Your Advertisement
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸੂਬੇ ਨੂੰ ਮਿਲਦਾ ਆਕਸੀਜਨ ਸਪਲਾਈ ਦਾ ਕੋਟਾ 267 ਮੀਟਰਕ ਟਨ ਤੋਂ ਵਧਾ ਕੇ 300 ਮੀਟਰਕ ਟਨ ਕੀਤਾ ਜਾਵੇ ਤੇ ਕਰੋਨਾਵਾਇਰਸ ਤੋਂ ਬਚਾਅ ਲਈ ਵੈਕਸੀਨ ਦੀਆਂ ਲੋੜੀਂਦੀਆਂ ਖੁਰਾਕਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ। ਕੈਪਟਨ ਨੇ ਕਿਹਾ ਕਿ ਸੂਬੇ ਨੂੰ ਆਕਸੀਜਨ ਤੇ ਵੈਕਸੀਨ ਦੀ ਕਿੱਲਤ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਕੈਪਟਨ ਨੇ ਇਹ ਦੋਵੇਂ ਮਸਲੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਵਿਡ-19 ਦੇ ਹਾਲਾਤ ਸਬੰਧੀ ਸਮੀਖਿਆ ਲਈ ਕੀਤੀ ਚਰਚਾ ਦੌਰਾਨ ਉਠਾਏ। ਇਸ ਦੌਰਾਨ ਕਰੋਨਾ ਸੰਕਟ ਨਾਲ ਨਜਿੱਠਣ ਦੇ ਢੰਗ ਤੇ ਤਰੀਕਿਆਂ ਬਾਰੇ ਵੀ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।ਮੀਟਿੰਗ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਸ ਜਤਾਈ ਕਿ ਕੇਂਦਰ ਸਰਕਾਰ ਆਕਸੀਜਨ ਦੀ ਸਪਲਾਈ ਵਧਾਉਣ ਲਈ ਫੌਰੀ ਕਦਮ ਉਠਾਏਗੀ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੀ ਬੇਕਾਬੂ ਹੋਈ ਦੂਜੀ ਲਹਿਰ ਕਰ ਕੇ ਪੈਦਾ ਹੋਏ ਹਾਲਾਤ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਣ ਲਈ ਕਰੋਨਾ ਵਿਰੋਧੀ ਵੈਕਸੀਨ ਤਰਜੀਹੀ ਆਧਾਰ ’ਤੇ ਪੰਜਾਬ ਭੇਜਣੀਆਂ ਯਕੀਨੀ ਬਣਾਈਆਂ ਜਾਣ। ਪ੍ਰਧਾਨ ਮੰਤਰੀ ਨਾਲ ਹੋਈ ਚਰਚਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਸਬੰਧੀ ਵੈਕਸੀਨ ਦੀ ਡੋਜ਼ ਲਗਾਉਣ ਦਾ ਅਮਲ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਲੰਘੇ ਦਿਨ ਵੈਕਸੀਨ ਦੀਆਂ ਇਕ ਲੱਖ ਖੁਰਾਕਾਂ ਦੀ ਖੇਪ ਮਿਲੀ ਹੈ, ਇਸ ਕਰ ਕੇ ਭਲਕੇ ਸੋਮਵਾਰ ਤੋਂ ਟੀਕਾਕਰਨ ਦਾ ਅਮਲ ਸ਼ੁਰੂ ਹੋਵੇਗਾ।ਕੈਪਟਨ ਨੇ ਕਿਹਾ ਕਿ 45 ਸਾਲ ਤੋਂ ਵੱਧ ਉਮਰ ਵਰਗ ਲਈ ਵੀ ਵੈਕਸੀਨ ਡੋਜ਼ ਦੀ ਵੱਡੀ ਘਾਟ ਹੈ। ਉਨ੍ਹਾਂ ਕਿਹਾ ਕਿ 1.63 ਲੱਖ ਖੁਰਾਕਾਂ ਅੱਜ ਆਉਣ ਦੀ ਆਸ ਹੈ, ਪਰ ਸੂਬੇ ਦੀ ਲੋੜ ਮੁਤਾਬਕ ਇਹ ਵੀ ਨਾਕਾਫ਼ੀ ਹਨ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਸੂਬੇ ਵਿੱਚ ਕਰੋਨਾ ਦੀ ਲਾਗ ਤੋਂ ਪੀੜਤ ਗੰਭੀਰ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਪੰਜਾਬ ਨੂੰ ਫੌਰੀ 300 ਮੀਟਰਕ ਟਨ ਆਕਸੀਜਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ...
May 10 2021 | Posted in : Top News | No Comment | read more...
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਹਲਫਨਾਮਾ ਸੌਂਪਦਿਆਂ ਆਪਣੀ ਕੋਵਿਡ ਟੀਕਾਕਾਰਨ ਪਾਲਸੀ ਨੂੰ ਸਹੀ ਠਹਿਰਾਇਆ ਹੈ। ਕੇਂਦਰ ਨੇ ਕਿਹਾ ਕਿ ਇਸ ਮਾਮਲੇ ਵਿਚ ਸਰਵਉਚ ਅਦਾਲਤ ਬੇਲੋੜਾ ਦਖਲ ਨਾ ਦੇਵੇ ਕਿਉਂਕਿ ਕੇਂਦਰ ਨੇ ਇਹ ਪਾਲਸੀ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਬਣਾਈ ਹੈ ਤੇ ਬੇਲੋੜੀ ਦਖਲਅੰਦਾਜ਼ੀ ਨਾਲ ਸਮੱਸਿਆਵਾਂ ਘਟਣ ਦੀ ਥਾਂ ਵਧਣਗੀਆਂ। ਸਰਵਉਚ ਅਦਾਲਤ ਨੇ ਕੋਵਿਡ ਪ੍ਰਬੰਧਨ ਵਿਚ ਖਾਮੀਆਂ ਦਾ ਆਪ ਹੀ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਸੁਣਵਾਈ ਸੋਮਵਾਰ ਕਰਨ ਦਾ ਫੈਸਲਾ ਕੀਤਾ ਸੀ ਪਰ ਤਕਨੀਕੀ ਖਾਮੀਆਂ ਕਾਰਨ ਅਦਾਲਤ ਵਲੋਂ ਹੁਣ ਇਸ ਮਾਮਲੇ ’ਤੇ ਸੁਣਵਾਈ 13 ਮਈ ਨੂੰ ਕੀਤੀ ਜਾਵੇਗੀ। ਤਿੰਨ ਮੈਂਬਰੀ ਜੱਜਾਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵਲੋਂ ਦੇਰ ਰਾਤ ਸੌਂਪੇ ਹਲਫਨਾਮੇ ਨੂੰ ਘੋਖਣਗੇ ਪਰ ਸਰਵਰ ਡਾਊਨ ਹੋਣ ਕਾਰਨ ਅੱਜ ਇਸ ਮਾਮਲੇ ਦੀ ਸੁਣਵਾਈ ਨਹੀਂ ਹੋ ਸਕਦੀ।ਦੱਸਣਯੋਗ ਹੈ ਕਿ ਕਰੋਨਾ ਰੋਕੂ ਦਵਾਈ ਦੀਆਂ ਵੱਖ-ਵੱਖ ਕੀਮਤਾਂ, ਦਵਾਈ ਨਾ ਮਿਲਣ ਤੇ ਘੱਟ ਟੀਕਾਕਰਨ ਕਾਰਨ ਕੇਂਦਰ ਦੀ ਹਰ ਪਾਸਿਉਂ ਆਲੋਚਨਾ ਹੋ ਰਹੀ ਹੈ। ਕੇਂਦਰ ਨੇ ਇਹ ਵੀ ਕਿਹਾ ਕਿ ਕਰੋਨਾ ਰੋਕੂ ਦਵਾਈ ਦੀਆਂ ਕੀਮਤਾਂ ਦਾ ਟੀਕਾਕਰਨ ਦੀ ਦਰ ’ਤੇ ਕੋਈ ਅਸਰ ਨਹੀਂ ਪਿਆ ਤੇ ਹਰ ਰਾਜ ਵਲੋਂ ਯੋਗ ਵਿਅਕਤੀ ਨੂੰ ਕਰੋਨਾ ਟੀਕਾ ਲਾਇਆ ਜਾ ਰਿਹਾ...
May 10 2021 | Posted in : Top News | No Comment | read more...
ਨਾਰਥ ਯੂਟਿਕਾ - ਅਮਰੀਕਾ ਦੇ ਇਲੀਨਾਇਸ ਸੂਬੇ ਵਿਚ ਇਕ ਸਰਕਾਰੀ ਪਾਰਕ ਨੇੜੇ ਕਾਲਾ ਪਾਓਡਰ (ਬਾਰੂਦ) ਸਾਖ ਕੇ ਧਮਾਕਾ ਕਰਨ ਤੋਂ ਬਾਅਦ 3 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਵੀਰਵਾਰ 'ਸਟਾਵਰਡ ਰਾਕ ਸਟੇਟ ਪਾਰਕ' ਦੇ ਨੇੜੇ ਇਕ ਇਲਾਕੇ ਵਿਚ ਬੁਲਾਇਆ ਗਿਆ, ਜਿਥੇ ਉਨ੍ਹਾਂ 3 ਲੋਕਾਂ ਨੂੰ ਮ੍ਰਿਤਕ ਪਾਇਆ ਗਿਆ। ਘਟਨਾ ਵਿਚ ਵਰਤਿਆ ਗਿਆ ਬਾਰੂਦ ਸੀ ਅਤੇ ਇਸ ਦੀ ਵਰਤੋਂ ਪਟਾਕੇ ਬਣਾਉਣ ਵਿਚ ਵੀ ਕੀਤੀ ਜਾ ਸਕਦੀ ਹੈ।ਲਾਸਾਲ ਕਾਉਂਟੀ ਦੇ ਕੋਰੋਨਰ ਰਿਚ ਪਲੋਚ ਨੇ ਆਖਿਆ ਕਿ ਇਲੀਨਾਇਸ ਪੁਲਸ ਦੀ ਮਦਦ ਨਾਲ ਕੇਨ ਕਾਉਂਟੀ ਦੇ ਬੰਬ ਰੋਕੂ ਦਸਤੇ ਅਤੇ ਐੱਫ. ਬੀ. ਆਈ. (ਫੈਡਰਲ ਜਾਂਚ ਬਿਊਰੋ) ਨੇ ਇਹ ਪਤਾ ਲਾਇਆ ਕਿ ਇਹ ਲੋਕ ਨਦੀ ਕੰਢੇ ਇਕ ਇਲਾਕੇ ਵਿਚ ਬਾਰੂਦ ਜਿਹੇ ਪਦਾਰਥ ਨੂੰ ਸਾੜ ਰਹੇ ਸਨ। ਉਨ੍ਹਾਂ ਦੱਸਿਆ ਕਿ ਧਮਾਕੇ ਹੋਣ ਨਾਲ ਲੱਗੀਆਂ ਸੱਟਾਂ ਕਾਰਣ ਉਨ੍ਹਾਂ ਤਿੰਨਾਂ ਦੀ ਮੌਤ ਹੋ ਗਈ। ਪੁਲਸ ਵੱਲੋਂ ਅਜੇ ਤੱਕ ਮ੍ਰਿਤਕਾਂ ਦੇ ਨਾਂ ਜਨਤਕ ਨਹੀਂ ਕੀਤੇ...
May 09 2021 | Posted in : Top News | No Comment | read more...
ਵਾਸ਼ਿੰਗਟਨ - ਕੋਰੋਨਾ ਨਾਲ ਲੜਾਈ ਵਿਚ ਭਾਰਤ ਦੀ ਮਦਦ ਲਈ ਅੱਗੇ ਆਉਣ ਦੇ ਨਾਲ ਹੀ ਗਲੋਬਲ ਮਹਾਮਾਰੀ ਦੇ ਖਾਤਮੇ ਲਈ ਇਕ ਵਾਰ ਫਿਰ ਤੋਂ ਅਮਰੀਕਾ ਨੇ ਪਹਿਲ ਕੀਤੀ ਹੈ। ਭਾਰਤੀ ਮੂਲ ਦੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੇ ਬਿਆਨ ਵਿਚ ਆਖਿਆ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਵਿਚ ਜਦ ਸਾਡੇ ਹਸਪਤਾਲ ਦੇ ਬੈੱਡ ਵਧਾਏ ਗਏ ਸਨ ਤਾਂ ਭਾਰਤ ਨੇ ਸਹਾਇਤਾ ਭੇਜੀ ਸੀ। ਅੱਜ ਅਸੀਂ ਭਾਰਤ ਨੂੰ ਉਸ ਦੀ ਜ਼ਰੂਰਤ ਵੇਲੇ ਮਦਦ ਲਈ ਵਚਨਬੱਧ ਹਾਂ। ਅਸੀਂ ਇਸ ਨੂੰ ਭਾਰਤ ਦੇ ਦੋਸਤ ਦੇ ਰੂਪ ਵਿਚ ਏਸ਼ੀਆਈ ਕੁਆਡ ਦੇ ਮੈਂਬਰਾਂ ਦੇ ਰੂਪ ਵਿਚ ਅਤੇ ਗਲੋਬਲ ਭਾਈਚਾਰੇ ਦੇ ਹਿੱਸੇ ਵਜੋਂ ਵੀ ਦੇਖ ਰਹੇ ਹਾਂ।ਮਹਾਮਾਰੀ ਖਤਮ ਕਰਨ ਲਈ ਭੇਜਾਂਗੇ ਹੋਰ ਆਰਥਿਕ ਮਦਦਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਖਿਆ ਕਿ ਭਾਰਤ ਵਿਚ ਕੋਰੋਨਾ ਲਾਗ ਦੇ ਮਾਮਲਿਆਂ ਵਿਚ ਵਾਧਾ ਪਰੇਸ਼ਾਨ ਕਰਨ ਵਾਲਾ ਹੈ। ਮਹਾਮਾਰੀ ਦੇ ਚੱਲਦੇ ਆਪਣੇ ਲੋਕਾਂ ਨੂੰ ਖੋਹਣ ਵਾਲਿਆਂ ਪ੍ਰਤੀ ਮੈਂ ਦੁੱਖ ਜਾਹਿਰ ਕਰਦੀ ਹਾਂ। ਪਹਿਲਾਂ ਵੀ ਅਸੀਂ ਭਾਰਤ ਨੂੰ ਆਕਸੀਜਨ ਸੈਲੰਡਰ, ਆਕਸੀਜਨ ਕੰਸਨਟ੍ਰੇਟਰਸ, ਐੱਨ-95 ਮਾਸਕ ਅਤੇ ਕੋਰੋਨਾ ਰੋਗੀਆਂ ਦੇ ਇਲਾਜ ਲਈ ਰੈਮਡੇਸਿਵਰ ਇੰਜੈਕਸ਼ਨ ਸਣੇ ਮੈਡੀਕਲ ਸਹਾਇਤਾ ਭੇਜੀ ਹੈ। ਇਸ ਤੋਂ ਇਲਾਵਾ ਅਸੀਂ ਭਾਰਤ ਵਿਚ ਮਹਾਮਾਰੀ ਖਤਮ ਕਰਨ ਲਈ ਹੋਰ ਵਧ ਸਹਾਇਤਾ ਭੇਜਣ ਲਈ ਤਿਆਰ ਹਾਂ।ਹੁਣ ਤੱਕ 4 ਜਹਾਜ਼ ਮਦਦ ਲੈ ਪਹੁੰਚੇ ਹਨ ਭਾਰਤਅਮਰੀਕਾ ਭਾਰਤ ਨਾਲ ਖੜ੍ਹਾ ਹੈ। ਉਹ ਲਗਾਤਾਰ ਭਾਰਤ ਦੇ ਮੈਡੀਕਲ ਉਪਕਰਣਾਂ ਦੀ ਸਪਲਾਈ ਕਰ ਰਿਹਾ ਹੈ। ਅਮਰੀਕਾ ਤੋਂ ਇਕ ਜਹਾਜ਼ 2 ਮਈ ਨੂੰ ਐਂਟੀ ਵਾਇਰਲ ਦਵਾਈ ਰੈਮਡੇਸਿਵਰ ਦੀਆਂ 1.25 ਲੱਖ ਸ਼ੀਸ਼ੀਆਂ ਲੈ ਕੇ ਆਇਆ ਸੀ। ਇਸ ਤੋਂ ਪਹਿਲਾਂ ਅਮਰੀਕਾ ਦਾ ਇਕ ਜਹਾਜ਼ ਇਕ ਹਜ਼ਾਰ ਆਕਸੀਜਨ ਕੰਸਨਟ੍ਰੇਟਰਸ, ਰੈਗੂਲੇਟਰ ਅਤੇ ਹੋਰ ਮੈਡੀਕਲ ਉਪਕਰਣਾਂ ਨਾਲ 1 ਮਈ ਨੂੰ ਭਾਰਤ ਪਹੁੰਚਿਆ ਸੀ, ਜਦਕਿ ਉਸ ਤੋਂ ਪਹਿਲਾਂ 30 ਅਪ੍ਰੈਲ ਨੂੰ ਵੀ ਅਮਰੀਕਾ ਤੋਂ ਆਪਾਤ ਰਾਹਤ ਸਹਾਇਤਾ ਦੇ ਨਾਲ 2 ਜਹਾਜ਼ ਭਾਰਤ ਪਹੁੰਚੇ...
May 09 2021 | Posted in : Top News | No Comment | read more...
ਫਰਿਜ਼ਨੋ (ਕੈਲੀਫੋਰਨੀਆਂ) 7 ਮਈ 2021 ਫਰਿਜ਼ਨੋ ਨਿਵਾਸੀ ਟਰੱਕ ਡਰਾਈਵਰ ਜਰਨੈਲ ਸਿੰਘ (38) ਦੀ ਪਿਛਲੇ ਦਿਨੀਂ ਅਚਾਨਕ ਫਰਿਜ਼ਨੋ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਗਈ। ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ‘ਲੇਕਿਨ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਜਰਨੈਲ ਸਿੰਘ ਤਕਰੀਬਨ ਪੰਜ ਕੁ ਸਾਲ ਪਹਿਲਾ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਆਇਆ ਸੀ। ਉਹ ਇੱਥੇ ਰਾਣੀ ਟਰਾਂਸਪੋਰਟ ਲਈ ਡਰਾਈਵਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਰਾਣੀ ਟਰਾਂਸਪੋਰਟ ਦੇ ਮਾਲਕ ਸਤਨਾਮ ਸਿੰਘ ਪ੍ਰਧਾਨ ਨੇ ਦੱਸਿਆ ਕਿ ਜਰਨੈਲ ਸਿੰਘ ਬਹੁਤ ਮਿਹਨਤੀ ਤੇ ਇਮਾਨਦਾਰ ਇਨਸਾਨ ਸੀ, ਉਸਦਾ ਪਿਛਲਾ ਪਿੰਡ ਅਲਮਾਂ ਜ਼ਿਲ੍ਹਾ ਗੁਰਦਾਸਪੁਰ ਨੇੜੇ ਤਪਾ ਪੈਦਾ । ਉਹ ਆਪਣੇ ਪਿੱਛੇ ਪਤਨੀ, ਧੀ, ਮਾਤਾ ਅਤੇ ਭਰਾ ਛੱਡ ਗਏ ਹਨ, ਜਿਹੜੇ ਕਿ ਸਾਰੇ ਪੰਜਾਬ ਹੀ ਰਹਿੰਦੇ ਹਨ। ਸਤਨਾਮ ਸਿੰਘ ਨੇ ਦੱਸਿਆ ਕਿ ਸਾਲ ਕੁ ਪਹਿਲਾ ਇਹਨਾਂ ਦੇ ਫਾਦਰ ਸਾਬ੍ਹ ਵੀ ਚੜਾਈ ਕਰ ਗਏ ਸਨ, ਅਤੇ ਹੁਣ ਇਹ ਭਾਣਾ ਵਰਤ ਗਿਆ। ਸਵ. ਜਰਨੈਲ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਭੇਜਣੀ ਹੈ ਅਤੇ ਇਸ ਕਾਰਜ ਲਈ Go Fund ਸ਼ੁਰੂ ਕੀਤਾ ਗਿਆ ਹੈ।  ਸਾਰਿਆ ਨੂੰ ਬੇਨਤੀ ਹੈ ਕਿ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਜ਼ਰੂਰ ਮੱਦਦ ਕਰਿਓ। ਇਸ ਖ਼ਬਰ ਨਾਲ ਫਰਿਜ਼ਨੋ ਏਰੀਏ ਦਾ ਪੰਜਾਬੀ ਭਾਈਚਾਰਾ ਸੋਗ ਦੇ ਆਲਮ ਵਿੱਚ ਡੁੱਬਿਆ ਹੋਇਆ...
May 09 2021 | Posted in : Top News | No Comment | read more...