Your Advertisement
* ਹੱਕਾਂ ਦੀ ਰਾਖੀ ਲਈ ਸੰਸਦ ਤੋਂ ਸੜਕ ਤੱਕ ਲੜਾਈ ਲੜਾਂਗੇਚੰਡੀਗੜ੍ਹ - ਪੰਜਾਬ ’ਚੋਂ ਉੱਠੇ ਸਿਆਸੀ ਵਰੋਲੇ ਨੇ ਕੇਂਦਰ ਸਰਕਾਰ ਨੂੰ ਅੱਜ ਬਿਜਲੀ ਸੋਧ ਬਿੱਲ-2022 ਨੂੰ ਸਟੈਂਡਿੰਗ ਕਮੇਟੀ ਕੋਲ ਭੇਜਣ ਲਈ ਮਜਬੂਰ ਕਰ ਦਿੱਤਾ। ਵਿਵਾਦਿਤ ਖੇਤੀ ਕਾਨੂੰਨਾਂ ਦੇ ਵਿਰੋਧ ਦੀ ਸ਼ੁਰੂਆਤ ਵੀ ਪੰਜਾਬ ’ਚੋਂ ਹੀ ਹੋਈ ਸੀ। ਪੰਜਾਬ ਨੇ ਹੁਣ ਮੁੜ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਜਿਸ ਨੇ ਸੰਭਾਵੀ ਲਹਿਰ ਖੜ੍ਹੀ ਹੋਣ ਦੇ ਖ਼ਤਰੇ ਨੂੰ ਭਾਂਪਦਿਆਂ ਅੱਜ ਬਿਜਲੀ ਸੋਧ ਬਿੱਲ ਨੂੰ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ। ਇਸ ਨਾਲ ਇੱਕ ਦਫ਼ਾ ਬਿਜਲੀ ਸੋਧ ਬਿੱਲ ਦੇ ਪਾਸ ਹੋਣ ਦਾ ਫ਼ੌਰੀ ਖ਼ਤਰਾ ਟਲ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਸੋਧ ਬਿੱਲ ਬਾਰੇ ਅੱਜ ਤਿੱਖੇ ਤੇਵਰ ਦਿਖਾਏ ਸਨ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਸੂਬਿਆਂ ਦੇ ਹੱਕਾਂ ਉੱਤੇ ਇੱਕ ਹੋਰ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਕੇਂਦਰ ਅਜਿਹੀਆਂ ਚਾਲਾਂ ਨਾਲ ਸੰਘੀ ਢਾਂਚੇ ਦੀਆਂ ਨੀਂਹਾਂ ਨੂੰ ਖੋਖਲਾ ਕਰਨਾ ਚਾਹੁੰਦਾ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ‘ਕੇਂਦਰ ਸਰਕਾਰ ਸੂਬਿਆਂ ਨੂੰ ਕਠਪੁਤਲੀ ਨਾ ਸਮਝੇ। ਇਨ੍ਹਾਂ ਵਧੀਕੀਆਂ ਖ਼ਿਲਾਫ਼ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਆਪਣੇ ਅਧਿਕਾਰਾਂ ਦੀ ਰਾਖੀ ਲਈ ਸੜਕ ਤੋਂ ਲੈ ਕੇ ਸੰਸਦ ਤੱਕ ਲੜਾਈ ਲੜਾਂਗੇ।’ ਹੁਣ ਜਦੋਂ ਕੇਂਦਰੀ ਬਿਜਲੀ ਮੰਤਰੀ ਨੇ ਬਿਜਲੀ ਸੋਧ ਬਿੱਲ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਣ ਦੀ ਅਪੀਲ ਕੀਤੀ ਹੈ ਤਾਂ ਉਸ ਮਗਰੋਂ ਮੁੱਖ ਮੰਤਰੀ ਮਾਨ ਨੇ ਉਮੀਦ ਜ਼ਾਹਿਰ ਕੀਤੀ ਕਿ ਕੇਂਦਰ ਸਰਕਾਰ ਜਲਦਬਾਜ਼ੀ ਵਿਚ ਲਿਆਂਦੇ ਇਸ ਬਿੱਲ ਨੂੰ ਵਾਪਸ ਲੈ...
Aug 09 2022 | Posted in : Top News | No Comment | read more...
* ਵਿਰੋਧੀ ਧਿਰਾਂ ਵੱਲੋਂ ਬਿੱਲ ਦਾ ਖਰੜਾ ਸੰਘੀ ਢਾਂਚੇ ਦੀ ਖਿਲਾਫ਼ਵਰਜ਼ੀ ਕਰਾਰਨਵੀਂ ਦਿੱਲੀ, 9 ਅਗਸਤ - ਵਿਰੋਧੀ ਧਿਰਾਂ ਦੇ ਪ੍ਰਦਰਸ਼ਨਾਂ ਤੇ ਉਨ੍ਹਾਂ ਵੱਲੋਂ ਪਾਏ ਰੌਲੇ-ਰੱਪੇ ਨੂੰ ਦਰਕਿਨਾਰ ਕਰਦੇ ਹੋਏ ਸਰਕਾਰ ਨੇ ਬਿਜਲੀ ਸੋਧ ਬਿੱਲ ਅੱਜ ਲੋਕ ਸਭਾ ਵਿੱਚ ਪੇਸ਼ ਕਰ ਦਿੱਤਾ। ਬਿਜਲੀ ਮੰਤਰੀ ਆਰ.ਕੇ. ਸਿੰਘ ਨੇ ਇਲੈਕਟ੍ਰੀਸਿਟੀ (ਸੋਧ) ਬਿੱਲ 2022 ਪੇਸ਼ ਕੀਤਾ ਤੇ ਸਪੀਕਰ ਓਮ ਬਿਰਲਾ ਨੇ ਮੰਤਰੀ ਦੀ ਅਪੀਲ ’ਤੇ ਬਿੱਲ ਅੱਗੇ ਵਿਆਪਕ ਵਿਚਾਰ ਚਰਚਾ ਅਤੇ ਵਿਰੋਧੀ ਧਿਰਾਂ ਵੱਲੋਂ ਪ੍ਰਗਟਾਏ ਖ਼ਦਸ਼ਿਆਂ/ਫ਼ਿਕਰਾਂ ਦੇ ਨਿਵਾਰਣ ਲਈ ਸੰਸਦ ਦੀ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ। ਵਿਰੋਧੀ ਧਿਰਾਂ ਨੇ ਸਰਕਾਰ ਦੀ ਇਸ ਪੇਸ਼ਕਦਮੀ ਨੂੰ ਕਿਸਾਨਾਂ ਨਾਲ ਵਾਅਦਾਖਿਲਾਫ਼ੀ ਕਰਾਰ ਦਿੱਤਾ ਹੈ। ਵਿਰੋਧੀ ਧਿਰਾਂ ਨੇ ਬਿੱਲ ਨੂੰ ਲੈ ਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਪਰ ਜਦੋਂ ਸੱਤਾਧਾਰੀ ਧਿਰ ਦੇ ਸਿਰ ’ਤੇ ਜੂੰ ਨਾ ਸਰਕੀ ਤਾਂ ਵਿਰੋਧੀ ਧਿਰਾਂ ਵਾਕਆਊਟ ਕਰ ਗਈਆਂ।ਆਰਐੱਸਪੀ ਮੈਂਬਰ ਐੱਨ.ਕੇ. ਪ੍ਰੇਮਚੰਦਰਨ, ਕਾਂਗਰਸੀ ਮੈਂਬਰਾਂ ਮਨੀਸ਼ ਤਿਵਾੜੀ ਤੇ ਅਧੀਰ ਰੰਜਨ ਚੌਧਰੀ, ਸੀਪੀਐੱਮ ਦੇ ਐੱਮ.ਏ. ਆਰਿਫ਼, ਤ੍ਰਿਣਮੂਲ ਕਾਂਗਰਸ ਦੇ ਸੌਗਾਤਾ ਰੌਏ ਤੇ ਡੀਐੱਮਕੇ ਆਗੂ ਟੀ.ਆਰ. ਬਾਲੂ ਨੇ ਕਿਹਾ ਕਿ ਬਿੱਲ ਦਾ ਖਰੜਾ ਸੰਵਿਧਾਨ ਦੇ ਸੰਘੀ ਢਾਂਚੇ ਦੇ ਖਿਲਾਫ਼ ਹੈ। ਪ੍ਰੇਮਚੰਦਰਨ ਨੇ ਕਿਹਾ ਕਿ ਬਿਜਲੀ ਸਮਵਰਤੀ ਸੂਚੀ ਦਾ ਵਿਸ਼ਾ ਹੈ ਤੇ ਕੇਂਦਰ ਸਰਕਾਰ ਆਪਣੇ ਇਸ ‘ਫ਼ਰਜ਼ ਲਈ ਪਾਬੰਦ’ ਸੀ ਕਿ ਉਹ ਬਿੱਲ ਪੇਸ਼ ਕਰਨ ਤੋਂ ਪਹਿਲਾਂ ਸੂਬਾ ਸਰਕਾਰਾਂ ਨਾਲ ਇਸ ਬਾਰੇ ‘ਅਸਰਦਾਰ ਸਲਾਹ-ਮਸ਼ਵਰਾ’ ਕਰਦੀ। ਮਨੀਸ਼ ਤਿਵਾੜੀ ਨੇ ਕਿਹਾ ਕਿ ਬਿੱਲ ਵਿੱਚ ਮਲਟੀਪਲ ਪ੍ਰਾਈਵੇਟ ਕੰਪਨੀਆਂ ਨੂੰ ਇਕੋ ਖੇਤਰ ਵਿੱਚ ਬਿਜਲੀ ਮੁਹੱਈਆ ਕਰਵਾਉਣ ਦੀ ਖੁੱਲ੍ਹ ਦਿੱਤੀ ਗਈ ਹੈ ਅਤੇ ਇਹ ਅਜਿਹਾ ਪ੍ਰਬੰਧ ਹੈ, ਜਿਸ ਨਾਲ ‘ਮੁਨਾਫ਼ੇ ਦਾ ਨਿੱਜੀਕਰਨ ਤੇ ਘਾਟੇ ਦਾ ਰਾਸ਼ਟਰੀਕਰਨ’ ਹੋਵੇਗਾ। ਤਿਵਾੜੀ ਨੇ ਦਾਅਵਾ ਕੀਤਾ ਕਿ ਬਿੱਲ ਵਿੱਚ ਬਿਜਲੀ ਦੀ ਵੰਡ ਨੂੰ ਲੈ ਕੇ ਕੇਂਦਰ ਦੀ ਭੂਮਿਕਾ ਨੂੰ ਵੀ ਘਟਾਇਆ ਗਿਆ ਹੈ। ਰੌਏ ਤੇ ਆਰਿਫ਼ ਨੇ ਕਿਹਾ ਕਿ ਬਿੱਲ ਮੋਦੀ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੂੰ ਦਿੱਤੇ ਭਰੋਸਿਆਂ ਦੇ ਉਲਟ ਹੈ। ਮੋਰਚੇ ਨੇ ਵਿਵਾਦਿਤ ਤਿੰਨ ਖੇਤੀ ਕਾਨੂੰਨਾਂ ਤੇ ਬਿਜਲੀ ਐਕਟ...
Aug 09 2022 | Posted in : Top News | No Comment | read more...
ਬਰਮਿੰਘਮ, 9 ਅਗਸਤ - ਦੋ ਵਾਰ ਦੀ ਓਲੰਪਿੰਕ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਨੇ ਅੱਜ ਇੱਥੇ ਫਾਈਨਲ ’ਚ ਜਿੱਤਾਂ ਦਰਜ ਕਰਦਿਆਂ ਰਾਸ਼ਟਰਮੰਡਲ ਖੇਡਾਂ ਦੇ ਬੈਡਮਿੰਟਨ ਮੁਕਾਬਲੇ ’ਚ ਕ੍ਰਮਵਾਰ ਮਹਿਲਾ ਤੇ ਪੁਰਸ਼ ਸਿੰਗਲਜ਼ ਦਾ ਸੋਨ ਤਗ਼ਮਾ ਜਿੱਤਿਆ ਜਦਕਿ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਸਾਤਵਿਕ ਸਾਈਰਾਜ ਰੰਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਜਿੱਤ ਦਰਜ ਕਰਕੇ ਸੋਨ ਤਗ਼ਮਾ ਭਾਰਤ ਦੀ ਝੋਲੀ ਪਾਇਆ।ਦੁਨੀਆ ਦੀ ਸੱਤਵੇਂ ਨੰਬਰ ਦੀ ਖਿਡਾਰੀ ਸਿੰਧੂ ਨੇ ਦੁਨੀਆ ਦੀ 13ਵੇਂ ਨੰਬਰ ਦੀ ਕੈਨੇਡਾ ਦੀ ਮਿਸ਼ੈਲ ਲੀ ਨੂੰ 21-15, 21-13 ਨਾਲ ਹਰਾ ਕੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ’ਚ ਉਸ ਤੋਂ ਮਿਲੀ ਹਾਰ ਦਾ ਹਿਸਾਬ ਵੀ ਪੂਰਾ ਕਰ ਲਿਆ ਹੈ। ਸਿੰਧੂ ਨੇ 2014 ’ਚ ਕਾਂਸੀ ਤਗ਼ਮਾ ਜਿੱਤਿਆ ਸੀ ਜਦਕਿ ਮਿਸ਼ੈਲ ਸੋਨ ਤਗ਼ਮਾ ਜਿੱਤਣ ’ਚ ਕਾਮਯਾਬ ਰਹੀ ਸੀ। ਇਸੇ ਦਰਮਿਆਨ ਹੋਏ ਪੁਰਸ਼ ਸਿੰਗਲਜ਼ ਦੇ ਫਾਈਨਲ ’ਚ ਦੁਨੀਆ ਦੇ 10ਵੇਂ ਨੰਬਰ ਦੇ ਖਿਡਾਰੀ ਅਤੇ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਗ਼ਮਾ ਜੇਤੂ ਲਕਸ਼ੈ ਸੇਨ ਨੇ ਪਹਿਲਾ ਸੈੱਟ ਗੁਆਉਣ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਦੁਨੀਆ ਦੇ 41ਵੇਂ ਨੰਬਰ ਦੇ ਮਲੇਸ਼ਿਆਈ ਖਿਡਾਰੀ ਐੱਨਜੀ ਟੀਜੇ ਯੌਂਗ ਨੂੰ 19-21, 21-9, 21-16 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ।22 ਸਾਲਾ ਯੌਂਗ ਖ਼ਿਲਾਫ਼ 20 ਸਾਲਾ ਲਕਸ਼ੈ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਸਾਤਵਿਕ ਤੇ ਚਿਰਾਗ ਦੀ ਦੁਨੀਆ ਦੀ ਸੱਤਵੇਂ ਨੰਬਰ ਦੀ ਜੋੜੀ ਨੇ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਬੇਨ ਲੈਨ ਅਤੇ ਸੀਨ ਵੈਂਡੀ ਦੀ ਇੰਗਲੈਂਡ ਦੀ ਜੋੜੀ ਨੂੰ 21-15, 21-13 ਨਾਲ ਹਰਾਇਆ। ਇਸ ਤੋਂ ਪਹਿਲਾਂ ਸਿੰਧੂ ਨੇ ਮਿਸ਼ੈਲ ਖ਼ਿਲਾਫ਼ 11 ਮੈਚਾਂ ’ਚ ਨੌਵੀਂ ਜਿੱਤ ਦਰਜ ਕੀਤੀ। ਸਿੰਧੂ ਦਾ ਰਾਸ਼ਟਰਮੰਡਲ ਖੇਡਾਂ ਇਹ ਤੀਜਾ ਨਿੱਜੀ ਤਗ਼ਮਾ ਹੈ। ਉਸ ਨੇ 2018 ਦੀਆਂ ਗੋਲਡ ਕੋਸਟ ਖੇਡਾਂ ’ਚ ਵੀ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਸੀ। ਬਰਮਿੰਘਮ ਖੇਡਾਂ ’ਚ ਬੈਡਮਿੰਟਨ ਮੁਕਾਬਲੇ ’ਚ ਭਾਰਤ ਛੇ ਤਗ਼ਮੇ ਜਿੱਤ ਚੁੱਕਾ ਹੈ। ਇਸ ਤੋਂ ਪਹਿਲਾਂ ਕਿਦਾਂਬੀ ਸ੍ਰੀਕਾਂਤ ਨੇ ਪੁਰਸ਼ ਸਿੰਗਲਜ਼ ਜਦਕਿ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇਮ ਹਿਲਾ ਡਬਲਜ਼ ’ਚ ਕਾਂਸੀ ਦਾ ਤਗ਼ਮਾ ਜਿੱਤਿਆ। ਸੈਮੀਫਾਈਨਲ ’ਚ ਮਿਲੀ ਹਾਰ ਤੋਂ ਬਾਅਦ ਸ੍ਰੀਕਾਂਤ ਨੇ ਕਾਂਸੀ ਤਗ਼ਮੇ ਲਈ ਖੇਡੇ ਗਏ ਮੈਚ ’ਚ ਸਿੰਗਾਪੁਰ ਦੇ...
Aug 09 2022 | Posted in : Top News | No Comment | read more...
ਵਾਸ਼ਿੰਗਟਨ, 8 ਅਗਸਤ - ਵਰਜੀਨੀਆ ਦੀ ਰਹਿਣ ਵਾਲੀ ਭਾਰਤੀ ਅਮਰੀਕੀ ਅੱਲੜ ਆਰਯ ਵਾਲਵੇਕਰ ਨੇ ਇਸ ਸਾਲ ਮਿਸ ਇੰਡੀਆ ਯੂਐੱਸਏ ਦਾ ਖਿਤਾਬ ਜਿੱਤ ਲਿਆ ਹੈ। ਆਰਯ (18) ਨੂੰ ਨਿਊਜਰਸੀ ਵਿੱਚ ਹੋਏ ਸਾਲਾਨਾ ਮੁਕਾਬਲੇ ਵਿੱਚ 'ਮਿਸ ਇੰਡੀਆ ਯੂਐੱਸਏ 2022' ਦਾ ਤਾਜ ਪਹਿਨਾਇਆ ਗਿਆ। ਅਭਿਨੇਤਰੀ ਬਣਨ ਦੀ ਇੱਛਾ ਰੱਖਣ ਵਾਲੀ ਆਰਯ ਨੇ ਕਿਹਾ, ‘ਆਪਣੇ ਆਪ ਨੂੰ ਪਰਦੇ 'ਤੇ ਦੇਖਣਾ ਅਤੇ ਫਿਲਮਾਂ ਅਤੇ ਟੈਲੀਵਿਜ਼ਨ ਵਿੱਚ ਕੰਮ ਕਰਨਾ ਮੇਰਾ ਬਚਪਨ ਦਾ ਸੁਪਨਾ...
Aug 08 2022 | Posted in : Top News | No Comment | read more...
* ਉੱਤਰ ਪ੍ਰਦੇਸ਼ ਵਿੱਚ ਔਰਤ ਦੇ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਕੇਸ ਦਰਜਨਿਊਯਾਰਕ ਸਿਟੀ, 8 ਅਗਸਤ - ਨਿਊਯਾਰਕ ਸਿਟੀ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਪਤੀ ਦੇ ਤਸ਼ੱਦਦ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੀ ਮਨਦੀਪ ਕੌਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਕਿ ਉਸ ਵੱਲੋਂ ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਉਧਰ, ਪੀੜਤਾ ਦੇ ਪਿਤਾ ਜਸਪਾਲ ਸਿੰਘ ਦੀ ਸ਼ਿਕਾਇਤ ’ਤੇ ਬਿਜਨੌਰ ਪੁਲੀਸ ਨੇ ਮਨਦੀਪ ਕੌਰ ਦੇ ਪਤੀ ਰਣਜੋਤਵੀਰ ਸਿੰਘ ਸੰਧੂ, ਸਹੁਰੇ ਮੁਖਤਾਰ ਸਿੰਘ, ਸੱਸ ਕੁਲਦੀਪ ਰਾਜ ਕੌਰ ਅਤੇ ਦਿਉਰ ਜਸਵੀਰ ਸਿੰਘ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਅਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਹੈ।ਮਨਦੀਪ ਕੌਰ ਨੇ ਆਨਲਾਈਨ ਵੀਡੀਓ ਸਾਂਝੀ ਕਰਨ ਮਗਰੋਂ ਤਿੰਨ ਅਗਸਤ ਨੂੰ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਉਸ ਨੇ ਵੀਡੀਓ ਵਿੱਚ ਆਪਣੇ ਪਤੀ ਰਣਜੋਤਵੀਰ ਸਿੰਘ ਸੰਧੂ ਵੱਲੋਂ ਉਸ ’ਤੇ ਪਿਛਲੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਤਸ਼ੱਦਦ ਬਾਰੇ ਜਾਣਕਾਰੀ ਦਿੱਤੀ ਸੀ। ਇਸ ਘਟਨਾ ਕਾਰਨ ਭਾਰਤ ਅਤੇ ਵਿਦੇਸ਼ਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਟਵੀਟ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਲਿਖਿਆ, ‘‘ਅਸੀਂ ਕੁਈਨਜ਼ (ਨਿਊਯਾਰਕ) ਵਿੱਚ ਮਨਦੀਪ ਕੌਰ ਦੀ ਮੌਤ ਤੋਂ ਬਹੁਤ ਦੁਖੀ ਹਾਂ। ਅਸੀਂ ਸੰਘੀ ਅਤੇ ਸਥਾਨਕ ਪੱਧਰ ’ਤੇ ਅਮਰੀਕੀ ਅਧਿਕਾਰੀਆਂ ਦੇ ਨਾਲ ਨਾਲ ਭਾਈਚਾਰੇ ਦੇ ਸੰਪਰਕ ਵਿੱਚ ਹਾਂ। ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ।’’ ਖੁਦਕੁਸ਼ੀ ਤੋਂ ਪਹਿਲਾਂ ਮਨਦੀਪ ਕੌਰ ਨੇ ਦਿਲ ਨੂੰ ਝੰਜੋੜ ਦੇਣ ਵਾਲੀ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਸ ਦੇ ਪਤੀ ਹੱਥੋਂ ਹੋਏ ਤਸ਼ੱਦਦ ਦਾ ਜ਼ਿਕਰ ਕੀਤਾ ਹੈ। ਇਸ ਘਟਨਾ ਨੂੰ ਲੈ ਕੇ ਸ਼ੋਸ਼ਲ ਮੀਡੀਆ ਉੱਤੇ ਵੱਡੇ ਪੱਧਰ ’ਤੇ ਰੋਸ ਪੈਦਾ ਹੋ ਗਿਆ ਸੀ। ਇਸੇ ਦੌਰਾਨ ਪੀੜਤ ਦੀ ਭੈਣ ਕੁਲਦੀਪ ਕੌਰ ਨੇ ਦੱਸਿਆ ਕਿ ਵਿਆਹ ਮਗਰੋਂ ਪਹਿਲੇ ਦਿਨ ਤੋਂ ਹੀ ਸਹੁਰਾ ਪਰਿਵਾਰ ਮਨਦੀਪ ਕੌਰ ’ਤੇ ਤਸ਼ੱਦਦ ਕਰਦਾ ਰਹਿੰਦਾ ਸੀ। ਉਹ ਉਸ ਨੂੰ ਪੁੱਤਰ ਪੈਦਾ ਕਰਨ ਅਤੇ ਦਾਜ ਵਿੱਚ 50 ਲੱਖ ਰੁਪਏ ਲਿਆਉਣ ਦੀ ਮੰਗ ਕਰ ਰਹੇ ਸਨ। ਉਧਰ, ਮਨਦੀਪ ਕੌਰ ਦੇ ਪਤੀ ਨੂੰ ਨਾਬਾਲਗ ਧੀਆਂ ਨੂੰ ਰੱਖਣ ਦੀ ਇਜਾਜ਼ਤ ਦੇਣ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਇਸੇ ਦੌਰਾਨ...
Aug 08 2022 | Posted in : Top News | No Comment | read more...