ਆਜ਼ਮ ਦੀਆਂ 96 ਦੌੜਾਂ ਦੀ ਬਦੌਲਤ ਪਾਕਿਸਤਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌ ਵਿਕਟਾਂ ਉੱਤੇ 315 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਬੰਗਲਾਦੇਸ਼ ਦੀ ਟੀਮ 44.1 ਓਵਰਾਂ ਵਿੱਚ 221 ਦੌੜਾਂ ਬਣਾ ਕੇ ਆਊਟ ਹੋ ਗਈ।ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਸਭ ਤੋਂ ਵੱਧ 606 ਦੌੜਾਂ ਬਣਾਉਣ ਵਾਲੇ ਸ਼ਾਕਿਬ ਅਲ ਹਸਨ (64) ਨੂੰ ਛੱਡ ਕੇ ਪਾਕਿ ਦਾ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ। ਸ਼ਹੀਨ ਨੇ 9.1 ਓਵਰਾਂ ਵਿੱਚ 35 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ,ਜੋ ਵਿਸ਼ਵ ਕੱਪ ਵਿੱਚ ਕਿਸੇ ਪਾਕਿਸਤਾਨੀ ਗੇਂਦਬਾਜ਼ ਦਾ ਸਭ ਤੋਂ ਸ਼ਾਨਦਾਰ ਸਕੋਰ ਹੈ। ਪਾਕਿਸਤਾਨ ਦੀ ਟੀਮ ਨੂੰ ਹਾਲਾਂ ਕਿ ਕੋਈ ਚਮਤਕਾਰ ਹੀ ਸੈਮੀ ਫਾਈਨਲ ਵਿੱਚ ਪਹੁੰਚਾ ਸਕਦਾ ਸੀ, ਕਿਉਂਕਿ ਉਸ ਨੇ ਪੂਰੀ ਬੰਗਲਾਦੇਸ਼ ਦੀ...
Jul 06 2019 | Posted in : Sports News | No Comment | read more...
ਮੌਜੂਦਾ ਵਿਸ਼ਵ ਕੱਪ ਲਈ ਅਣਦੇਖੀ ਕੀਤੇ ਜਾਣ ਤੋਂ ਬਾਅਦ ਭਾਰਤੀ ਮੱਧਕ੍ਰਮ ਬੱਲੇਬਾਜ਼ ਅੰਬਾਤੀ ਰਾਇਡੂ ਨੇ ਬਿਨਾਂ ਕਾਰਨ ਦੱਸੇ ਅੱਜ ਅਚਾਨਕ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਇਸ 33 ਸਾਲਾ ਖਿਡਾਰੀ ਨੂੰ ਬਰਤਾਨੀਆ ਵਿੱਚ ਚੱਲ ਰਹੇ ਵਿਸ਼ਵ ਕੱਪ ਲਈ ਅਧਿਕਾਰਤ ਸਟੈਂਡਬਾਈ ਸੂਚੀ ਵਿੱਚ ਰੱਖਿਆ ਗਿਆ ਸੀ ਪਰ ਆਲਰਾਊਂਡਰ ਵਿਜੈ ਸ਼ੰਕਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਸ ਦੀ ਅਣਦੇਖੀ ਕੀਤੀ ਗਈ। ਟੀਮ ਪ੍ਰਬੰਧਨ ਦੇ ਜ਼ੋਰ ਦੇਣ ਤੋਂ ਬਾਅਦ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਪਤਾ ਲੱਗਿਆ ਹੈ ਕਿ ਰਾਇਡੂ ਇਨ੍ਹਾਂ ਘਟਨਾਵਾਂ ਤੋਂ ਕਾਫੀ ਨਿਰਾਸ਼ ਹੋ ਗਿਆ। ਇਸ ਖਿਡਾਰੀ ਨੇ ਹੁਣੇ ਅਧਿਕਾਰਤ ਤੌਰ ’ਤੇ ਐਲਾਨ ਨਹੀਂ ਕੀਤਾ ਹੈ ਪਰ ਭਾਰਤੀ ਕ੍ਰਿਕਟ ਬੋਰਡ ਦੇ ਅਧਿਕਾਰੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਨੇ ਇਸ ਫ਼ੈਸਲੇ ਬਾਰੇ ਕ੍ਰਿਕਟ...
Jul 04 2019 | Posted in : Sports News | No Comment | read more...