Your Advertisement
ਹੋ ਚੀ ਮਿਨ ਸਿਟੀ-ਭਾਰਤੀ ਬੈਡਮਿੰਟਨ ਖਿਡਾਰੀ ਸੌਰਭ ਵਰਮਾ ਨੇ ਅੱਜ ਇੱਥੇ ਵੀਅਤਨਾਮ ਓਪਨ ਬੀਡਬਲਿਯੂਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਚੀਨ ਦੇ ਸੁਨ ਫੇਈ ਸ਼ਿਆਂਗ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਦੂਜਾ ਦਰਜਾ ਪ੍ਰਾਪਤ ਸੌਰਭ ਨੇ 75 ਹਜ਼ਾਰ ਡਾਲਰ ਪੁਰਸਕਾਰ ਰਕਮ ਵਾਲੇ ਟੂਰਨਾਮੈਂਟ ਦੇ ਇੱਕ ਘੰਟੇ 12 ਮਿੰਟ ਤੱਕ ਚੱਲੇ ਫਾਈਨਲ ਮੁਕਾਬਲੇ ਨੂੰ 21-12, 17-21, 21-14 ਨਾਲ ਆਪਣੇ ਨਾਮ ਕੀਤਾ। ਇਸ ਜਿੱਤ ਮਗਰੋਂ ਸੌਰਭ ਨੇ ਕਿਹਾ, ‘‘ਇਸ ਹਫ਼ਤੇ ਮੈਂ ਜਿਵੇਂ ਖੇਡਿਆ ਉਸ ਤੋਂ ਕਾਫ਼ੀ ਖ਼ੁਸ਼ ਹਾਂ। ਮੈਂ ਜਾਪਾਨ ਦੇ ਤਿੰਨ ਖਿਡਾਰੀਆਂ ਖ਼ਿਲਾਫ਼ ਜਿੱਤ ਦਰਜ ਕੀਤੀ ਅਤੇ ਉਨ੍ਹਾਂ ਖਿਡਾਰੀਆਂ ਦੇ ਖੇਡਣ ਦਾ ਤਰੀਕਾ ਇੱਕੋ ਜਿਹਾ ਸੀ। ਉਹ ਹਮਲਾਵਰ ਹੋ ਕੇ ਖੇਡ ਰਿਹਾ ਸੀ। ਉਸ ਨੂੰ ਹਰਾਉਣਾ ਚੰਗਾ ਰਿਹਾ।’’ ਸੌਰਭ ਨੇ ਚੈਂਪੀਅਨ ਬਣਨ ਦੇ ਸਫ਼ਰ ਦੌਰਾਨ ਜਾਪਾਨ ਦੇ ਕੋਦਾਈ ਨਾਰੋਕਾ, ਯੂ ਇਗਾਰਾਸ਼ੀ ਅਤੇ ਮਿਨੋਰੂ ਕੋਗਾ ਨੂੰ ਹਰਾਇਆ। ਮੌਜੂਦਾ ਕੌਮੀ ਚੈਂਪੀਅਨ ਸੌਰਭ ਇਸ ਸਾਲ...
Sep 16 2019 | Posted in : Sports News | No Comment | read more...
ਨਿਊਯਾਰਕ-ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਅਤੇ ਰੋਜਰ ਫੈਡਰਰ ਨੇ ਯੂਐੱਸ ਓਪਨ ਟੈਨਿਸ ਗਰੈਂਡ ਸਲੈਮ ਦੇ ਆਖ਼ਰੀ-16 ਵਿੱਚ ਥਾਂ ਬਣਾ ਲਈ ਹੈ, ਜਦਕਿ ਕੇਈ ਨਿਸ਼ੀਕੋਰੀ ਬਾਹਰ ਹੋ ਗਿਆ ਅਤੇ ਮਹਿਲਾ ਵਰਗ ਵਿੱਚ ਸੇਰੇਨਾ ਵਿਲੀਅਮਜ਼ ਵੀ ਪ੍ਰੀ-ਕੁਆਰਟਰਜ਼ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ। ਪਿਛਲੇ ਪੰਜ ਗਰੈਂਡ ਸਲੈਮ ਵਿੱਚੋਂ ਚਾਰ ਆਪਣੇ ਨਾਮ ਕਰ ਚੁੱਕੇ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਜੋਕੋਵਿਚ ਨੂੰ ਦੂਜੇ ਗੇੜ ਵਿੱਚ ਮੋਢੇ ਦੇ ਦਰਦ ਕਾਰਨ ਕਾਫ਼ੀ ਪ੍ਰੇਸ਼ਾਨ ਹੋਈ ਸੀ, ਪਰ ਤੀਜੇ ਗੇੜ ਦੇ ਮੁਕਾਬਲੇ ਦੌਰਾਨ ਉਹ ਉਭਰ ਗਿਆ। ਉਸ ਨੇ 111ਵਾਂ ਦਰਜਾ ਪ੍ਰਾਪਤ ਅਮਰੀਕਨ ਖਿਡਾਰੀ ਡੈਨਿਸ ਕੁਡਲਾ ਨੂੰ 6-3, 6-4, 6-2 ਨਾਲ ਮਾਤ ਦਿੱਤੀ। 16 ਗਰੈਂਡ ਸਲੈਮ ਜਿੱਤ ਚੁੱਕੇ 32 ਸਾਲ ਦੇ ਸਰਬਿਆਈ ਖਿਡਾਰੀ ਦਾ ਸਾਹਮਣਾ ਹੁਣ ਐਤਵਾਰ ਨੂੰ ਤਿੰਨ ਵਾਰ ਦੇ ਗਰੈਂਡ ਸਲੈਮ ਜੇਤੂ ਸਟੇਨ ਵਾਵਰਿੰਕਾ ਨਾਲ ਹੋਵੇਗਾ। ਸਵਿਟਜ਼ਰਲੈਂਡ ਦੇ ਇਸ 23ਵਾਂ ਦਰਜਾ ਪ੍ਰਾਪਤ ਖਿਡਾਰੀ ਨੇ ਇਟਲੀ ਦੇ ਪਾਓਲੋ ਲੋਰੈਂਜ਼ੀ ਨੂੰ 6-4, 7-6(11/9), 7-6 ਨਾਲ(7/4)...
Sep 01 2019 | Posted in : Sports News | No Comment | read more...
ਬਾਸੇਲ-ਭਾਰਤ ਦੇ ਬੀ ਸਾਈ ਪ੍ਰਣੀਤ ਨੇ ਅੱਜ ਇੱਥੇ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ’ਤੇ ਸਿੱਧੇ ਗੇਮ ’ਚ ਜਿੱਤ ਦਰਜ ਕਰ ਕੇ ਸੈਮੀ ਫਾਈਨਲ ’ਚ ਪ੍ਰਵੇਸ਼ ਕੀਤਾ ਅਤੇ ਇਸ ਤਰ੍ਹਾਂ ਉਸ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ’ਚ ਤਗ਼ਮੇ ਦਾ ਪਿਛਲੇ 36 ਸਾਲਾਂ ਦਾ ਇੰਤਜ਼ਾਰ ਖ਼ਤਮ ਕਰ ਦਿੱਤਾ। ਇਸੇ ਦੌਰਾਨ ਭਾਰਤ ਦੀ ਸਿਖ਼ਰਲਾ ਦਰਜਾ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਬੀਡਬਲਿਊਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਮੁਕਾਬਲੇ ’ਚ ਦੂਜਾ ਦਰਜਾ ਪ੍ਰਾਪਤ ਚੀਨੀ ਤਾਇਪੇ ਦੀ ਤਾਇ ਜ਼ੂ ਯਿੰਗ ਨੂੰ ਹਰਾ ਕੇ ਸੈਮੀ ਫਾਈਨਲ ’ਚ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਸਿੰਧੂ ਨੇ ਟੂਰਨਾਮੈਂਟ ਦਾ ਆਪਣਾ ਪੰਜਵਾਂ ਤਗ਼ਮਾ ਪੱਕਾ ਕੀਤਾ। ਉਹ ਇਸ ਤੋਂ ਪਹਿਲਾਂ ਦੋ ਚਾਂਦੀ ਤੇ ਦੋ ਕਾਂਸੀ ਦੇ ਤਗ਼ਮੇ ਜਿੱਤ ਚੁੱਕੀ ਹੈ। ਉੱਧਰ, ਇਸ ਤੋਂ ਪਹਿਲਾਂ ਓਲੰਪਿਕ ਕਾਂਸੀ ਤਗ਼ਮਾ ਜੇਤੂ ਸਾਇਨਾ ਨੇਹਵਾਲ ਆਪਣੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਡੈਨਮਾਰਕ ਦੀ ਮੀਆ...
Aug 24 2019 | Posted in : Sports News | No Comment | read more...
ਟੋਕੀਓ-ਏਸ਼ਿਆਈ ਮਹਾਂਦੀਪ ਵਿੱਚ 12 ਸਾਲ ਮਗਰੋਂ ਹੋਣ ਵਾਲੀ ਟੋਕੀਓ ਓਲੰਪਿਕ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਇਨ੍ਹਾਂ ਖੇਡਾਂ ਦੇ ਉਦਘਾਟਨ ਤੋਂ 365 ਦਿਨ ਪਹਿਲਾਂ ਅੱਜ ਇੱਥੇ ਪਹਿਲੀ ਵਾਰ ਇਸ ਦੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗ਼ਮਿਆਂ ਨੂੰ ਜਨਤਾ ਸਾਹਮਣੇ ਪੇਸ਼ ਕੀਤਾ ਗਿਆ। ਜਾਪਾਨ ਦੀ ਰਾਜਧਾਨੀ ਵਿੱਚ ਪ੍ਰਸ਼ੰਸਕਾਂ, ਸਪਾਂਸਰਾਂ ਅਤੇ ਸਿਆਸਤਦਾਨਾਂ ਨੇ ਵੱਖ-ਵੱਖ ਸਮਾਰੋਹ ਵਿੱਚ ਹਿੱਸਾ ਲਿਆ। ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਘੜੀ 365 ਦਿਨ ਬਾਕੀ ਦੱਸ ਰਹੀ ਸੀ। ਟੋਕੀਓ ਓਲੰਪਿਕ ਦਾ ਉਦਘਾਟਨ ਸਮਾਰੋਹ 24 ਜੁਲਾਈ 2020 ਨੂੰ ਹੋਵੇਗਾ। ਓਲੰਪਿਕ 1976 ਵਿੱਚ ਤਲਵਾਰਬਾਜ਼ੀ ਦੇ ਸੋਨ ਤਗ਼ਮਾ ਜੇਤੂ ਅਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥੌਮਸ ਬਾਕ ਨੇ ਸਕੂਲੀ ਬੱਚਿਆਂ ਨਾਲ ਆਪਣੇ ਹੁਨਰ ਦਾ ਮੁਜ਼ਾਹਰਾ ਕੀਤਾ। ਜਾਪਾਨ ਨੇ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ’ਤੇ ਲਗਪਗ 20 ਅਰਬ ਡਾਲਰ ਖ਼ਰਚ ਕੀਤੇ ਹਨ, ਹਾਲਾਂਕਿ ਓਲੰਪਿਕ ਕਰਵਾਉਣ ’ਤੇ ਹੋਣ ਵਾਲੇ...
Jul 25 2019 | Posted in : Sports News | No Comment | read more...
ਲੰਡਨ-ਭਾਰਤ ਦੇ ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਐਲਨ ਡੋਨਲਡ ਨਾਲ ਕੌਮਾਂਤਰੀ ਕ੍ਰਿਕਟ ਕੌਂਸਲ ਦੇ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਕੀਤਾ ਗਿਆ ਹੈ। ਤੇਂਦੁਲਕਰ ਆਈਸੀਸੀ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਹੋਣ ਵਾਲਾ ਛੇਵਾਂ ਭਾਰਤੀ ਖਿਡਾਰੀ ਬਣਿਆ ਹੈ। ਉਸ ਤੋਂ ਪਹਿਲਾਂ ਸੁਨੀਲ ਗਾਵਸਕਰ, ਬਿਸ਼ਨ ਸਿੰਘ ਬੇਦੀ, ਕਪਿਲ ਦੇਵ, ਅਨਿਲ ਕੁੰਬਲੇ ਅਤੇ ਰਾਹੁਲ ਦ੍ਰਾਵਿੜ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਹੋਏ ਸਨ। ਤੇਂਦੁਲਕਰ ਤੇ ਡੋਨਲਡ ਦੇ ਨਾਲ ਇਸ ਸਾਲ ‘ਹਾਲ ਆਫ਼ ਫੇਮ’ ਵਿੱਚ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਆਸਟਰੇਲੀਆ ਦੀ ਮਹਿਲਾ ਕ੍ਰਿਕਟਰ ਕੈਥਰੀਨ ਫਿਟਜ਼ਪੈਟ੍ਰਿਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਤੇਂਦੁਲਕਰ ਨੇ ਇੱਥੇ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਕਰਨ ਸਬੰਧੀ ਸਮਾਰੋਹ ਵਿੱਚ ਕਿਹਾ, ‘‘ਆਈਸੀਸੀ ਕ੍ਰਿਕਟ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਕੀਤਾ ਜਾਣਾ ਮਾਣ ਵਾਲੀ ਗੱਲ ਹੈ ਜੋ ਪੀੜ੍ਹੀ ਦਰ ਪੀੜ੍ਹੀ ਕ੍ਰਿਕਟਰਾਂ ਦੇ ਯੋਗਦਾਨ ਨੂੰ ਸੰਭਾਲਦਾ...
Jul 20 2019 | Posted in : Sports News | No Comment | read more...