ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਕੋਚ ਹੁਸੈਨ ਕਰੀਮੀ ਨੂੰ ਛੇ ਮਹੀਨਿਆਂ ’ਚ ਹੀ ਬਰਖ਼ਾਸਤ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇਰਾਨ ਦਾ ਇਹ ਕੋਚ ਆਪਣੇ ਨਾਲ ਵੀਆਈਪੀ ਸੱਭਿਆਚਾਰ ਲੈ ਕੇ ਆਇਆ ਜਿਸ ਦਾ ਦੇਸ਼ ਵਿੱਚ ਪਾਲਣ ਨਹੀਂ ਕੀਤਾ ਜਾ ਸਕਦਾ। ਕਰੀਮੀ ਦਾ ਸਮਝੌਤਾ ਟੋਕੀਓ ਓਲੰਪਿਕ ਤੱਕ ਸੀ। ਇਰਾਨ ਦੇ ਇਸ ਕੋਚ ਨੂੰ ਉਸ ਦੀ ਬਰਖ਼ਾਸਤਗੀ ਦਾ ਨੋਟਿਸ ਬੁੱਧਵਾਰ ਨੂੰ ਸੌਂਪਾ ਗਿਆ।
ਡਬਲਿਊਐੱਫਆਈ ਦੇ ਸਹਾਇਕ ਕੋਚ ਵਿਨੋਦ ਤੋਮਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਉਹ ਵੀਆਈਪੀ ਸੱਭਿਆਚਾਰ ਦਾ ਪਾਲਣ ਕਰ ਰਹੇ ਸਨ ਅਤੇ ਉਨ੍ਹਾਂ ਦੀਆਂ ਮੰਗਾਂ ਮੰਨਣਾ ਕਾਫੀ ਮੁਸ਼ਕਿਲ ਹੋ ਗਿਆ ਸੀ। ਅਸੀਂ ਭਾਰਤੀ ਖੇਡ ਅਥਾਰਟੀ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ। ਹੁਣ ਅਸੀਂ ਨਵਾਂ ਕੋਚ ਲੱਭ ਰਹੇ ਹਾਂ।’’ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਰੀਮੀ ਕਦੇ ਕੋਚਾਂ ਜਾਂ ਪਹਿਲਵਾਨਾਂ ਦੇ ਨਾਲ ਰਿਸ਼ਤੇ ਨਹੀਂ ਬਣਾ ਸਕੇ। ਤੋਮਰ ਨੇ ਕਿਹਾ, ‘‘ਕਰੀਮੀ ਦੀ ਹਮੇਸ਼ਾਂ...
Oct 04 2019 | Posted in :
Sports News |
No Comment |
read
more...
ਏਸ਼ਿਆਈ ਚੈਂਪੀਅਨ ਅਮਿਤ ਪੰਘਾਲ (52 ਕਿਲੋ) ਅੱਜ ਇੱਥੇ ਕਜ਼ਾਖ਼ਸਤਾਨ ਦੇ ਸਾਕੇਨ ਬਿਬੋਸਿਨੋਵ ਨੂੰ ਹਰਾ ਕੇ ਵਿਸ਼ਵ ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣ ਗਿਆ, ਜਦਕਿ ਮਨੀਸ਼ ਕੌਸ਼ਿਕ (63 ਕਿਲੋ) ਨੂੰ ਸੈਮੀਫਾਈਨਲ ਵਿੱਚ ਹਾਰ ਨਾਲ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਦੂਜਾ ਦਰਜਾ ਪ੍ਰਾਪਤ ਪੰਘਾਲ ਨੇ ਇਸ ਚੁਣੌਤੀਪੂਰਨ ਮੁਕਾਬਲੇ ਵਿੱਚ 3-2 ਨਾਲ ਜਿੱਤ ਹਾਸਲ ਕੀਤੀ।
ਹੁਣ ਫਾਈਨਲ ਵਿੱਚ ਸ਼ਨਿੱਚਰਵਾਰ ਨੂੰ ਉਸ ਦੀ ਟੱਕਰ ਉਜ਼ਬੇਕਿਸਤਾਨ ਦੇ ਸ਼ਾਖੋਬਿਦਿਨ ਜ਼ੋਈਰੋਵ ਨਾਲ ਹੋਵੇਗੀ। ਜ਼ੋਈਰੋਵ ਨੇ ਇੱਕ ਹੋਰ ਸੈਮੀ ਫਾਈਨਲ ਵਿੱਚ ਫਰਾਂਸ ਦੇ ਬਿਲਾਲ ਬੇਨਾਮਾ ਨੂੰ ਸ਼ਿਕਸਤ ਦਿੱਤੀ ਸੀ। ਪੰਘਾਲ ਨੇ ਜਿੱਤ ਮਗਰੋਂ ਕਿਹਾ, ‘‘ਮੁਕਾਬਲਾ ਮੇਰੇ ਲਈ ਚੰਗਾ ਰਿਹਾ, ਹਾਲਾਂਕਿ ਮੈਂ ਜਿੰਨਾ ਸੋਚਿਆ ਸੀ, ਮੈਨੂੰ ਉਸ ਤੋਂ ਵੱਧ ਜ਼ੋਰ ਲਾਉਣਾ ਪਿਆ। ਇਹ ਭਾਰਤੀ ਮੁੱਕੇਬਾਜ਼ੀ ਲਈ ਵੱਡੀ ਪ੍ਰਾਪਤੀ ਹੈ ਅਤੇ ਮੈਨੂੰ ਜੋ ਸਮਰਥਨ...
Sep 21 2019 | Posted in :
Sports News |
No Comment |
read
more...
ਕੈਨੇਡਾ ਦੇ ਸੂਬੇ ਨਿਊਫੋਰਟਲੈਂਡ ਦੇ ਸ਼ਹਿਰ ਸੇਂਟ ਜੋਹਨ ਸਿਟੀ ਵਿੱਚ 14 ਤੋਂ 21 ਸਤੰਬਰ ਤੱਕ ਚੱਲ ਰਹੇ ਕਾਮਨਵੈਲਥ ਪਾਵਰ ਲਿਫਟਿੰਗ ਮੁਕਾਬਲਿਆਂ ’ਚ ਭਾਰਤ ਵੱਲੋਂ ਨੁਮਾਇੰਦਗੀ ਕਰਦਿਆਂ ਕਸਬਾ ਭੁਲੱਥ ਦੇ ਜੰਮਪਲ ਅਜੈ ਗੋਗਨਾ ਨੇ ਆਪਣੇ ਅੱਥਰੇ ਜ਼ੋਰ ਨਾਲ ਸਭ ਤੋਂ ਵੱਧ ਭਾਰ ਦੀ ਬੈਂਚ ਪ੍ਰੈੱਸ ਲਗਾ ਕੇ ਆਪਣੇ 120 ਕਿੱਲੋਗ੍ਰਾਮ ਭਾਰ ਵਰਗ ’ਚ ਸੋਨ ਤਗ਼ਮਾ ਜਿੱਤਿਆ।
29 ਸਾਲਾ ਨੌਜਵਾਨ ਅਜੈ ਗੋਗਨਾ ਪੁੱਤਰ ਰਾਜ ਗੋਗਨਾ ਭਾਰਤ ਦੀ ਨਾਮਵਰ ਸੰਸਥਾ ਇੰਡੀਅਨ ਪਾਵਰ ਲਿਫ਼ਟਿੰਗ ਫੈਡਰੇਸ਼ਨ ਵੱਲੋਂ ਖੇਡਦਾ ਹੈ। ਪਿਛਲੇ ਦੋ ਸਾਲਾਂ ’ਚ ਉਸ ਨੇ ਦੁਬਈ, ਆਸਟਰੇਲੀਆ ਅਤੇ ਜਪਾਨ ਵਿੱਚ ਪਾਵਰ ਲਿਫ਼ਟਿੰਗ ਮੁਕਾਬਲਿਆਂ ’ਚ ਆਪਣੇ ਦੇਸ਼ ਅਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਹੁਣ ਕੈਨੇਡਾ ਵਿੱਚ ਕਾਮਨਵੈਲਥ ਦੇ ਹੋਏ ਪਾਵਰ ਲਿਫ਼ਟਿੰਗ ਮੁਕਾਬਲਿਆਂ ’ਚ ਇਕ ਹੋਰ ਸੋਨ ਤਗ਼ਮਾ ਉਸ ਨੇ ਭਾਰਤ ਦੀ ਝੋਲੀ ਪਾਇਆ ਹੈ। ਇਸ ਖਬਰ ਨਾਲ ਭੁਲੱਥ ਇਲਾਕੇ ਵਿਚ ਖੁਸ਼ੀ ਦੀ ਮਾਹੌਲ...
Sep 20 2019 | Posted in :
Sports News |
No Comment |
read
more...
ਨੂਰ-ਸੁਲਤਾਨ-ਭਾਰਤ ਦੀ ਚੋਟੀ ਦੀ ਪਹਿਲਵਾਨ ਵਿਨੇਸ਼ ਫੋਗਾਟ ਅੱਜ ਇੱਥੇ ਜਾਪਾਨ ਦੀ ਮੌਜੂਦਾ ਚੈਂਪੀਅਨ ਮਾਯੂ ਮੁਕੈਦਾ ਤੋਂ ਹਾਰ ਕੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਖ਼ਿਤਾਬ ਦੀ ਦੌੜ ’ਚੋਂ ਬਾਹਰ ਹੋ ਗਈ, ਪਰ ਹੁਣ ਉਹ ਰੈਪਚੇਜ ਰਾਹੀਂ ਕਾਂਸੀ ਦੇ ਤਗ਼ਮੇ ਲਈ ਆਪਣੀ ਕਿਸਮਤ ਅਜਮਾਏਗੀ। ਮੁਕੈਦਾ ਨੇ 53 ਕਿਲੋ ਦੇ ਫਾਈਨਲ ਵਿੱਚ ਥਾਂ ਬਣਾਈ ਹੈ, ਜਿਸ ਕਾਰਨ ਵਿਨੇਸ਼ ਦੀ ਤਗ਼ਮੇ ਅਤੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਉਮੀਦ ਬਰਕਰਾਰ ਹੈ। ਦੂਜੇ ਪਾਸੇ ਪੁਰਸ਼ਾਂ ਦੇ ਮੁਕਾਬਲੇ ਦੌਰਾਨ ਨਵੀਨ ਦੇ 130 ਕਿਲੋ ਰੈਪੇਚੇਜ ਦੌਰ ਵਿੱਚ ਅਸਤੋਨੀਆ ਦੇ ਹੀਕੀ ਨਬੀ ਤੋਂ ਹਾਰਨ ਕਾਰਨ ਭਾਰਤ ਦੀ ਗਰੀਕੋ ਰੋਮਨ ਵਿੱਚ ਮੁਹਿੰਮ ਵੀ ਖ਼ਤਮ ਹੋ ਗਈ ਹੈ।
ਵਿਨੇਸ਼ ਫੋਗਾਟ ਸਿਰਫ਼ ਦੋ ਜਿੱਤਾਂ ਨਾਲ ਉਹ ਟੋਕੀਓ ਓਲੰਪਿਕ ਵਿੱਚ ਆਪਣੀ ਥਾਂ ਪੱਕੀ ਕਰ ਲਵੇਗੀ। ਉਸ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚ ਪਹਿਲਾ ਤਗ਼ਮਾ ਜਿੱਤਣ ਲਈ ਰੈਪਚੇਜ ਵਿੱਚ ਯੂਕਰੇਨ ਦੀ ਯੂਲੀਆ ਖਾਵਲਦਜੀ ਬਲਾਹਨੀਆ, ਵਿਸ਼ਵ ਦੀ ਨੰਬਰ ਇੱਕ...
Sep 18 2019 | Posted in :
Sports News |
No Comment |
read
more...
ਨਵੀਂ ਦਿੱਲੀ-ਬੀਸੀਸੀਆਈ ਨੇ ਕੇਂਦਰੀ ਸਮਝੌਤੇ ਦੀ ਉਪਧਾਰਾ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਭਾਰਤੀ ਟੀਮ ’ਚੋਂ ਬਾਹਰ ਚੱਲ ਰਹੇ ਵਿਕਟਕੀਪਰ ਅਤੇ ਬੱਲੇਬਾਜ਼ ਦਿਨੇਸ਼ ਕਾਰਤਿਕ ਵੱਲੋਂ ਬਿਨਾਂ ਸ਼ਰਤ ਮੰਗੀ ਮੁਆਫ਼ੀ ਸਵੀਕਾਰ ਕਰ ਲਈ, ਜਿਸ ਨਾਲ ਮਾਮਲਾ ਨਿਬੜ ਗਿਆ ਹੈ। ਕਾਰਤਿਕ ਨੇ ਸ਼ਾਹਰੁਖ਼ ਖ਼ਾਨ ਦੀ ਟ੍ਰਿਨਬੈਗੋ ਨਾਈਟ ਰਾਈਡਰਜ਼ ਦੇ ਡਰੈਸਿੰਗ ਰੂਮ ਵਿੱਚ ਕੈਰੇਬਿਆਈ ਪ੍ਰੀਮੀਅਰ ਲੀਗ ਦਾ ਮੈਚ ਵੇਖ ਕੇ ਬੀਸੀਸੀਆਈ ਦੇ ਕੇਂਦਰੀ ਸਮਝੌਤੇ ਦੇ ਜ਼ਾਬਤੇ ਦੀ ਉਲੰਘਣਾ ਕੀਤੀ ਸੀ। ਕਾਰਤਿਕ ਨੇ ਬੀਸੀਸੀਆਈ ਤੋਂ ਨੋਟਿਸ ਮਿਲਣ ਮਗਰੋਂ ਬਿਨਾ ‘ਸ਼ਰਤ ਮੁਆਫ਼ੀ’ ਮੰਗੀ ਸੀ।
ਕਾਰਤਿਕ ਆਈਪੀਐੱਲ ਦੀ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਕਪਤਾਨ ਹੈ। ਉਹ ਡਰੈਸਿੰਗ ਰੂਮ ਵਿੱਚ ਟ੍ਰਿਨਬੈਗੋ ਦੀ ਜਰਸੀ ਵਿੱਚ ਮੈਚ ਵੇਖਦਾ ਨਜ਼ਰ ਆਇਆ। ਬੀਸੀਸੀਆਈ ਦੇ ਸਮਝੌਤੇ ਮੁਤਾਬਕ ਦੇਸ਼ ਲਈ 26 ਟੈਸਟ ਅਤੇ 94 ਇੱਕ ਰੋਜ਼ਾ ਖੇਡਣ ਵਾਲੇ ਕਾਰਤਿਕ ਨੂੰ ਇਸ ਮੈਚ ਲਈ ਬੋਰਡ ਤੋਂ ਮਨਜ਼ੂਰੀ ਲੈਣੀ ਚਾਹੀਦੀ...
Sep 17 2019 | Posted in :
Sports News |
No Comment |
read
more...