Your Advertisement
ਨਵੀਂ ਦਿੱਲੀ-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅੱਜ ਪੁਰਸ਼ ਟੀਮ ਦੇ ਮੁੱਖ ਕੋਚ ਸਣੇ ਸਹਿਯੋਗੀ ਸਟਾਫ਼ ਦੀ ਨਿਯੁਕਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗਤਾ ਮਾਪਦੰਡਾਂ ਅਨੁਸਾਰ ਮੁੱਖ ਕੋਚ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਜਦਕਿ ਉਸ ਕੋਲ ਘੱਟ ਤੋਂ ਘੱਟ ਦੋ ਸਾਲ ਕੋਚਿੰਗ ਦੇਣ ਦਾ ਕੌਮਾਂਤਰੀ ਤਜਰਬਾ ਵੀ ਹੋਣਾ ਚਾਹੀਦਾ ਹੈ। ਬੀਸੀਸੀਆਈ ਨੇ ਸਹਿਯੋਗੀ ਸਟਾਫ਼ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬੋਰਡ ਵੱਲੋਂ ਕੌਮੀ ਟੀਮ ਦੇ ਮੁੱਖ ਕੋਚ ਤੋਂ ਇਲਾਵਾ ਬੱਲੇਬਾਜ਼ੀ ਕੋਚ, ਗੇਂਦਬਾਜ਼ੀ ਕੋਚ, ਫੀਲਡਿੰਗ ਕੋਚ, ਫਿਜ਼ੀਓਥਰੈਪਿਸਟ ਅਤੇ ਪ੍ਰਸ਼ਾਸਨਿਕ ਮੈਨੇਜਰ ਦੀ ਨਿਯੁਕਤੀ ਕੀਤੀ ਜਾਵੇਗੀ। ਇਨ੍ਹਾਂ ਸਾਰੇ ਅਹੁਦਿਆਂ ਲਈ ਅਰਜ਼ੀ ਦੇਣ ਦੀ ਆਖ਼ਰੀ ਮਿਤੀ 30 ਜੁਲਾਈ ਸ਼ਾਮ ਪੰਜ ਵਜੇ ਤੱਕ ਹੈ। ਜੁਲਾਈ 2017 ਵਿੱਚ ਰਵੀ ਸ਼ਾਸਤਰੀ ਨੂੰ ਮੁੱਖ ਕੋਚ ਨਿਯੁਕਤ ਕਰਨ ਤੋਂ ਪਹਿਲਾਂ ਬੀਸੀਸੀਆਈ ਨੇ ਨੌਂ ਬਿੰਦੂਆਂ ਵਾਲੇ ਯੋਗਤਾ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਸਨ,...
Jul 17 2019 | Posted in : Sports News | No Comment | read more...
ਲੰਡਨ-ਇੰਗਲੈਂਡ ਨੇ ਅੱਜ ਇੱਥੇ ਸੁਪਰ ਓਵਰ ਤੱਕ ਖਿੱਚੇ ਗਏ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਖ਼ਿਤਾਬ ਜਿੱਤ ਲਿਆ। ਮੈਚ ਪਹਿਲਾਂ 241 ਦੌੜਾਂ ਦੇ ਟੀਚੇ ’ਤੇ ਟਾਈ ਰਿਹਾ, ਫਿਰ ਸੁਪਰ ਓਵਰ ਦਾ ਸਹਾਰਾ ਲਿਆ ਗਿਆ। ਸੁਪਰ ਓਵਰ ਵਿੱਚ ਵੀ ਦੋਵੇਂ ਟੀਮਾਂ ਬਰਾਬਰ ਰਹੀਆਂ। ਇਸ ਮਗਰੋਂ ‘ਬਾਊਂਡਰੀ’ ਨਾਲ ਫ਼ੈਸਲਾ ਕੀਤਾ ਗਿਆ। ਮੇਜ਼ਬਾਨ ਇੰਗਲੈਂਡ ਨੇ ਵੱਧ ‘ਬਾਊਂਡਰੀਜ਼’ ਲਗਾਈਆਂ ਸਨ ਅਤੇ ਅਖ਼ੀਰ ਵਿੱਚ 1975 ਤੋਂ ਚੱਲੀ ਆ ਰਹੀ ਉਸ ਦੇ ਖ਼ਿਤਾਬ ਦੀ ਉਡੀਕ ਖ਼ਤਮ ਹੋ ਗਈ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਮਅਸਨ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਸ ਨੇ ਟੂਰਨਾਮੈਂਟ ਵਿੱਚ 578 ਦੌੜਾਂ ਬਣਾਈਆਂ ਸਨ। ਜਦੋਂਕਿ ਇੰਗਲੈਂਡ ਦੇ ਬੈੱਨ ਸਟੌਕਸ ਨੂੰ ਉਸ ਦੀ ਨਾਬਾਦ 84 ਦੌੜਾਂ ਦੀ ਪਾਰੀ ਲਈ ਫਾਈਨਲ ਦਾ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਇੰਗਲੈਂਡ ਸਾਹਮਣੇ 242 ਦੌੜਾਂ ਦਾ ਟੀਚਾ ਸੀ, ਪਰ ਉਸ ਦੇ ਚੋਟੀ ਦੀਆਂ ਚਾਰ ਵਿਕਟਾਂ 86 ਦੌੜਾਂ...
Jul 15 2019 | Posted in : Sports News | No Comment | read more...
ਬਰਮਿੰਘਮ-ਮੇਜ਼ਬਾਨ ਇੰਗਲੈਂਡ ਅੱਜ ਇਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਦੂਜੇ ਸੈਮੀ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ ਫਾਈਨਲ ਵਿੱਚ ਦਾਖ਼ਲ ਹੋ ਗਿਆ, ਜਿੱਥੇ ਉਸ ਦਾ ਟਾਕਰਾ ਨਿਊਜ਼ੀਲੈਂਡ ਨਾਲ ਹੋਵੇਗਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49 ਓਵਰਾਂ ਵਿੱਚ 223 ਦੌੜਾਂ ਬਣਾਈਆਂ। ਮੇਜ਼ਬਾਨ ਟੀਮ ਨੇ ਜੇਸਨ ਰੌਇ ਦੀਆਂ 85 ਅਤੇ ਜੋਅ ਰੂਟ ਤੇ ਕਪਤਾਨ ਇਓਨ ਮੌਰਗਨ ਦੀਆਂ ਨਾਬਾਦ ਪਾਰੀਆਂ ਸਦਕਾ ਇਸ ਟੀਚੇ ਨੂੰ 32.1 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 226 ਦੌੜਾਂ ਬਣਾ ਕੇ ਸਰ ਕਰ ਲਿਆ। ਜੇਸਨ ਰੌਇ ਨੇ 65 ਗੇਂਦਾਂ ’ਤੇ 85 ਅਤੇ ਜਾਨੀ ਬੇਯਰਸਟਾ ਨੇ 43 ਗੇਂਦਾਂ ’ਤੇ 34 ਦੌੜਾਂ ਬਣਾ ਕੇ ਪਹਿਲੇ ਵਿਕਟ ਲਈ 124 ਦੌੜਾਂ ਬਣਾਈਆਂ। ਬਾਅਦ ਵਿੱਚ ਜੋ ਰੂਟ ਨੇ 46 ਗੇਂਦਾਂ ’ਤੇ ਨਾਬਾਦ 49 ਅਤੇ ਕਪਤਾਨ ਇਯੋਨ ਮੋਰਗਨ ਨੇ 39 ਗੇਂਦਾਂ ’ਤੇ ਨਾਬਾਦ 45 ਦੌੜਾਂ ਦੇ ਯੋਗਦਾਨ ਨਾਲ ਤੀਜੀ ਵਿਕਟ ਲਈ 70 ਦੌੜਾਂ ਦੀ ਭਾਈਵਾਲੀ ਕੀਤੀ। ਇਹ ਪਹਿਲਾ ਮੌਕਾ ਹੈ ਜਦੋਂ ਪੰਜ ਵਾਰ ਦਾ ਚੈਂਪੀਅਨ...
Jul 12 2019 | Posted in : Sports News | No Comment | read more...
ਮਾਨਚੈਸਟਰ-ਮਜ਼ਬੂਤ ਦਾਅਵੇਦਾਰ ਮੰਨੀ ਜਾਂਦੀ ਭਾਰਤੀ ਟੀਮ ਦਾ ਵਿਸ਼ਵ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਅਤੇ ਉਸ ਦਾ ਸਫ਼ਰ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਅੱਜ ਇੱਥੇ ਖੇਡੇ ਗਏ ਪਹਿਲੇ ਸੈਮੀ-ਫਾਈਨਲ ਵਿੱਚ ਹੀ ਖ਼ਤਮ ਹੋ ਗਿਆ। ਰਵਿੰਦਰ ਜਡੇਜਾ ਦੀ ਦਿਲਕਸ਼ ਪਾਰੀ ਦੇ ਬਾਵਜੂਦ ਉਹ ਨਿਊਜ਼ੀਲੈਂਡ ਤੋਂ 18 ਦੌੜਾਂ ਨਾਲ ਹਾਰ ਗਈ। ਕਿਵੀ ਟੀਮ ਨੇ ਇਸ ਜਿੱਤ ਦੇ ਨਾਲ ਹੀ ਫਾਈਨਲ ਵਿੱਚ ਥਾਂ ਬਣਾਈ ਲਈ ਹੈ। ਹੁਣ ਉਸ ਦਾ ਸਾਹਮਣਾ ਆਸਟਰੇਲੀਆ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਸੈਮੀ-ਫਾਈਨਲ ਦੀ ਜੇਤੂ ਟੀਮ ਨਾਲ ਐਤਵਾਰ (14 ਜੁਲਾਈ) ਨੂੰ ਹੋਵੇਗਾ। ਨਿਊਜ਼ੀਲੈਂਡ ਨੇ 240 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਭਾਰਤ ਦਾ ਸੀਨੀਅਰ ਕ੍ਰਮ ਬੁਰੀ ਤਰ੍ਹਾਂ ਫੇਲ੍ਹ ਰਿਹਾ। ਰਵਿੰਦਰ ਜਡੇਜਾ (59 ਗੇਂਦਾਂ ’ਤੇ 77 ਦੌੜਾਂ) ਅਤੇ ਮਹਿੰਦਰ ਸਿੰਘ ਧੋਨੀ (72 ਗੇਂਦਾਂ ’ਤੇ 50 ਦੌੜਾਂ) ਨੇ ਸੱਤਵੀਂ ਵਿਕਟ ਲਈ 116 ਦੌੜਾਂ ਬਣਾ ਕੇ ਮੈਚ ਦੇ ਅਖ਼ੀਰ ਤੱਕ ਭਾਰਤ ਦੀਆਂ ਉਮੀਦਾਂ ਨੂੰ ਬਣਾਈ...
Jul 11 2019 | Posted in : Sports News | No Comment | read more...
ਮਾਨਚੈਸਟਰ-ਵਿਸ਼ਵ ਕੱਪ ’ਚ ਮੰਗਲਵਾਰ ਨੂੰ ਇੱਥੇ ਨਿਉੂਜ਼ੀਲੈਂਡ ਵਿਰੁੱਧ ਭਾਰਤ ਨੇ ਆਪਣਾ ਪੱਲੜਾ ਭਾਰੀ ਰੱਖਿਆ ਪਰ ਮੀਂਹ ਕਾਰਨ ਮੈਚ ਕਿਸੇ ਨਤੀਜੇ ਉੱਤੇ ਨਹੀਂ ਪੁੱਜ ਸਕਿਆ। ਹੁਣ ਬੁੱਧਵਾਰ ਨੂੰ ਨਿਊਜ਼ੀਲੈਂਡ ਬਾਕੀ ਬਚੇ 3.5 ਓਵਰ ਖੇਡੇਗਾ। ਇਸ ਤੋਂ ਬਾਅਦ ਭਾਰਤੀ ਪਾਰੀ ਸ਼ੁਰੂ ਹੋਵੇਗੀ। ਜੇ ਕੱਲ੍ਹ ਵੀ ਮੀਂਹ ਪੈਂਦਾ ਹੈ ਤੇ ਨਿਊਜ਼ੀਲੈਂਡ ਅੱਗੇ ਬੱਲੇਬਾਜ਼ੀ ਨਹੀਂ ਕਰ ਸਕਦਾ ਤਾਂ ਭਾਰਤ ਨੇ 46 ਓਵਰਾਂ ਵਿੱਚ 237 ਦੌੜਾਂ ਬਣਾਉਣੀਆਂ ਹੋਣਗੀਆਂ। ਜੇ ਸਿਰਫ 20 ਓਵਰ ਦੀ ਖੇਡ ਸੰਭਵ ਹੁੰਦੀ ਹੈ ਤਾਂ ਭਾਰਤ ਅੱਗੇ 148 ਦੌੜਾਂ ਦਾ ਟੀਚਾ ਹੋਵੇਗਾ। ਜੇ ਬੁੱਧਵਾਰ ਨੂੰ ਵੀ ਮੈਚ ਪੂਰਾ ਨਹੀਂ ਹੁੰਦਾ ਤਾਂ ਲੀਗ ਗੇੜ ਵਿੱਚ ਅੰਕਾਂ ਦੇ ਹਿਸਾਬ ਨਾਲ ਭਾਰਤੀ ਟੀਮ ਫਾਈਨਲ ਵਿੱਚ ਪੁੱਜ ਜਾਵੇਗੀ। ਇਸ ਤੋਂR00;ਪਹਿਲਾਂR00;ਅੱਜ ਭਾਰਤੀ ਗੇਂਦਬਾਜ਼ਾਂ ਨੇ ਕਸਵੀਂ ਗੇਂਦਬਾਜ਼ੀ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਨਿਊਜ਼ੀਲੈਂਡ ਨੂੰ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਪਹਿਲੇ ਸੈਮੀ -ਫਾਈਨਲ ਮੈਚ ਵਿੱਚ ਅੱਜ...
Jul 10 2019 | Posted in : Sports News | No Comment | read more...