Your Advertisement
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਫ਼ੈਸਲੇ ਮਗਰੋਂ ਹੁਣ ਕੋਵਿਡ ਮਹਾਮਾਰੀ ਦੇ ਪਸਾਰ ਨੂੰ ਦੇਖਦਿਆਂ ਪੰਜਾਬ ਵਿਚ ਪੰਜਵੀਂ, ਅੱਠਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆਵਾਂ ਦੇ ਅਗਲੀਆਂ ਕਲਾਸਾਂ ਵਿੱਚ ਪ੍ਰਮੋਟ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਵੀਂ, ਅੱਠਵੀਂ ਅਤੇ ਦਸਵੀਂ ਦੇ ਕਰੀਬ 9.63 ਲੱਖ ਵਿਦਿਆਰਥੀ ਬਿਨਾਂ ਪ੍ਰੀਖਿਆ ਤੋਂ ਅਗਲੀਆਂ ਕਲਾਸਾਂ ਵਿਚ ਪ੍ਰਮੋਟ ਹੋਣਗੇ। ਪੰਜਵੀਂ ਕਲਾਸ ਦੀ ਪ੍ਰੀਖਿਆ ਦਾ ਸਿਰਫ ਇੱਕ ਪੇਪਰ ਹੋਣਾ ਬਾਕੀ ਰਹਿ ਗਿਆ ਸੀ ਜਦਕਿ ਚਾਰ ਪੇਪਰ ਪਹਿਲਾਂ ਹੀ ਹੋ ਚੁੱਕੇ ਸਨ ਅਤੇ ਹੁਣ ਇਨ੍ਹਾਂ ਚਾਰੋਂ ਪੇਪਰਾਂ ਦੇ ਅਧਾਰ ’ਤੇ ਨਤੀਜਾ ਐਲਾਨੇ ਜਾਣ ਦੀ ਹਦਾਇਤ ਕਰ ਦਿੱਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ, ਜੋ ਪਹਿਲਾਂ ਹੀ ਮੁਲਤਵੀ ਹੋ ਚੁੱਕੀਆਂ ਹਨ, ਬਾਰੇ ਫ਼ੈਸਲਾ ਬਾਅਦ ਵਿਚ ਸਥਿਤੀ ਦੇ ਆਧਾਰ ਉਤੇ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕੋਵਿਡ ਦੀ ਸਮੀਖਿਆ ਬਾਰੇ ਮੀਟਿੰਗ ਦੌਰਾਨ ਇਹ ਵੀ ਦੱਸਿਆ ਕਿ 30 ਅਪਰੈਲ ਤੱਕ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਸਕੂਲੀ ਬੱਚਿਆਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਪ੍ਰੀਖਿਆ ਮੁਲਤਵੀ ਕਰਕੇ ਇਹ ਰਾਹਤ ਦੇਣੀ ਜ਼ਰੂਰੀ ਸੀ। ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਹੁਕਮ ਦਿੱਤੇ ਕਿ ਅੱਠਵੀਂ ਅਤੇ ਦਸਵੀਂ ਜਮਾਤ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਜਾਂ ਸਬੰਧਤ ਸਕੂਲਾਂ ਵੱਲੋਂ ਆਪਣੇ ਤੌਰ ’ਤੇ ਲਈਆਂ ਗਈਆਂ ਪ੍ਰੀਖਿਆਵਾਂ ਦੇ ਆਧਾਰ ਨਤੀਜਾ ਐਲਾਨਿਆ ਜਾ ਸਕਦਾ ਹੈ। ਮੀਟਿੰਗ ’ਚ ਮੁੱਖ ਮੰਤਰੀ ਨੇ ਟੀਕਾਕਰਨ ਦੀ ਰੋਜ਼ਾਨਾ ਦੀ ਗਿਣਤੀ ਵਧਾ ਕੇ ਦੋ ਲੱਖ ਕਰਨ ਦੇ ਹੁਕਮ ਵੀ ਕੀਤੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੀ ਕਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਦੀ ਦਰ 8.1 ਫੀਸਦੀ ਹੈ। ਉਨ੍ਹਾਂ ਟੀਕੇ ਲਾਉਣ ਵਾਲਿਆਂ ਲਈ ਓਵਰਟਾਈਮ ਭੱਤੇ ਅਤੇ ਹਫਤਾਵਰੀ ਛੁੱਟੀ ਤੁਰੰਤ ਦੇਣ ਦੇ ਹੁਕਮ ਜਾਰੀ ਕੀਤੇ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਵੈਂਟੀਲੇਟਰ ਲੋੜ ਵਾਲੇ ਹਸਪਤਾਲਾਂ ਨੂੰ ਦਿੱਤੇ ਜਾਣ। ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਇਸ ਵੇਲੇ ਆਕਸੀਜ਼ਨ ਦੀ ਘਾਟ ਨਹੀਂ ਹੈ ਅਤੇ ਤਿੰਨ ਆਕਸੀਜ਼ਨ ਪਲਾਂਟ ਪਹਿਲਾਂ ਹੀ ਚੱਲ ਰਹੇ ਹਨ ਅਤੇ ਦੋ ਹੋਰ...
Apr 16 2021 | Posted in : Top News | No Comment | read more...
ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਪੱਤਰ ਲਿਖ ਕੇ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਕਾਰਨ ਵਿਗੜ ਰਹੇ ਹਾਲਾਤ ਤੋਂ ਜਾਣੂ ਕਰਵਾਉਂਦਿਆਂ ਜ਼ੋਰ ਦੇ ਕੇ ਕਿਹਾ, ‘‘ਅਜਿਹੇ ਹਾਲਾਤ ਵਿੱਚ ਤੁਰੰਤ ਪ੍ਰਭਾਵ ਤੋਂ ਦਸਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫ਼ੈਸਲਾ ਲੈਣਾ ਹੀ ਠੀਕ ਰਹੇਗਾ। ਕੇਂਦਰ ਸਰਕਾਰ ਤੇ ਰਾਜਾਂ ਨੂੰ ਹਾਲਾਤ ਸੁਖਾਵੇਂ ਹੋਣ ’ਤੇ ਹੀ ਪ੍ਰੀਖਿਆਵਾਂ ਲੈਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ।’’ ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਨੂੰ ਤੁਰੰਤ ਇਸ ਮਾਮਲੇ ’ਚ ਦਖ਼ਲ ਦੇਣ ਦੀ ਮੰਗ...
Apr 14 2021 | Posted in : Top News | No Comment | read more...
ਵਾਸ਼ਿੰਗਟਨ -ਸਾਇੰਸ ਐਂਡ ਟੈਕਨਾਲੋਜੀ (ਆਈ. ਟੀ. ਆਈ.) ਨੀਤੀ ਦੇ ਸਬੰਧ ’ਚ ਮੁੱਖ ਅਮਰੀਕੀ ਥਿੰਕ ਟੈਂਕ ਦਾ ਕਹਿਣਾ ਹੈ ਕਿ ਅਮਰੀਕਾ ਉੱਭਰਦੇ ਚੀਨ ਨੂੰ ਰੋਕਣਾ ਚਾਹੁੰਦਾ ਹੈ ਅਤੇ ਅਜਿਹੀ ਹਾਲਤ ’ਚ ਭਾਰਤ ਤੋਂ ਮਹੱਤਵਪੂਰਨ ਹੋਰ ਕੋਈ ਦੇਸ਼ ਨਹੀਂ ਹੈ, ਜਿਸ ਕੋਲ ਬਹੁਤ ਜ਼ਿਆਦਾ ਤਕਨੀਕੀ ਤੌਰ ’ਤੇ ਪੇਸ਼ੇਵਰ ਹਨ ਅਤੇ ਅਮਰੀਕਾ ਨਾਲ ਮਜ਼ਬੂਤ ਸਿਆਸੀ ਤੇ ਸੱਭਿਆਚਾਰਕ ਰਿਸ਼ਤੇ ਹਨ । ਇਸ ਸਬੰਧੀ ਥਿੰਕ ਟੈਂਕ ‘ਇਨਫਰਮੇਸ਼ਨ ਟੈਕਨਾਲੋਜੀ ਐਂਡ ਇਨੋਵੇਸ਼ਨ ਫਾਊਂਡੇਸ਼ਨ’ (ਆਈ. ਟੀ. ਆਈ. ਐੱਫ.) ਨੇ ਸੋਮਵਾਰ ਜਾਰੀ ਰਿਪੋਰਟ ’ਚ ਦੱਸਿਆ । ਉਸ ਨੇ ਅਮਰੀਕਾ ਨੂੰ ਭਾਰਤ ’ਤੇ ਬਹੁਤ ਜ਼ਿਆਦਾ ਨਿਰਭਰ ਹੋਣ ਨੂੰ ਲੈ ਕੇ ਸੁਚੇਤ ਕਰਦਿਆਂ ਕਿਹਾ ਕਿ ਜੇ ਦੋਵਾਂ ਦੇਸ਼ਾਂ ਵਿਚਕਾਰ ਬੌਧਿਕ ਸੰਪਤੀ, ਘਟਨਾਵਾਂ, ਡਾਟਾ ਪ੍ਰਬੰਧਨ, ਫੀਸ, ਟੈਕਸ, ਸਥਾਨਕ ਵਿਸ਼ੇ ਵਸਤੂ ਦੀਆਂ ਜ਼ਰੂਰਤਾਂ ਜਾਂ ਵਿਅਕਤੀਗਤ ਨਿੱਜਤਾ ਵਰਗੇ ਮਾਮਲਿਆਂ ’ਤੇ ਵੱਡੇ ਮਤਭੇਦ ਪੈਦਾ ਹੁੰਦੇ ਹਨ, ਤਾਂ ਆਈ. ਸੀ. ਸੇਵਾ ਪ੍ਰਦਾਤਾ ਭਾਰਤ ਰਣਨੀਤਕ ਸਮੱਸਿਆ ਬਣ ਸਕਦਾ ਹੈ।ਰਿਪੋਰਟ ’ਚ ਸਭ ਤੋਂ ਖਰਾਬ ਅਤੇ ਸਭ ਤੋਂ ਵਧੀਆ ਦ੍ਰਿਸ਼ ਉੱਤੇ ਵਿਚਾਰ ਕੀਤਾ ਗਿਆ । ਰਿਪੋਰਟ ’ਚ ਕਿਹਾ ਗਿਆ ਹੈ ਕਿ ਇਕ ਦ੍ਰਿਸ਼ ਇਹ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਤਣਾਅ ਘੱਟ ਹੋਵੇ ਅਤੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਕਾਰੋਬਾਰੀ ਸਬੰਧ ਮਜ਼ਬੂਤ ਹੋਣ । ਇਸ ਸਥਿਤੀ ’ਚ ਵਿਸ਼ਵ ਪੱਧਰੀ ਅਰਥਵਿਵਸਥਾ ਪੂਰਬ ਦਿਸ਼ਾ ਵੱਲ ਚਲੀ ਜਾਵੇਗੀ ਅਤੇ ਅਮਰੀਕਾ ਇਸ ਬਾਰੇ ਕੁਝ ਖਾਸ ਨਹੀਂ ਕਰ ਸਕੇਗਾ । ਰਿਪੋਰਟ ਦੇ ਅਨੁਸਾਰ ਦੂਜਾ ਦ੍ਰਿਸ਼ ਇਹ ਹੈ ਕਿ ਚੀਨ ਕਾਰਨ ਆਰਥਿਕ, ਫੌਜੀ ਅਤੇ ਅੰਤਰਰਾਸ਼ਟਰੀ ਸੰਬੰਧਾਂ ਨਾਲ ਜੁੜੀਆਂ ਚੁਣੌਤੀਆਂ ਵਧਣ ਵਿਚਾਲੇ ਭਾਰਤ ਅਤੇ ਅਮਰੀਕਾ ਹਿੱਤ ਮਿਲਦੇ-ਜੁਲਦੇ ਹੋਣ । ਅਜਿਹੀ ਸਥਿਤੀ ’ਚ ਵਧੇਰੇ ਵਿਕਸਿਤ ਦੇਸ਼ਾਂ ’ਚ ਲੋਕਤੰਤਰਿਕ ਨਿਯਮ ਕਾਇਮ ਰਹਿਣਗੇ ਕਿਉਂਕਿ ਵਿਕਾਸਸ਼ੀਲ ਦੇਸ਼ ‘ਬੀਜਿੰਗ ਮਾਡਲ’ ਦੀ ਥਾਂ ‘ਦਿੱਲੀ ਮਾਡਲ’ ਨੂੰ ਦੇਖੇਗਾ।ਥਿੰਕ ਟੈਂਕ ਨੇ ਕਿਹਾ, ‘‘ਅਮਰੀਕਾ ਉੱਭਰਦੇ ਚੀਨ ਨੂੰ ਰੋਕਣਾ ਚਾਹੁੰਦਾ ਹੈ ਅਤੇ ਅਜਿਹੀ ਹਾਲਤ ’ਚ ਭਾਰਤ ਤੋਂ ਮਹੱਤਵਪੂਰਨ ਕੋਈ ਹੋਰ ਦੇਸ਼ ਨਹੀਂ ਹੈ, ਜਿਸ ਦਾ ਆਕਾਰ ਵੱਡਾ ਹੈ, ਜਿਸ ਕੋਲ ਬਹੁਤ ਜ਼ਿਆਦਾ ਤਕਨੀਕੀ ਪੇਸ਼ੇਵਰ ਹਨ ਅਤੇ ਅਮਰੀਕਾ ਨਾਲ ਮਜ਼ਬੂਤ ਸਿਆਸੀ ਤੇ...
Apr 14 2021 | Posted in : Top News | No Comment | read more...
ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਹੈ ਕਿ ਸਰਕਾਰ ਨੂੰ ਈਵੈਂਟਬਾਜ਼ੀ ਅਤੇ ਕੋਵਿਡ-ਰੋਕੂ ਟੀਕਿਆਂ ਦੀ ਬਰਾਮਦ ਬੰਦ ਕਰ ਕੇ ਸਭ ਲੋੜਵੰਦ ਲੋਕਾਂ ਲਈ ਟੀਕਿਆਂ ਦਾ ਪ੍ਰਬੰਧ ਕਰ ਕੇ ਉਨ੍ਹਾਂ ਨੂੰ ਟੀਕੇ ਲਾਉਣੇ ਚਾਹੀਦੇ ਹਨ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਭ ਲੋਕਾਂ ਨੂੰ ਕੋਵਿਡ-ਰੋਕੂ ਟੀਕੇ ਲਾਉਣ ਦੀ ਪੈਰਵੀ ਕਰਦੇ ਹੋਏ ਸੋਮਵਾਰ ਕਿਹਾ ਕਿ ਇਹ ਦੇਸ਼ ਦੀ ਲੋੜ ਹੈ। ਸੁਰੱਖਿਅਤ ਜੀਵਨ ਹਰ ਨਾਗਰਿਕ ਦਾ ਅਧਿਕਾਰ ਹੈ। ਉਨ੍ਹਾਂ ਪਾਰਟੀ ਵਲੋਂ ‘ਸਪੀਕ ਅਪ ਫਾਰ ਵੈਕਸੀਨਜ਼ ਫਾਰ ਆਲ’ ਹੈਸ਼ਟੈਗ ਨਾਲ ਚਲਾਈ ਗਈ ਸੋਸ਼ਲ ਮੀਡੀਆ ਮੁਹਿੰਮ ਅਧੀਨ ਇਹ ਟਿੱਪਣੀ ਕੀਤੀ।ਰਾਹੁਲ ਨੇ ਇਸ ਮੁਹਿੰਮ ਸਬੰਧੀ ਇਕ ਵੀਡੀਓ ਜਾਰੀ ਕਰ ਕੇ ਕਿਹਾ,‘‘ਮੋਦੀ ਜੀ, ਤੁਸੀਂ ਕਿਹਾ ਸੀ ਕਿ ਕੋਰੋਨਾ ਸੰਕਟ ਵਿਰੁੱਧ ਲੜਾਈ 3 ਹਫਤਿਆਂ ਵਿਚ ਜਿੱਤਣੀ ਹੈ। ਤੁਸੀਂ ਘੰਟੀ ਵਜਵਾ ਦਿੱਤੀ, ਥਾਲੀ ਖੜਕਵਾ ਦਿੱਤੀ, ਮੋਬਾਇਲ ਫੋਨ ਦੀਆਂ ਲਾਈਟਾਂ ਜਗਵਾ ਦਿੱਤੀਆਂ ਪਰ ਕੋਰੋਨਾ ਸੰਕਟ ਲਗਾਤਾਰ ਵਧਦਾ ਗਿਆ। ਇਹ ਅਜੇ ਵੀ ਜਾਰੀ ਹੈ। ਹੁਣ ਦੂਜੀ ਲਹਿਰ ਹੈ। ਲੱਖਾਂ ਲੋਕ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦਾ ਸ਼ਿਕਾਰ ਹੋ ਗਏ ਹਨ। ਈਵੈਂਟਬਾਜ਼ੀ ਬੰਦ ਕੀਤੀ ਜਾਵੇ ਅਤੇ ਸਭ ਲੋੜਵੰਦਾਂ ਨੂੰ ਟੀਕਾ ਲਾਇਆ...
Apr 13 2021 | Posted in : Top News | No Comment | read more...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਜ ਜਯੋਤੀਰਾਓ ਫੂਲੇ ਦੀ ਜੈਅੰਤੀ ਤੋਂ ਲੈ ਕੇ 14 ਅਪਰੈਲ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਦੀ ਜੈਅੰਤੀ ਤੱਕ ਮਨਾਇਆ ਜਾ ਰਿਹਾ ‘ਟੀਕਾ ਉਤਸਵ’ ਕੋਵਿਡ-19 ਖ਼ਿਲਾਫ਼ ਦੂਜੀ ਵੱਡੀ ਜੰਗ ਹੈ। ਉਨ੍ਹਾਂ ਲਾਗ ਨਾਲ ਨਜਿੱਠਣ ਲਈ ਲੋਕਾਂ ਨੂੰ ਕਈ ਸੁਝਾਅ ਦਿੱਤੇ ਅਤੇ ਬੇਨਤੀ ਕੀਤੀ ਕਿ ਉਹ ਆਪਣੀ ਤੇ ਸਮਾਜ ਦੀ ਸਾਫ਼-ਸਫ਼ਾਈ ਦਾ ਧਿਆਨ ਜ਼ਰੂਰ ਰੱਖਣ। ਆਪਣੇ ਬਿਆਨ ’ਚ ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਚਾਰ ਗੱਲਾਂ ਨੂੰ ਦਿਮਾਗ ’ਚ ਰੱਖਣ, ‘ਈਚ ਵਨ-ਵੈਕਸੀਨੇਟ ਵਨ’, ‘ਈਚ ਵਨ-ਟਰੀਟ ਵਨ’, ‘ਈਚ ਵਨ-ਸੇਵ ਵਨ’ ਅਤੇ ‘ਮਾਈਕਰੋ ਕਨਟੇਨਮੈਂਟ ਜ਼ੋਨ’। ਪ੍ਰਧਾਨ ਮੰਤਰੀ ਨੇ ਕਿਹਾ ਕਿ ਈਚ ਵਨ-ਵੈਕਸੀਨੇਟ ਵਨ ਯਾਨੀ ਜਿਹੜੇ ਘੱਟ ਪੜ੍ਹੇ-ਲਿਖੇ ਹਨ, ਬਜ਼ੁਰਗ ਜਾਂ ਖੁਦ ਜਾ ਕੇ ਟੀਕਾ ਨਹੀਂ ਲਗਵਾ ਸਕਦੇ, ਉਨ੍ਹਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਈਚ ਵਨ-ਸੇਵ ਵਨ ਅਤੇ ਈਚ ਵਨ-ਟਰੀਟ ਵਨ ਤੋਂ ਭਾਵ ਹੈ ਕਿ ਹਰੇਕ ਵਿਅਕਤੀ ਦੂਜੇ ਵਿਅਕਤੀ ਦੀ ਰੱਖਿਆ ਕਰੇ ਅਤੇ ਕੋਵਿਡ ਦੇ ਇਲਾਜ ’ਚ ਮਾਸਕ ਨੂੰ ਉਤਸ਼ਾਹਿਤ ਕਰਕੇ ਲਾਗ ਤੋਂ ਬਚਾਅ ’ਚ ਹੋਰਾਂ ਦੀ ਸਹਾਇਤਾ ਕੀਤੀ ਜਾਵੇ। ਉਨ੍ਹਾਂ ਲੋਕਾਂ ਅਤੇ ਪਰਿਵਾਰਾਂ ਨੂੰ ਕਿਹਾ ਕਿ ਕਿਸੇ ਨੂੰ ਕੋਵਿਡ-19 ਹੋਣ ’ਤੇ ਮਾਈਕਰੋ ਕਨਟੇਨਮੈਂਟ ਜ਼ੋਨ ਸਥਾਪਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੁਲਕ ਜੰਗ ’ਚ ਤਾਂ ਹੀ ਸਫ਼ਲ ਹੋਵੇਗਾ ਜੇਕਰ ਬਿਨਾਂ ਵਜ੍ਹਾ ਤੋਂ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਟੀਕੇ ਦੀ ਇਕ ਵੀ ਖੁਰਾਕ ਬੇਕਾਰ ਨਾ ਜਾਵੇ। ਉਨ੍ਹਾਂ ਕਿਹਾ ਕਿ ‘ਟੀਕਾ ਉਤਸਵ’ ਦੇ ਚਾਰ ਦਿਨਾਂ ’ਚ ਨਿੱਜੀ, ਸਮਾਜ ਅਤੇ ਪ੍ਰਸ਼ਾਸਨ ਦੇ ਪੱਧਰ ’ਤੇ ਟੀਚੇ ਤੈਅ ਕਰਨੇ ਪੈਣਗੇ ਜਿਨ੍ਹਾਂ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਉਧਰ ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਪਾਰਟੀ ਵਰਕਰਾਂ ਨੂੰ ਕਿਹਾ ਹੈ ਕਿ ਉਹ ‘ਟੀਕਾ ਉਤਸਵ’ ਨੂੰ ਕਾਮਯਾਬ ਬਣਾਉਣ ਲਈ ਪੂਰੀ ਵਾਹ ਲਗਾ...
Apr 12 2021 | Posted in : Top News | No Comment | read more...