Your Advertisement
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਹਿਲੀ ਦਫ਼ਾ ਖੁੱਲ੍ਹ ਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਨਿਸ਼ਾਨੇ ’ਤੇ ਲਿਆ ਹੈ। ਅਮਰਿੰਦਰ ਨੇ ਇਨ੍ਹਾਂ ਭੈਣ ਭਰਾਵਾਂ ਨੂੰ ਗੈਰ-ਤਜਰਬੇਕਾਰ ਦੱਸਿਆ ਹੈ। ਅਮਰਿੰਦਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਖ਼ਿਲਾਫ਼ ਵੀ ਬਿਗਲ ਵਜਾ ਦਿੱਤਾ ਹੈ। ਅਮਰਿੰਦਰ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਅਤੇ ਦੇਸ਼ ਨੂੰ ਸਿੱਧੂ ਤੋਂ ਬਚਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ। ਉਨ੍ਹਾਂ ਸਿੱਧੂ ਨੂੰ ਦੇਸ਼ ਲਈ ਖ਼ਤਰਾ ਦੱਸਿਆ। ਕੈਪਟਨ ਨੇ ਦਾਅਵਾ ਕੀਤਾ ਕਿ ਉਹ ਅਗਾਮੀ ਚੋਣਾਂ ਵਿਚ ਨਵਜੋਤ ਸਿੱਧੂ ਖ਼ਿਲਾਫ਼ ਮਜ਼ਬੂਤ ਉਮੀਦਵਾਰ ਖੜ੍ਹਾ ਕਰਨਗੇ। ਬੇਅਦਬੀ ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਬਾਦਲਾਂ ਤੇ ਮਜੀਠੀਆ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੇ ਹੋਣ ਦੀਆਂ ਸ਼ਿਕਾਇਤਾਂ ਦੇ ਹਵਾਲੇ ਨਾਲ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਾਨੂੰਨ ਨੂੰ ਆਪਣਾ ਰਾਹ ਅਖ਼ਤਿਆਰ ਕਰਨ ਦੇਣ ਵਿੱਚ ਯਕੀਨ ਰੱਖਦੇ ਹਨ, ਪਰ ਜਿਹੜੇ ਲੋਕ ਇਹ ਸ਼ਿਕਾਇਤਾਂ ਕਰ ਰਹੇ ਸਨ, ਹੁਣ ਉਹ ਸੱਤਾ ਵਿੱਚ ਹਨ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਭਵਿੱਖੀ ਰਣਨੀਤੀ ਘੜਨ ਲਈ ਆਪਣੇ ਨੇੜਲਿਆਂ ਨਾਲ ਸਲਾਹ ਮਸ਼ਵਰਾ ਸ਼ੁਰੂ ਕਰ ਦਿੱਤਾ ਹੈ| ਕੈਪਟਨ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਉਮਰ ਨੂੰ ਕਦੇ ਵੀ ਰੁਕਾਵਟ ਵਜੋਂ ਨਹੀਂ ਦੇਖਿਆ। ਅਮਰਿੰਦਰ ਨੇ ਅਸਤੀਫ਼ਾ ਦੇਣ ਦੀ ਗੱਲ ’ਤੇ ਕਿਹਾ ਕਿ ਜੇਕਰ ਸੋਨੀਆ ਗਾਂਧੀ ਬੁਲਾ ਕੇ ਉਨ੍ਹਾਂ ਨੂੰ ਆਖ ਦਿੰਦੇ ਤਾਂ ਉਨ੍ਹਾਂ ਨੇ ਉਸੇ ਵੇਲੇ ਅਹੁਦਾ ਛੱਡ ਦੇਣਾ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਉਨ੍ਹਾਂ ਦੇ ਬੱਚਿਆਂ ਵਾਂਗ ਹਨ, ਪਰ ਨਾਲ ਇਹ ਵੀ ਆਖ ਦਿੱਤਾ ਕਿ ਗਾਂਧੀ ਪਰਿਵਾਰ ਦੇ ਫਰਜ਼ੰਦ ਗੈਰ-ਤਜਰਬੇਕਾਰ ਹਨ ਅਤੇ ਉਨ੍ਹਾਂ ਦੇ ਸਲਾਹਕਾਰ ਸਪੱਸ਼ਟ ਤੌਰ ’ਤੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ।ਅਮਰਿੰਦਰ ਨੇ ਇਸ ਮੌਕੇ ਕਾਂਗਰਸ ਹਾਈਕਮਾਨ ’ਤੇ ਵੀ ਸਿੱਧੀ ਉਂਗਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਤੋਂ ਪੰਜਾਬ ਨੂੰ ਚਲਾਇਆ ਜਾ ਰਿਹਾ ਹੈ ਜਦੋਂ ਕਿ ਉਹ ਖ਼ੁਦ ਪਹਿਲਾਂ ਸੱਤਾ ਮੌਕੇ ਯੋਗਤਾ ਦੇ ਲਿਹਾਜ਼ ਨਾਲ ਮੰਤਰੀਆਂ ਨੂੰ ਨਿਯੁਕਤ ਕਰਦੇ ਸਨ। ਉਨ੍ਹਾਂ ਸਵਾਲ ਕੀਤਾ ਕਿ...
Sep 23 2021 | Posted in : Top News | No Comment | read more...
ਵੈਨਕੂਵਰ : ਦੋ ਸਾਲ ਬਾਅਦ ਪਾਰਲੀਮੈਂਟ ਭੰਗ ਕਰਕੇ ਦੇਸ਼ ਦੇ ਲੋਕਾਂ ’ਤੇ ਮੱਧਕਾਲੀ ਚੋਣਾਂ ਠੋਸਣ ਅਤੇ ਉਸ ਵਿੱਚ ਪਹਿਲਾਂ ਨਾਲੋਂ ਕੁਝ ਵੀ ਬਦਲਾਅ ਨਾ ਹੋਣ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਿਸ਼ਾਨੇ ’ਤੇ ਆ ਗਏ ਹਨ। ਲੋਕ ਉਨ੍ਹਾਂ ਨੂੰ ਸਵਾਲ ਕਰਨ ਲੱਗੇ ਹਨ ਕਿ ਕਰਦਾਤਿਆਂ ਦੇ 61 ਕਰੋੜ ਡਾਲਰ ਅਤੇ ਉਮੀਦਵਾਰਾਂ ਦਾ ਉਸ ਤੋਂ ਚੌਗੁਣਾ ਖਰਚਾ ਕਰਵਾਉਣਾ ਕਿੱਥੋਂ ਦੀ ਸਿਆਣਪ ਹੈ। ਤਿੰਨ ਹਫ਼ਤੇ ਚਲੀ ਚੋਣ ਮੁਹਿੰਮ ਦੌਰਾਨ ਦੇਸ਼ ਅਤੇ ਦੇਸ਼ ਦੀ ਉਤਪਾਦਕਤਾ ਵੀ ਪ੍ਰਭਾਵਿਤ ਹੋਈ ਹੈ। ਲੋਕਾਂ ਦਾ ਸਵਾਲ ਹੈ ਕਿ ਜੇਕਰ ਪ੍ਰਧਾਨ ਮੰਤਰੀ ਨੇ ਖੁਫ਼ੀਆ ਰਿਪੋਰਟਾਂ ਦੇ ਆਧਾਰ ’ਤੇ ਸੰਸਦ ਭੰਗ ਕੀਤੀ ਤਾਂ ਉਸ ਵਿਭਾਗ ਦੀ ਜਵਾਬਦੇਹੀ ਕਰਨ ਦੀ ਲੋੜ ਹੈ, ਜਿਸ ਨੂੰ ਵੋਟਰਾਂ ਦੀ ਨਬਜ਼ ਟੋਹਣ ਦੀ ਮੁਹਾਰਤ ਨਹੀਂ। ਦੂਜੇ ਪਾਸੇ ਡਾਕ ਵੋਟਾਂ ਦੀ ਗਿਣਤੀ ਅਜੇ ਜਾਰੀ ਹੋਣ ਕਾਰਨ ਲੰਘੀ (ਮੰਗਲਵਾਰ) ਰਾਤ ਵਾਲੇ ਨਤੀਜਿਆਂ ਵਿੱਚ ਹਾਲੇ ਤੱਕ ਕੋਈ ਫਰਕ ਨਹੀਂ ਆਇਆ। ਸਮਝਿਆ ਜਾ ਰਿਹਾ ਹੈ ਡਾਕ ਵੋਟਾਂ ਦੀ ਗਿਣਤੀ ਵੀਰਵਾਰ ਤੱਕ ਪੂਰੀ ਹੋ ਜਾਵੇਗੀ ਤੇ ਜੇਤੂਆਂ ਨੂੰ ਸਰਟੀਫਿਕੇਟ ਦੇ ਦਿੱਤੇ ਜਾਣਗੇ। ਸਮੁੱਚੇ ਤੌਰ ’ਤੇ ਸਾਰੀਆਂ ਪਾਰਟੀਆਂ ਦੇ 90 ਫ਼ੀਸਦ ਉਮੀਦਵਾਰ 2019 ਵਾਲੀ ਚੋਣ ਵਾਲੇ ਹੀ ਸਨ। ਪਰ 23 ਨਵੇਂ ਚਿਹਰੇ ਰਿਚਮੰਡ ਹਿਲ ਦੀਆਂ ਪੌੜੀਆਂ ਚੜ੍ਹਨਗੇ।ਬੀਸੀ ਵਿੱਚ ਪੰਜ ਸੀਟਾਂ ਇੱਕ ਦੂਜੇ ਵੱਲ ਖਿਸਕੀਆਂ, ਪਰ ਪਾਰਟੀ ਅੰਕੜੇ ਉਹੀ ਰਹੇ। ਸਰੀ ਦੀ ਕਲੋਵਰਡੇਲ ਲੈਂਗਲੀ ਸੀਟ ਟੋਰੀਆਂ ਤੋਂ ਖੁੱਸ ਕੇ ਲਿਬਰਲਾਂ ਦੀ ਝੋਲੀ ਪੈ ਗਈ। ਚੀਨੀ ਬਹੁਤ ਗਿਣਤੀ ਵਾਲੇ ਸ਼ਹਿਰ ਰਿਚਮੰਡ ਵਿੱਚ ਪਹਿਲੀ ਵਾਰ ਪੰਜਾਬੀ ਉਮੀਦਵਾਰ ਦੀ ਝੰਡੀ ਰਹੀ। ਟੋਰੀ ਪਾਰਟੀ ਨੂੰ ਲਿਬਰਲ ਤੋਂ 3 ਫੀਸਦ ਵੱਧ ਵੋਟਾਂ ਲੈ ਕੇ ਵੀ ਘੱਟ ਸੀਟਾਂ ’ਤੇ ਸਬਰ ਕਰਨਾ ਪਿਆ ਹੈ, ਜਦਕਿ ਪੀਪਲਜ਼ ਪਾਰਟੀ ਆਫ ਕੈਨੇਡਾ 5 ਫ਼ੀਸਦ ਵੋਟਾਂ ਲੈ ਕੇ ਖਾਤਾ ਨਹੀਂ ਖੋਲ੍ਹ ਸਕੀ, ਪਰ ਗਰੀਨ ਪਾਰਟੀ ਨੇ 3 ਫ਼ੀਸਦ ਨਾਲ ਹੀ ਦੋ ਸੀਟਾਂ ਜਿੱਤ ਲਈਆਂ। ਲਿਬਰਲ ਪਾਰਟੀ ਨੇ 51,43,436 ਵੋਟਾਂ ਲੈ ਕੇ 158 ਸੀਟਾਂ ਜਿੱਤੀਆਂ ਹਨ। ਕੰਜ਼ਰਵੇਟਿਵ ਪਾਰਟੀ ਨੂੰ ਵੋਟਾਂ ਤਾਂ 54,15,118 ਪਈਆਂ, ਪਰ ਜਿੱਤ 119 ਸੀਟਾਂ ’ਤੇ ਮਿਲੀ। ਐੱਨਡੀਪੀ ਪਿਛਲੀ ਵਾਰ ਤੋਂ 2 ਫੀਸਦ ਵੱਧ ਭਾਵ 28,25,297 ਵੋਟਾਂ ਲੈ ਕੇ 25 ਸੀਟਾਂ ’ਤੇ ਜੇਤੂ ਰਹੀ ਜੋ ਪਿਛਲੀ ਵਾਰ ਨਾਲੋਂ ਇੱਕ ਵੱਧ...
Sep 23 2021 | Posted in : Top News | No Comment | read more...
ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਪਹਿਲੇ ਦਿਨ ਹੀ ਅਫਸਰਾਂ ਦੀ ਸਰਦਾਰੀ ਪੁੱਗਣ ਦਾ ਸੁਨੇਹਾ ਦਿੱਤਾ| ਅਮਰਿੰਦਰ ਸਿੰਘ ਦੇ ਰਾਜ ਭਾਗ ਦੌਰਾਨ ਨੌਕਰਸ਼ਾਹੀ ਦੇ ਜੰਮੇ ਹੋਏ ਪੈਰ ਅੱਜ ਉਖੜਦੇ ਜਾਪਣ ਲੱਗੇ| ਅਮਰਿੰਦਰ ਸਿੰਘ ਦੇ ਨੇੜਲੇ ਅਫਸਰਾਂ ਦੇ ਦਫਤਰਾਂ ਅੱਗਿਓਂ ਅੱਜ ਨਾਮ ਦੀਆਂ ਤਖ਼ਤੀਆਂ ਉੱਤਰ ਗਈਆਂ ਹਨ| ਪਿਛਲੇ ਕਾਫੀ ਅਰਸੇ ਤੋਂ ਵਿਧਾਇਕਾਂ ਤੇ ਵਜ਼ੀਰਾਂ ਦੀ ਇੱਕੋ ਸ਼ਿਕਾਇਤ ਭਾਰੂ ਰਹੀ ਹੈ ਕਿ ਅਫਸਰ ਸੁਣਦੇ ਨਹੀਂ ਹਨ।  ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਇਹ ਫੈਸਲਾ ਕੀਤਾ ਕਿ ਅਫ਼ਸਰੀ ਰਾਜ ਦਾ ਕਿਧਰੇ ਕੋਈ ਪ੍ਰਭਾਵ ਨਹੀਂ ਜਾਣਾ ਚਾਹੀਦਾ ਹੈ ਤੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਦਫਤਰਾਂ ਵਿਚ ਇੱਜ਼ਤ ਮਾਣ ਮਿਲਣਾ ਚਾਹੀਦਾ ਹੈ। ਪ੍ਰਸੋਨਲ ਵਿਭਾਗ ਨੇ ਅੱਜ ਮੁੱਖ ਮੰਤਰੀ ਦੇ ਹੁਕਮਾਂ ’ਤੇ ਪੱਤਰ ਜਾਰੀ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਮੂਹ ਅਧਿਕਾਰੀ ਤੇ ਮੁਲਾਜ਼ਮ ਆਪੋ ਆਪਣੇ ਦਫਤਰਾਂ ਵਿਚ ਸਮੇਂ ਸਿਰ ਸਵੇਰ 9 ਵਜੇ ਹਾਜ਼ਰ ਹੋਣਾ ਯਕੀਨੀ ਬਣਾਉਣਗੇ। ਅਧਿਕਾਰੀਆਂ ਨੂੰ ਕੰਮ ਕਾਜ ਵਿਚ ਪਾਰਦਰਸ਼ਤਾ ਲਿਆਉਣ ਲਈ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਲਈ ਕਿਹਾ ਗਿਆ ਹੈ।ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਹਦਾਇਤ ਕੀਤੀ ਹੈ ਕਿ ਸਰਕਾਰੀ ਅਧਿਕਾਰੀ ਹੁਣ ਕੈਂਪ ਦਫਤਰਾਂ ਤੋਂ ਕੰਮ ਨਹੀਂ ਕਰਨਗੇ। ਉਹ ਆਪਣੇ ਸਰਕਾਰੀ ਦਫਤਰਾਂ ਵਿਚ ਹਾਜ਼ਰ ਰਹਿਣਗੇ। ਆਉਂਦੇ ਦਿਨਾਂ ਵਿਚ ਵੱਡੀ ਪੱਧਰ ‘ਤੇ ਪ੍ਰਸ਼ਾਸਕੀ ਫੇਰ-ਬਦਲ ਹੋਣਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਪਹਿਲੇ ਦਿਨ ਦਫਤਰ ਵਿਚ ਪੁੱਜੇ ਅਤੇ ਅੱਜ ਸਿਵਲ ਸਕੱਤਰੇਤ ਦੇ ਰੰਗ-ਢੰਗ ਵੀ ਬਦਲੇ ਹੋਏ ਸਨ। ਕਈ ਦਫਤਰਾਂ ਅੱਗੇ ਤਖਤੀਆਂ ਉਤਰੀਆਂ ਹੋਈਆਂ ਸਨ।ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਪਲੇਠੀ ਪ੍ਰੈਸ ਵਾਰਤਾ ਵਿਚ ਵੀ ਸਾਫ ਕਰ ਦਿੱਤਾ ਕਿ ਗਰੀਬ ਤੇ ਲੋੜਵੰਦ ਹੁਣ ਸਰਕਾਰੀ ਦਫਤਰਾਂ ਵਿਚ ਖੱਜਲ ਨਹੀਂ ਹੋਣਗੇ। ਭਿ੍ਸ਼ਟਾਚਾਰ ਅਫਸਰਾਂ ਨੂੰ ਵੀ ਉਨ੍ਹਾਂ ਸਪੱਸ਼ਟ ਸੁਨੇਹਾ ਦਿੱਤਾ। ਮੁੱਖ ਮੰਤਰੀ ਹੁਣ ਆਪਣੀ ਅਫਸਰਾਂ ਦੀ ਟੀਮ ਤਿਆਰ ਕਰਨਗੇ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹੁਣ ਮੁੱੱਖ ਮੰਤਰੀ ਨੂੰ ਮਿਲਣਾ ਆਸਾਨ ਹੋਵੇਗਾ।  ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਚੁਣੇ ਹੋਏ ਪ੍ਰਤੀਨਿਧਾਂ ਦੀ ਲੰਘੇ...
Sep 21 2021 | Posted in : Top News | No Comment | read more...
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਪੰਜਾਬ ਕਾਂਗਰਸ ਵਿਧਾਇਕ ਦਲ ਨੇ ਸਰਬਸੰਮਤੀ ਨਾਲ ਅਗਲੇ ਮੁੱਖ ਮੰਤਰੀ ਲਈ ਫ਼ੈਸਲਾ ਲੈਣ ਦੇ ਅਧਿਕਾਰ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਹਨ| ਹਾਈ ਕਮਾਨ ਵੱਲੋਂ ਪੰਜਾਬ ਦੇ ਅਗਲੇ ਮੁੱਖ ਮੰਤਰੀ ਦਾ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ| ਸੂਤਰਾਂ ਮੁਤਾਬਕ ਐਤਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਸਵੇਰੇ 11 ਵਜੇ ਮੁੜ ਮੀਟਿੰਗ ਸੱਦ ਲਈ ਗਈ ਹੈ ਜਿਸ ਿਵੱਚ ਨਵੇਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕੀਤਾ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਸੁਨੀਲ ਜਾਖੜ ਦੇ ਨਾਮ ’ਤੇ ਵੀ ਇਤਰਾਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਭਲਕੇ ਹੀ ਨਵਾਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਵੀ ਚੁੱਕ ਸਕਦਾ ਹੈ। ਹਾਈ ਕਮਾਨ ਨੇ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਕਾਂਗਰਸ ਅੰਦਰਲੀ ਖਿੱਚੋਤਾਣ ਦੇ ਪੱਕੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਬਦੀਲ ਕਰਨ ਦੀ ਸਿਆਸੀ ਹਿੰਮਤ ਦਿਖਾਈ ਹੈ|ਕਾਂਗਰਸ ਹਾਈ ਕਮਾਨ ਨੇ ਨਵੇਂ ਚਿਹਰੇ ਨਾਲ ਆਗਾਮੀ ਚੋਣਾਂ ਵਿਚ ਉਤਰਨ ਦਾ ਪੈਂਤੜਾ ਲਿਆ ਹੈ| ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਕਰੀਬ 22 ਮਿੰਟ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਆਪਣਾ ਅਸਤੀਫ਼ਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪ ਦਿੱਤਾ| ਰਾਜਪਾਲ ਨੇ ਕੈਪਟਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ| ਰਾਜਪਾਲ ਨੇ ਉਨ੍ਹਾਂ ਨੂੰ ਅਤੇ ਮੰਤਰੀ ਮੰਡਲ ਨੂੰ ਬਦਲਵੇਂ ਪ੍ਰਬੰਧ ਹੋਣ ਤੱਕ ਕੰਮਕਾਜ ਚਲਾਉਣ ਲਈ ਕਿਹਾ ਹੈ| ਇਸ ਦੌਰਾਨ ਕਾਂਗਰਸ ਭਵਨ ਵਿਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਹੋਈ ਜਿਸ ਵਿਚ ਪਾਰਟੀ ਦੇ 80 ਵਿਧਾਇਕਾਂ ’ਚੋਂ 78 ਨੇ ਸ਼ਮੂਲੀਅਤ ਕੀਤੀ| ‘ਆਪ’ ’ਚੋਂ ਕਾਂਗਰਸ ’ਚ ਸ਼ਾਮਲ ਹੋਏ ਵਿਧਾਇਕ ਵੀ ਪੁੱਜੇ ਹੋਏ ਸਨ ਪਰ ਉਹ ਵਿਧਾਇਕ ਦਲ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ| ਮੀਟਿੰਗ ’ਚੋਂ ਕੈਪਟਨ ਅਮਰਿੰਦਰ ਸਿੰਘ ਗੈਰਹਾਜ਼ਰ ਰਹੇ|ਹਾਈ ਕਮਾਨ ਵੱਲੋਂ ਕੇਂਦਰੀ ਅਬਜ਼ਰਵਰ ਵਜੋਂ ਕਾਂਗਰਸ ਦੇ ਜਨਰਲ ਸਕੱਤਰ ਅਜੈ ਮਾਕਨ ਅਤੇ ਹਰੀਸ਼ ਚੌਧਰੀ ਮੀਟਿੰਗ ਦੌਰਾਨ...
Sep 19 2021 | Posted in : Top News | No Comment | read more...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਟੜਵਾਦ ਦੇ ਟਾਕਰੇ ਲਈ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਨੂੰ ਸਾਂਝੀ ਰਣਨੀਤੀ ਵਿਕਸਤ ਕਰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ’ਚ ਵਾਪਰੇ ਘਟਨਾਕ੍ਰਮ ਨੂੰ ਦੇਖਦਿਆਂ ਖ਼ਿੱਤੇ ’ਚ ਸ਼ਾਂਤੀ, ਸੁਰੱਖਿਆ ਅਤੇ ਭਰੋਸੇ ਦੀ ਘਾਟ ਲਈ ਕੱਟੜਤਾ ਵੱਡੀ ਚੁਣੌਤੀ ਹੈ। ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ’ਚ ਐੱਸਸੀਓ ਦੇ ਸਾਲਾਨਾ ਸ਼ਿਖਰ ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਸਾਰੇ ਮੁਲਕਾਂ ਦੀ ਇਲਾਕਾਈ ਅਖੰਡਤਾ ਦਾ ਸਨਮਾਨ ਕਰਦਿਆਂ ਮੱਧ ਏਸ਼ਿਆਈ ਮੁਲਕਾਂ ਅਤੇ ਭਾਰਤ ਵਿਚਕਾਰ ਸੰਪਰਕ ਵਧਾਉਣ ’ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਮੱਧ ਏਸ਼ੀਆ ਦੇ ਸੂਫ਼ੀਵਾਦ ਅਤੇ ਸੱਭਿਆਚਾਰਕ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਵਿਰਾਸਤ ਦੇ ਆਧਾਰ ’ਤੇ ਐੱਸਸੀਓ ਨੂੰ ਕੱਟੜਵਾਦ ਅਤੇ ਅਤਿਵਾਦ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਬਣਾਉਣੀ ਚਾਹੀਦੀ ਹੈ। ‘ਐੱਸਸੀਓ ਦੀ 20ਵੀਂ ਵਰ੍ਹੇਗੰਢ ਅਜਿਹਾ ਢੁੱਕਵਾਂ ਮੌਕਾ ਹੈ ਜਦੋਂ ਸਾਨੂੰ ਐੱਸਸੀਓ ਦੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਇਸ ਖ਼ਿੱਤੇ ’ਚ ਸਭ ਤੋਂ ਵੱਡੀਆਂ ਚੁਣੌਤੀਆਂ ਸ਼ਾਂਤੀ, ਸੁਰੱਖਿਆ ਅਤੇ ਭਰੋਸੇ ਦੀ ਕਮੀ ਹੈ ਅਤੇ ਇਸ ਦੀ ਮੂਲ ਜੜ੍ਹ ’ਚ ਵੱਧ ਰਿਹਾ ਕੱਟੜਵਾਦ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਐੱਸਸੀਓ ਨੂੰ ਉਦਾਰ, ਸਹਿਣਸ਼ੀਲ ਅਤੇ ਸਾਰਿਆਂ ਨੂੰ ਲੈ ਕੇ ਚੱਲਣ ਵਾਲੇ ਇਸਲਾਮ ਨਾਲ ਜੁੜੇ ਅਦਾਰਿਆਂ ਅਤੇ ਰਵਾਇਤਾਂ ਦਾ ਇਕ ਮਜ਼ਬੂਤ ਨੈੱਟਵਰਕ ਵਿਕਸਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਸੰਦਰਭ ’ਚ ਐੱਸਸੀਓ-ਰੈਟਸ (ਰਿਜਨਲ ਐਂਟੀ-ਟੈਰੋਰਿਜ਼ਮ ਸਟ੍ਰੱਕਚਰ) ਵੱਲੋਂ ਕੀਤੀ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਸੁਨਹਿਰੇ ਭਵਿੱਖ ਲਈ ਕੱਟੜਵਾਦ ਨਾਲ ਨਜਿੱਠਣ ਦੀ ਲੋੜ ਹੈ ਅਤੇ ਨੌਜਵਾਨਾਂ ਨੂੰ ਵਿਗਿਆਨਕ ਅਤੇ ਤਰਕਸੰਗਤ ਸੋਚ ਪ੍ਰਤੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖ਼ਿੱਤੇ ਦੀ ਅਥਾਹ ਆਰਥਿਕ ਸਮਰੱਥਾ ਨੂੰ ਕੱਟੜਵਾਦ ਅਤੇ ਅਸੁਰੱਖਿਆ ਦੀ ਭਾਵਨਾ ਕਾਰਨ ਵਰਤਿਆ ਨਹੀਂ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਇਰਾਨ ਦੀ ਚਾਬਹਾਰ ਬੰਦਰਗਾਹ ’ਚ ਨਿਵੇਸ਼ ਕੌਮਾਂਤਰੀ ਉੱਤਰ-ਦੱਖਣ ਲਾਂਘੇ ਪ੍ਰਤੀ ਕੋਸ਼ਿਸ਼ਾਂ ਦੀ ਇਕ ਮਿਸਾਲ...
Sep 18 2021 | Posted in : Top News | No Comment | read more...