ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿਨਜ਼ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਲਈ ਹੋਈ ਨਿਲਾਮੀ ਵਿੱਚ ਸਭ ਤੋਂ ਵੱਧ ਕੀਮਤ ’ਤੇ ਵਿਕਣ ਵਾਲੇ ਵਿਦੇਸ਼ੀ ਖਿਡਾਰੀ ਬਣਿਆ। ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ 15.50 ਕਰੋੜ ਰੁਪਏ ਦੀ ਬੋਲੀ ਲਗਾ ਕੇ ਉਸ ਨੂੰ ਆਪਣੀ ਟੀਮ ਨਾਲ ਜੋੜਿਆ।
ਕਮਿਨਜ਼ ਨੂੰ ਟੀਮ ਨਾਲ ਜੋੜਨ ਲਈ ਦਿੱਲੀ ਕੈਪੀਟਲਜ਼ ਤੇ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਉਸ ਦੀ ਬੋਲੀ ਪ੍ਰਕਿਰਿਆ ’ਚ ਸ਼ਾਮਲ ਹੋਣ ਤੋਂ ਬਾਅਦ ਕੇਕੇਆਰ ਨੇ ਸਭ ਤੋਂ ਵੱਧ 15.50 ਕਰੋੜ ਰੁਪਏ ਦੀ ਬੋਲੀ ਲਗਾਈ। ਕਮਿਨਜ਼ ਨੇ ਆਈਪੀਐੱਲ ਦੇ 25 ਮੈਚਾਂ ’ਚ ਹੁਣ ਤੱਕ 32 ਵਿਕਟਾਂ ਲਈਆਂ ਹਨ ਜਿੱਥੇ ਉਸ ਨੇ ਪ੍ਰਤੀ ਓਵਰ ਲਗਪਗ ਛੇ ਦੌੜਾਂ ਦਿੱਤੀਆਂ ਸਨ। ਕਮਿਨਜ਼ ਨੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਦੇ ਮਾਮਲੇ ’ਚ ਬੈਨ ਸਟੋਕਸ ਦਾ ਰਿਕਾਰਡ ਤੋੜ ਦਿੱਤਾ ਜਿਸ ਨੂੰ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ 2017 ਵਿੱਚ 14.5 ਕਰੋੜ ਰੁਪਏ ਵਿੱਚ ਖਰੀਦਦਿਆ ਸੀ।...
Dec 20 2019 | Posted in :
Sports News |
No Comment |
read
more...
ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਦੇ ਸੈਂਕੜਿਆਂ ਅਤੇ ਫਿਰ ਕੁਲਦੀਪ ਯਾਦਵ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੈਸਟ ਇੰਡੀਜ਼ ਨੂੰ 107 ਦੌੜਾਂ ਹਰਾ ਕੇ ਲੜੀ 1-1 ਨਾਲ ਬਰਾਬਰ ਕਰ ਲਈ। ਲੜੀ ਦਾ ਤੀਜਾ ਅਤੇ ਫ਼ੈਸਲਾਕੁਨ ਮੈਚ ਐਤਵਾਰ ਨੂੰ ਕਟਕ ਵਿੱਚ ਖੇਡਿਆ ਜਾਵੇਗਾ। ਭਾਰਤ ਦੀਆਂ 388 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਸਲਾਮੀ ਬੱਲੇਬਾਜ਼ ਸ਼ਾਈ ਹੋਪ (78 ਦੌੜਾਂ) ਅਤੇ ਨਿਕੋਲਸ ਪੂਰਨ (75 ਦੌੜਾਂ) ਵਿਚਾਲੇ ਚੌਥੀ ਵਿਕਟ ਦੀ 106 ਦੌੜਾਂ ਦੀ ਭਾਈਵਾਲੀ ਦੇ ਬਾਵਜੂਦ 43.3 ਓਵਰਾਂ ਵਿੱਚ 280 ਦੌੜਾਂ ਹੀ ਬਣਾ ਸਕਿਆ। ਭਾਰਤ ਵੱਲੋਂ ਕੁਲਦੀਪ (52 ਦੌੜਾਂ ਦੇ ਕੇ) ਅਤੇ ਮੁਹੰਮਦ ਸ਼ਮੀ (39 ਦੌੜਾਂ ਦੇ ਕੇ) ਨੇ ਤਿੰਨ-ਤਿੰਨ ਵਿਕਟਾਂ, ਜਦਕਿ ਰਵਿੰਦਰ ਜਡੇਜਾ ਨੇ ਦੋ ਵਿਕਟਾਂ ਲਈਆਂ। ਭਾਰਤ ਨੇ ਰੋਹਿਤ ਦੀ 138 ਗੇਂਦਾਂ ਵਿੱਚ 17 ਚੌਕਿਆਂ ਅਤੇ ਪੰਜ ਛੱਕਿਆਂ ਨਾਲ 159 ਦੌੜਾਂ ਦੀ ਪਾਰੀ ਅਤੇ ਉਸ ਦੀ ਰਾਹੁਲ (104 ਗੇਂਦਾਂ ’ਤੇ 102 ਦੌੜਾਂ) ਨਾਲ...
Dec 19 2019 | Posted in :
Sports News |
No Comment |
read
more...
ਭਾਰਤ ਐਤਵਾਰ ਤੋਂ ਇੱਕੇ ਵੈਸਟ ਇੰਡੀਜ਼ ਖ਼ਿਲਾਫ਼ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇਕ ਰੋਜ਼ਾ ਕੌਮਾਂਤਰੀ ਲੜੀ ’ਚ ਮਜ਼ਬੂਤ ਦਾਅਵੇਦਾਰ ਦੇ ਰੂਪ ’ਚ ਉਤਰੇਗਾ ਜਿਸ ਵਿੱਚ ਮੇਜ਼ਬਾਨ ਟੀਮ ਦੀਆਂ ਨਜ਼ਰਾਂ ਕੈਰੇਬਿਆਈ ਟੀਮ ਖ਼ਿਲਾਫ਼ 10ਵੀਂ ਦੋ ਪੱਖੀ ਇਕ ਰੋਜ਼ਾ ਲੜੀ ਜਿੱਤਣ ’ਤੇ ਟਿਕੀਆਂ ਹੋਣਗੀਆਂ। ਪਿਛਲੇ 24 ਘੰਟਿਆਂ ਤੋਂ ਇੱਥੇ ਮੀਂਹ ਪੈ ਰਿਹਾ ਹੈ ਜਿਸ ਕਰ ਕੇ ਦੋਵੇਂ ਟੀਮਾਂ ਦੀਆਂ ਨਜ਼ਰਾਂ ਮੌਸਮ ’ਤੇ ਟਿਕੀਆਂ ਹੋਣਗੀਆਂ।
ਮੇਜ਼ਬਾਨ ਟੀਮ ਨੂੰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਘਾਟ ਰੜਕੇਗੀ। ਭੁਵਨੇਸ਼ਵਰ ਦੀ ਗਰੋਈਨ ’ਚ ਸੱਟ ਹੈ ਜਦੋਂਕਿ ਧਵਨ ਸਈਦ ਮੁਸ਼ਤਾਕ ਅਲੀ ਟਰਾਫੀ ਟੂਰਨਾਮੈਂਟ ਦੌਰਾਨ ਲੱਗੀ ਸੱਟ ਤੋਂ ਹੁਣ ਤੱਕ ਨਹੀਂ ਉੱਭਰ ਸਕਿਆ ਹੈ। ਆਈਪੀਐੱਲ ’ਚ ਚੇਨੱਈ ਸੁਪਰ ਕਿੰਗਜ਼ ਵੱਲੋਂ ਖੇਡਣ ਵਾਲੇ ਮੁੰਬਈ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਜ਼ਖ਼ਮੀ ਭੁਵਨੇਸ਼ਵਰ ਦੇ ਬਦਲ ਵਜੋਂ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।...
Dec 15 2019 | Posted in :
Sports News |
No Comment |
read
more...
ਭਾਰਤ ਨੇ ਗੁਲਾਬੀ ਗੇਂਦ ਤੋਂ ਮਿਲਣ ਵਾਲੀਆਂ ਚੁਣੌਤੀਆਂ ਨੂੰ ਸਰ ਕਰਦਿਆਂ ਪਹਿਲੇ ਦਿਨ-ਰਾਤ ਟੈਸਟ ਵਿੱਚ ਬੰਗਲਾਦੇਸ਼ ਨੂੰ ਪਾਰੀ ਅਤੇ 46 ਦੌੜਾਂ ਨਾਲ ਹਰਾ ਕੇ ਆਪਣੇ ਘਰ ਵਿੱਚ ਲਗਾਤਾਰ 12ਵੀਂ ਲੜੀ ਜਿੱਤ ਲਈ। ਬੰਗਲਾਦੇਸ਼ ਨੇ ਤੀਜੇ ਦਿਨ ਦੂਜੀ ਪਾਰੀ ਛੇ ਵਿਕਟਾਂ ’ਤੇ 152 ਦੌੜਾਂ ਤੋਂ ਸ਼ੁਰੂ ਕੀਤੀ ਅਤੇ ਉਦੋਂ ਉਹ 89 ਦੌੜਾਂ ਨਾਲ ਪੱਛੜ ਰਿਹਾ ਸੀ। ਕਪਤਾਨ ਵਿਰਾਟ ਕੋਹਲੀ ਦੀ ਟੀਮ ਨੇ 50 ਮਿੰਟ (47 ਮਿੰਟ) ਤੋਂ ਵੀ ਘੱਟ ਸਮੇਂ ਵਿੱਚ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੂੰ ਆਊਟ ਕਰਕੇ ਪਾਰੀ ਦੀ ਲਗਾਤਾਰ ਚੌਥੀ ਜਿੱਤ ਆਪਣੇ ਨਾਮ ਕੀਤੀ। ਉਹ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਗਈ।
ਮੁਸ਼ਫਿਕੁਰ ਰਹੀਮ (74 ਦੌੜਾਂ) ਨੂੰ ਛੱਡ ਕੇ ਬੰਗਲਾਦੇਸ਼ ਦਾ ਕੋਈ ਬੱਲੇਬਾਜ਼ ਇੱਕ ਵਾਰ ਫਿਰ ਭਾਰਤੀ ਤੇਜ਼ ਗੇਂਦਬਾਜ਼ੀ ਦਾ ਸਾਹਮਣਾ ਨਹੀਂ ਕਰ ਸਕਿਆ ਅਤੇ ਪੂਰੀ ਟੀਮ 41.1 ਓਵਰ ਵਿੱਚ 195 ਦੌੜਾਂ ’ਤੇ ਢੇਰ ਹੋ ਗਈ। ਪਹਿਲੇ ਦਿਨ ਟੀਮ 106 ਦੌੜਾਂ ਹੀ ਬਣਾ ਸਕੀ ਸੀ। ਇਸ ਲੜੀ ਵਿੱਚ ਦੂਜੀ ਵਾਰ ਮੈਚ ਤਿੰਨ ਦਿਨ ਦੇ ਅੰਦਰ...
Nov 25 2019 | Posted in :
Sports News |
No Comment |
read
more...
ਨਾਗਪੁਰ-ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਦੇ ਨੀਮ-ਸੈਂਕੜਿਆਂ ਅਤੇ ਬਾਅਦ ’ਚ ਰਾਹੁਲ ਚਾਹਰ ਦੀ ਤੇਜ਼ਧਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਤੀਜੇ ਅਤੇ ਫ਼ੈਸਲਾਕੁਨ ਟੀ-20 ਕੌਮਾਂਤਰੀ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 30 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ। ਭਾਰਤ ਨੇ ਖ਼ਰਾਬ ਸ਼ੁਰੂਆਤ ਤੋਂ ਉਭਰਦਿਆਂ ਪੰਜ ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਬੰਗਲਾਦੇਸ਼ ਟੀਮ 144 ਦੌੜਾਂ ’ਤੇ ਢੇਰ ਹੋ ਗਈ। ਮਹਿਮਾਨ ਟੀਮ ਦੇ ਬੱਲੇਬਾਜ਼ ਮੁਹੰਮਦ ਨਈਮ (81 ਦੌੜਾਂ) ਅਤੇ ਮੁਹੰਮਦ ਮਿਥੁਨ (27 ਦੌੜਾਂ) ਹੀ ਦਹਾਈ ਅੰਕ ਤੱਕ ਪਹੁੰਚ ਸਕੇ। ਭਾਰਤੀ ਗੇਂਦਬਾਜ਼ਾਂ ਦੀਪਕ ਚਾਹਰ ਨੇ ਛੇ ਅਤੇ ਸ਼ਿਵਮ ਦੂਬੇ ਨੇ ਤਿੰਨ ਵਿਕਟਾਂ ਲਈਆਂ, ਜਦੋਂਕਿ ਯੁਜ਼ਵੇਂਦਰ ਚਾਹਲ ਹੱਥ ਇੱਕ ਵਿਕਟ ਲੱਗੀ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ਾਂ ਦੇ ਅਸਫਲ ਰਹਿਣ ਮਗਰੋਂ ਰਾਹੁਲ (35 ਗੇਂਦਾਂ ’ਤੇ 52 ਦੌੜਾਂ) ਅਤੇ ਅਈਅਰ (33 ਗੇਂਦਾਂ ’ਤੇ 62 ਦੌੜਾਂ) ਨੇ ਤੀਜੀ ਵਿਕਟ...
Nov 11 2019 | Posted in :
Sports News |
No Comment |
read
more...