Your Advertisement
ਸ਼੍ਰੇਅਸ ਅਈਅਰ ਤੇ ਕੇਐੱਲ ਰਾਹੁਲ ਦੇ ਨੀਮ ਸੈਂਕੜਿਆਂ ਅਤੇ ਰਾਹੁਲ ਤੇ ਕਪਤਾਨ ਵਿਰਾਟ ਕੋਹਲੀ ਦਰਮਿਆਨ 99 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਭਾਰਤ ਨੇ ਅੱਜ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਕੋਲਿਨ ਮੁਨਰੋ ਅਤੇ ਕਪਤਾਨ ਕੇਨ ਵਿਲੀਅਮਸਨ ਦੇ ਹਮਲਾਵਰ ਨੀਮ ਸੈਂਕੜਿਆਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਈਡਨ ਪਾਰਕ ਦੀ ਛੋਟੀ ਬਾਊਂਡਰੀ ਦਾ ਲਾਹਾ ਲੈਂਦਿਆਂ ਪੰਜ ਵਿਕਟਾਂ ’ਤੇ 203 ਦੌੜਾਂ ਬਣਾਈਆਂ। ਭਾਰਤ ਨੇ 19 ਓਵਰਾਂ ਵਿੱਚ ਇਹ ਟੀਚਾ ਪੂਰਾ ਕਰਕੇ ਮੈਚ ਜਿੱਤ ਲਿਆ। ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਰੋਹਿਤ ਸ਼ਰਮਾ ਦੂਜੇ ਹੀ ਓਵਰ ਵਿੱਚ ਸੱਤ ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਮਗਰੋਂ ਰਾਹੁਲ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ 27 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਨਾਲ 56 ਦੌੜਾਂ ਬਣਾਈਆਂ। ਕਪਤਾਨ ਕੋਹਲੀ ਨੇ ਉਸ ਦਾ...
Jan 25 2020 | Posted in : Sports News | No Comment | read more...
ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਅਹਿਮ ਮੰਨੀ ਜਾ ਰਹੀ ਪੰਜ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਾਰਤ ਅਤੇ ਮੇਜ਼ਬਾਨ ਨਿਊਜ਼ੀਲੈਂਡ ਖ਼ਿਲਾਫ਼ ਸ਼ੁੱਕਰਵਾਰ ਨੂੰ ਇੱਥੇ ਖੇਡਿਆ ਜਾਵੇਗਾ। ਭਾਰਤ ਲਈ ਇਹ ਰੁਝੇਵੇਂ ਵਾਲਾ ਸੈਸ਼ਨ ਹੈ। ਉਹ ਆਪਣੇ ਘਰ ਵਿੱਚ ਆਸਟਰੇਲੀਆ ਤੋਂ ਇੱਕ ਰੋਜ਼ਾ ਲੜੀ ਜਿੱਤ ਕੇ ਹੌਸਲੇ ਨਾਲ ਲਬਰੇਜ ਹੈ ਅਤੇ ਆਖ਼ਰੀ ਮੁਕਾਬਲਾ ਖੇਡਣ ਦੇ ਪੰਜ ਦਿਨਾਂ ਦੇ ਅੰਦਰ ਇੱਥੇ ਟੀ-20 ਮੈਚ ਖੇਡ ਰਿਹਾ ਹੈ। ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਟੀਮ ਮੰਗਲਵਾਰ ਨੂੰ ਆਕਲੈਂਡ ਪਹੁੰਚੀ ਸੀ। ਉਸ ਨੇ ਬੁੱਧਵਾਰ ਨੂੰ ਆਰਾਮ ਕਰਨ ਮਗਰੋਂ ਅੱਜ ਅਭਿਆਸ ਕੀਤਾ। ਟੀ-20 ਵਿਸ਼ਵ ਕੱਪ ਇਸ ਸਾਲ ਅਕਤੂਬਰ ’ਚ ਆਸਟਰੇਲੀਆ ਵਿੱਚ ਹੋਵੇਗਾ ਅਤੇ ਭਾਰਤੀ ਟੀਮ ਮੈਨੇਜਮੈਂਟ ਨੂੰ ਇਸ ਤੋਂ ਪਹਿਲਾਂ ਸਰਵੋਤਮ ਖਿਡਾਰੀਆਂ ਦੀ ਭਾਲ ਹੈ। ਸ਼ਿਖਰ ਧਵਨ, ਹਾਰਦਿਕ ਪਾਂਡਿਆ, ਦੀਪਕ ਚਾਹਰ ਅਤੇ ਭੁਵਨੇਸ਼ਵਰ ਕੁਮਾਰ ਦੀਆਂ ਸੱਟਾਂ ਦੇ ਬਾਵਜੂਦ ਬਦਲਵੇਂ ਖਿਡਾਰੀਆਂ ਨੇ ਆਪਣੀ ਕਾਬਲੀਅਤ ਸਾਬਤ ਕਰਕੇ ਟੀਮ ਨੂੰ ਘਾਟ ਮਹਿਸੂਸ...
Jan 24 2020 | Posted in : Sports News | No Comment | read more...
ਖਿਡਾਰੀਆਂ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਸ੍ਰੀਲੰਕਾ ਨੂੰ ਤੀਜੇ ਤੇ ਆਖ਼ਰੀ ਟੀ-20 ਮੈਚ ਵਿੱਚ 78 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-0 ਨਾਲ ਆਪਣੇ ਨਾਮ ਕਰ ਲਈ। ਇਸ ਟੀ-20 ਲੜੀ ਦਾ ਗੁਹਾਟੀ ਵਿੱਚ ਪਹਿਲਾ ਮੈਚ ਮੀਂਹ ਪੈਣ ਕਾਰਨ ਰੱਦ ਕਰ ਦਿੱਤਾ ਗਿਆ ਸੀ, ਜਦੋਂਕਿ ਭਾਰਤ ਨੇ ਦੂਜਾ ਮੈਚ (ਇੰਦੌਰ) ਸੱਤ ਵਿਕਟਾਂ ਨਾਲ ਜਿੱਤਿਆ ਸੀ। ਸਲਾਮੀ ਬੱਲੇਬਾਜ਼ਾਂ ਲੋਕੇਸ਼ ਰਾਹੁਲ (54 ਦੌੜਾਂ) ਅਤੇ ਸ਼ਿਖਰ ਧਵਨ (52 ਦੌੜਾਂ) ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਉਂਦਿਆਂ ਪਹਿਲੀ ਵਿਕਟ ਲਈ 97 ਦੌੜ ਜੋੜੀਆਂ। ਪਰ ਮੱਧਕ੍ਰਮ ਇਸ ਦਾ ਫ਼ਾਇਦਾ ਨਹੀਂ ਉਠਾ ਸਕਿਆ। ਭਾਰਤ ਦੀਆਂ ਚਾਰ ਵਿਕਟਾਂ 12 ਗੇਂਦਾਂ ਵਿੱਚ 25 ਦੌੜਾਂ ਬਣਾਉਣ ਦੇ ਚੱਕਰ ਵਿੱਚ ਡਿੱਗ ਗਈਆਂ। ਇਸ ਮਗਰੋਂ ਛੇਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰੇ ਵਿਰਾਟ ਕੋਹਲੀ (17 ਗੇਂਦਾਂ ’ਤੇ 26 ਦੌੜਾਂ) ਅਤੇ ਮਨੀਸ਼ ਪਾਂਡੇ (ਨਾਬਾਦ 31 ਦੌੜਾਂ) ਅਤੇ ਸ਼ਰਦੁਲ (ਅੱਠ ਗੇਂਦਾਂ ’ਤੇ ਨਾਬਾਦ 22 ਦੌੜਾਂ) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਛੇ ਵਿਕਟਾਂ ’ਤੇ 201...
Jan 11 2020 | Posted in : Sports News | No Comment | read more...
ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਹੋਲਕਰ ਸਟੇਡੀਅਮ ਵਿੱਚ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਟੀ-20 ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਹਾਸਲ ਕਰ ਲਈ ਹੈ। ਸ੍ਰੀਲੰਕਾ ਨੇ ਨੌਂ ਵਿਕਟਾਂ ਗੁਆ ਕੇ ਭਾਰਤ ਨੂੰ 143 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਭਾਰਤ ਨੇ 17.3 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਭਾਰਤ ਵੱਲੋਂ ਸਿਖਰ ਧਵਨ ਨੇ 32 ਦੌੜਾਂ, ਲੋਕੇਸ਼ ਰਾਹੁਲ ਨੇ 45 ਦੌੜਾਂ ਅਤੇ ਸ਼੍ਰੇਅਸ ਅਈਅਰ ਨੇ 34 ਦੌੜਾਂ ਬਣਾਈਆਂ। ਕੋਹਲੀ (ਨਾਬਾਦ 30 ਦੌੜਾਂ) ਅਤੇ ਰਿਸ਼ਭ ਪੰਤ (ਨਾਬਾਦ ਇੱਕ ਦੌੜ) ਨੇ ਭਾਰਤ ਨੂੰ ਜਿੱਤ ਤੱਕ ਪਹੁੰਚਾਇਆ। ਗੁਹਾਟੀ ਵਿੱਚ ਪਹਿਲਾ ਮੈਚ ਮੀਂਹ ਦੀ ਭੇਂਟ ਚੜ੍ਹ ਗਿਆ ਸੀ। ਦੋਵਾਂ ਟੀਮਾਂ ਵਿਚਾਲੇ ਤੀਜਾ ਤੇ ਆਖ਼ਰੀ ਮੈਚ ਦਸ ਜਨਵਰੀ ਨੂੰ ਪੁਣੇ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਭਾਰਤ ਨੇ ਚਾਰ ਮਹੀਨਿਆਂ ਮਗਰੋਂ ਵਾਪਸੀ ਕਰ ਰਹੇ...
Jan 08 2020 | Posted in : Sports News | No Comment | read more...
ਰੋਹਿਤ ਸ਼ਰਮਾ, ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਦੀ ਤਿੱਕੜੀ ਦੇ ਸ਼ਾਨਦਾਰ ਨੀਮ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਤੀਜੇ ਅਤੇ ਫ਼ੈਸਲਾਕੁਨ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਵੈਸਟ ਇੰਡੀਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਵਿੰਡੀਜ਼ ਖ਼ਿਲਾਫ਼ ਭਾਰਤ ਨੇ ਲਗਾਤਾਰ ਦਸਵੀਂ ਇੱਕ ਰੋਜ਼ਾ ਲੜੀ ਜਿੱਤੀ ਹੈ। ਵੈਸਟ ਇੰਡੀਜ਼ ਦੇ 316 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਕੋਹਲੀ (85 ਦੌੜਾਂ) ਤੋਂ ਇਲਾਵਾ ਸਲਾਮੀ ਬੱਲੇਬਾਜ਼ਾਂ ਲੋਕੇਸ਼ ਰਾਹੁਲ (77 ਦੌੜਾਂ) ਅਤੇ ਰੋਹਿਤ ਸ਼ਰਮਾ (33 ਦੌੜਾਂ) ਦੇ ਨੀਮ ਸੈਂਕੜਿਆਂ ਨਾਲ 48.4 ਓਵਰਾਂ ਵਿੱਚ ਛੇ ਵਿਕਟਾਂ ’ਤੇ 316 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਕੋਹਲੀ ਨੇ ਰਵਿੰਦਰ ਜਡੇਜਾ (ਨਾਬਾਦ 39 ਦੌੜਾਂ) ਨਾਲ ਛੇਵੀਂ ਵਿਕਟ ਲਈ 58 ਦੌੜਾਂ ਜੋੜੀਆਂ, ਜਦਕਿ ਰਾਹੁਲ ਅਤੇ ਰੋਹਿਤ ਨੇ ਪਹਿਲੀ ਵਿਕਟ ਲਈ 122 ਦੌੜਾਂ ਦੀ ਭਾਈਵਾਲੀ ਕੀਤੀ। ਸ਼ਰਦੁਲ ਠਾਕੁਰ ਨੇ ਛੇ ਗੇਂਦਾਂ ਵਿੱਚ ਨਾਬਾਦ 17 ਦੌੜਾਂ ਦੀ ਅਹਿਮ ਪਾਰੀ ਖੇਡੀ। ਨਿਕੋਲਸ ਪੂਰਨ...
Dec 23 2019 | Posted in : Sports News | No Comment | read more...