Your Advertisement
ਵਾਸ਼ਿੰਗਟਨ : ਕਾਂਗਰਸ ਵਿਚ ਸਭ ਤੋਂ ਲੰਬੇ ਸਮੇਂ ਤੋਂ ਮੈਂਬਰ ਰਹੇ ਭਾਰਤੀ-ਅਮਰੀਕੀ ਅਮੀ ਬੇਰਾ ਨੇ ਭਾਰਤ ਵਿਚ ਕੋਵਿਡ-19 ਸੰਕਟ 'ਤੇ ਚਰਚਾ ਕਰਨ ਲਈ ਇੱਥੇ ਵ੍ਹਾਈਟ ਹਾਊਸ ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ। ਵ੍ਹਾਈਟ ਹਾਊਸ ਵਿਚ ਹੈਰਿਸ ਨਾਲ ਕਾਂਗਰੇਸਨਲ ਏਸ਼ੀਅਨ ਪੈਸੀਫਿਕ ਅਮਰੇਕਿਨ ਕੌਕਸ (ਸੀ.ਏ.ਪੀ.ਏ.ਸੀ.) ਦੀ 11 ਮਈ ਨੂੰ ਹੋਈ ਬੈਠਕ ਵਿਚ ਭਾਗ ਲੈਣ ਦੇ ਇਕ ਦਿਨ ਬਾਅਦ ਬੇਰਾ ਨੇ ਕਿਹਾ,''ਮੈਂ ਭਾਰਤ ਵਿਚ ਚੱਲ ਰਹੇ ਕੋਵਿਡ-19 ਸੰਕਟ ਦੇ ਬਾਰੇ ਵਿਚ ਉਪ ਰਾਸ਼ਟਰਪਤੀ ਨਾਲ ਸਿੱਧੇ ਗੱਲ ਕਰਨ ਦਾ ਮੌਕਾ ਦਿੱਤੇ ਜਾਣ ਦੀ ਪ੍ਰਸ਼ੰਸਾ ਕਰਦਾ ਹਾਂ।''ਉਹਨਾਂ ਨੇ ਕਿਹਾ,''ਬੈਠਕ ਵਿਚ ਮੈਂ ਭਾਰਤੀ ਲੋਕਾਂ ਨੂੰ ਫੰਡ, ਤਕਨੀਕੀ ਮੁਹਾਹਤ ਅਤੇ ਟੀਕੇ ਸਮੇਤ ਤੁਰੰਤ ਲੋੜੀਂਦੇ ਸੰਸਾਦਧਨ ਭੇਜਣ ਲਈ ਬਾਈਡੇਨ ਪ੍ਰਸ਼ਾਸਨ ਦਾ ਧੰਨਵਾਦ ਕੀਤਾ।'' ਬੇਰਾ ਨੇ ਕਿਹਾ ਕਿ ਉਹ ਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਭਾਰਤ ਵਿਚ ਆਪਣੇ ਪਰਿਵਾਰਾਂ ਅਤੇ ਦੋਸਤਾਂ ਦੀ ਮਦ ਕਰਨ ਲਈ ਸੰਸਾਧਨ ਜੁਟਾਉਣ ਵਿਚ ਮਦਦ ਵਿਚ ਹੈਰਿਸ ਦੀ ਅਗਵਾਈ ਦੀ ਵੀ ਪ੍ਰਸ਼ੰਸਾ ਕਰਦੇ ਹਨ। ਉਹਨਾਂ ਨੇ ਕਿਹਾ,''ਮੈਂ ਆਸ ਕਰਦਾ ਹਾਂ ਕਿ ਭਾਰਤ ਅਤੇ ਦੁਨੀਆ ਭਰ ਵਿਚ ਮਹਾਮਾਰੀ ਨੂੰ ਰੋਕਣ ਲਈ ਮਦਦ ਕਰਨ ਵਿਚ ਅਮਰੀਕਾ ਇਕ ਸਰਗਰਮ ਗਲੋਬਲ ਨੇਤਾ ਦੀ ਭੂਮਿਕਾ ਨਿਭਾਉਂਦਾ ਰਹੇਗਾ। ਇਸ ਮਹਾਮਾਰੀ ਨੂੰ ਖ਼ਤਮ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਅਮਰੀਕੀ ਲੀਡਰਸ਼ਿਪ ਮਹੱਤਵਪੂਰਨ...
May 13 2021 | Posted in : Top News | No Comment | read more...
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੀਡੀਓ ਲਿੰਕ ਰਾਹੀਂ ‘ਨਾਟੋ’ ਦੇ ਪੂਰਬੀ ਮੈਂਬਰ ਮੁਲਕਾਂ ਦੀ ਬੈਠਕ ਵਿਚ ਹਿੱਸਾ ਲੈਣਗੇ। ਰੋਮਾਨੀਆ ਤੇ ਪੋਲੈਂਡ ਦੇ ਰਾਸ਼ਟਰਪਤੀਆਂ ਨੇ ਦੱਸਿਆ ਕਿ ਪੱਛਮੀ ਜਗਤ ਦੇ ਫ਼ੌਜੀ ਗੱਠਜੋੜ ਦੇ ਪੂਰਬੀ ਸਿਰੇ ਦੇ ਮੈਂਬਰ ਮੁਲਕ ‘ਬੁਖਾਰੈਸਟ ਨਾਈਨ’ ਤਹਿਤ ਇਹ ਬੈਠਕ ਕਰਨਗੇ। ਬੈਠਕ ਰੂਸ ਵੱਲੋਂ ਇਸ ਖੇਤਰ ਵਿਚ ਵਧਾਏ ਜਾ ਰਹੇ ਰਸੂਖ ਉਤੇ ਕੇਂਦਰਤ ਹੋਵੇਗੀ। 2014 ਵਿਚ ਰੂਸ ਵੱਲੋਂ ਯੂਕਰੇਨ ਦੇ ਕਰੀਮੀਆ ਖੇਤਰ ਨੂੰ ਆਪਣੇ ਵਿਚ ਰਲਾਏ ਜਾਣ ਮਗਰੋਂ ਇਨ੍ਹਾਂ ਮੁਲਕਾਂ ਦੇ ਫਿਕਰ ਵੱਧਦੇ ਜਾ ਰਹੇ ਹਨ। ਰੋਮਾਨੀਆ ਦੇ ਰਾਸ਼ਟਰਪਤੀ ਕਲੌਸ ਲੋਹੈਨਿਸ ਨੇ ਕਿਹਾ ਕਿ ਉਹ ਰਾਸ਼ਟਰਪਤੀ ਬਾਇਡਨ ਦਾ ਸਵਾਗਤ ਕਰਦੇ ਹਨ। ਇਸ ਬੈਠਕ ਨੂੰ ਅਗਲੇ ਮਹੀਨੇ ਹੋਣ ਜਾ ਰਹੀ ‘ਨਾਟੋ’ ਦੀ ਸੰਪੂਰਨ ਮੀਟਿੰਗ ਦੀ ਤਿਆਰੀ ਵਜੋਂ ਲਿਆ ਜਾ ਰਿਹਾ...
May 11 2021 | Posted in : Top News | No Comment | read more...
ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਟਵੀਟਾਂ ਦੀ ਬੌਛਾਰ ਨਿਰੰਤਰ ਜਾਰੀ ਹੈ। ਅੱਜ ਵੀ ਉਨ੍ਹਾਂ ਇਕ ਟਵੀਟ ਰਾਹੀਂ ਲਿਖਿਆ ਕਿ ਨਾਪਾਕ ਇਰਾਦੇ ਸਪੱਸ਼ਟ ਹਨ, ਕਿਸੇ ਨੇ ਵੀ ਸਾਢੇ ਚਾਰ ਸਾਲਾਂ ਦੌਰਾਨ ਹਾਈ ਕੋਰਟ ਵਿੱਚ ਜਾਣ ਤੋਂ ਰੋਕਿਆ ਨਹੀਂ ਸੀ। ਆਪਣੇ ਟਵਿੱਟਰ ਖਾਤੇ ’ਤੇ ਨਿਸ਼ਾਨਾ ਸੇਧਦਿਆਂ ਨਵਜੋਤ ਸਿੱਧੂ ਨੇ ਲਿਖਿਆ ਕਿ ਪਿਛਲੇ ਸਾਢੇ ਚਾਰ ਸਾਲ ਦੌਰਾਨ ਤੁਹਾਨੂੰ ਕਿਸੇ ਨੇ ਹਾਈ ਕੋਰਟ ਜਾਣ ਤੋਂ ਰੋਕਿਆ ਨਹੀਂ ਸੀ, ਜਿਸ ਤੋਂ ਨਾਪਾਕ ਇਰਾਦੇ ਸਪੱਸ਼ਟ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਡੀਜੀਪੀ ਅਤੇ ਸੀਪੀਐੱਸ ਦੀਆਂ ਨਿਯੁਕਤੀਆਂ ਦਾ ਮਾਮਲਾ ਸੀ ਤਾਂ ਉਸ ਵੇਲੇ ਕੁਝ ਹੀ ਘੰਟਿਆਂ ਵਿੱਚ ਉੱਚ ਅਦਾਲਤ ’ਚ ਇਸ ਸਬੰਧੀ ਮਾਮਲੇ ਨੂੰ ਚੁਣੌਤੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਬੇਅਦਬੀ ਮਾਮਲੇ ਵਿੱਚ ਅਦਾਲਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦੋਂਕਿ ਪਿਛਲੇ ਦਰਵਾਜ਼ੇ ਰਾਹੀਂ ਇਹੀ ਆਦੇਸ਼ ਸਵੀਕਾਰ ਕੀਤੇ ਜਾ ਰਹੇ...
May 11 2021 | Posted in : Top News | No Comment | read more...
ਵਾਸ਼ਿੰਗਟਨ : ਅਮਰੀਕੀ ਸਾਂਸਦ ਹੇਲੀ ਸਟੀਵੰਸ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਮਾਰੀ ਦੀ ਭਿਆਨਕ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਹੋਰ ਜ਼ਿਆਦਾ ਸਿੱਧੀ ਮਦਦ ਮੁਹੱਈਆ ਕਰਾਉਣ। ਸਟੀਵੰਸ ਨੇ ਪੱਤਰ ਵਿਚ ਲਿਖਿਆ,''ਬੀਤੇ ਹਫ਼ਤੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਰੋਜ਼ਾਨਾ 4 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ। 4 ਮਈ ਨੂੰ ਉੱਥੇ 3,786 ਪੀੜਤਾਂ ਦੀ ਮੌਤ ਹੋਈ ਅਤੇ ਮ੍ਰਿਤਕਾਂ ਦੀ ਕੁੱਲ ਗਿਣਤੀ 2,26,188 'ਤੇ ਪਹੁੰਚ ਗਈ। ਮਾਮਲਿਆਂ ਵਿਚ ਤੇਜ਼ੀ ਨਾਲ ਹੋਏ ਵਾਧੇ ਕਾਰਨ ਉੱਥੋਂ ਦੀ ਸਿਹਤ ਪ੍ਰਣਾਲੀ 'ਤੇ ਬਹੁਤਵਭਾਰ ਪਿਆ, ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ ਅਤੇ ਆਕਸੀਜਨ ਦੀ ਕਮੀ ਹੈ। ਭਾਰਤ ਨੂੰ ਆਕਸੀਜਨ ਇਲਾਜ ਵਿਵਸਥਾ ਅਤੇ ਟੀਕਿਆਂ ਦੀ ਬਹੁਤ ਲੋੜ ਹੈ।''ਭਾਰਤ ਨੂੰ 10 ਕਰੋੜ ਡਾਲਰ ਤੋਂ ਵੱਧ ਦੀ ਮਦਦ ਪਹੁੰਚਾਉਣ ਲਈ ਬਾਈਡੇਨ ਦਾ ਧੰਨਵਾਦ ਪ੍ਰਗਟ ਕਰਦਿਆਂ ਸਟੀਵੰਸ ਨੇ ਵ੍ਹਾਈਟ ਹਾਊਸ ਤੋਂ ਭਾਰਤ ਦੇ ਹਸਪਤਾਲਾਂ ਵਿਚ ਹੋਰ ਜ਼ਿਆਦਾ ਆਕਸੀਜਨ ਸਿਲੰਡਰ, ਆਕਸੀਜਨ ਕੰਸਨਟ੍ਰੇਟਰ, ਆਕਸਜੀਨ ਪਲਾਂਟ, ਰੇਮੇਡੇਸਿਵਿਰ, ਟੋਸਿਲਿਜੁਮੈਵ ਅਤੇ ਵੈਂਟੀਲੇਟਰ ਭੇਜਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ,''ਭਾਰਤ ਵਿਚ ਤੁਸੀਂ ਹਾਲਾਤ ਦਾ ਮੁਲਾਂਕਣ ਲਗਾਤਾਰ ਕਰ ਰਹੇ ਹੋ ਅਜਿਹੇ ਵਿਚ ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਉਪਕੋਰਤ ਲੋੜਾਂ ਦੀ ਪੂਰਤੀ ਕਰਨ 'ਤੇ ਵਿਚਾਰ ਕਰੋ। ਜਦੋਂ ਤੱਕ ਭਾਰਤ ਵਿਚ ਕੋਵਿਡ-19 ਦਾ ਪ੍ਰਕੋਪ ਬਣਿਆ ਰਹੇਗਾ, ਉਦੋਂ ਤੱਕ ਵਾਇਰਸ ਦੇ ਨਵੇਂ ਵੈਰੀਐਂਟਾਂ ਦੀ ਉਤਪੱਤੀ ਦਾ ਵੀ ਜ਼ੋਖਮ ਰਹੇਗਾ, ਜਿਸ ਨਾਲ ਟੀਕਾਕਰਨ ਦੇ ਬਾਵਜੂਦ ਅਮਰੀਕਾ ਵਿਚ ਵੀ ਗੰਭੀਰ ਖਤਰਾ ਰਹਿ ਸਕਦਾ ਹੈ। ਵਾਇਰਸ ਨੂੰ ਹਰੇਕ ਦਿਸ਼ਾ ਵਿਚੋਂ ਖ਼ਤਮ ਕਰਨ ਲਈ ਸਾਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ...
May 11 2021 | Posted in : Top News | No Comment | read more...
ਵਾਸ਼ਿੰਗਟਨ : ਅਮਰੀਕਾ ਦੇ ਸਭ ਤੋਂ ਵੱਡੇ ਛੂਤਕਾਰੀ ਰੋਗ ਮਾਹਰ ਡਾਕਟਰ ਐਨਥਨੀ ਫਾਉਚੀ ਨੇ ਕਿਹਾ ਹੈ ਕਿ ਭਾਰਤ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਨਾਲ ਜੂਝ ਰਿਹਾ ਹੈ ਅਤੇ ਦੁਨੀਆ ਦੇ ਹੋਰ ਦੇਸ਼ਾਂ ਨੂੰ ਮਦਦ ਲਈ ਅੱਗੇ ਆਉਣਾ ਪਿਆ ਹੈ। ਫਾਉਚੀ ਨੇ ਕਿਹਾ ਕਿ ਭਾਰਤ ਹਸਪਤਾਲ ਦੇ ਬੈੱਡਾਂ, ਆਕਸੀਜਨ ਦੀ ਕਮੀ, ਪੀ.ਪੀ.ਈ. ਕਿੱਟ ਅਤੇ ਹੋਰ ਮੈਡੀਕਲ ਉਪਕਰਨਾਂ ਦੀ ਕਮੀ ਨਾਲ ਜੂਝ ਰਿਹਾ ਹੈ। ਇਸ ਦੌਰਾਨ ਅਮਰੀਕਾ ਜਿਹੇ ਦੇਸ਼ਾਂ ਨੂੰ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਸ ਮਹਾਸੰਕਟ ਤੋਂ ਉਭਰਨ ਲਈ ਲੰਬੇ ਸਮੇਂ ਲਈ ਇਕੋਇਕ ਹੱਲ ਵੱਡੇ ਪੱਧਰ 'ਤੇ ਲੋਕਾਂ ਦਾ ਟੀਕਾਕਰਨ ਹੈ।ਡਾਕਟਰ ਫਾਉਚੀ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਸ਼ਨੀਵਾਰ ਨੂੰ ਅਧਿਕਾਰਤ ਅੰਕੜਿਆਂ ਮੁਤਾਬਕ ਇਸ ਮਹਾਮਾਰੀ ਨਾਲ 4 ਹਜ਼ਾਰ ਲੋਕਾਂ ਦੀ ਮੌਤ ਹੋ ਗਈ। ਉਹਨਾਂ ਨੇ ਇਸ ਜਾਨਲੇਵਾ ਮਹਾਮਾਰੀ ਨਾਲ ਨਜਿੱਠਣ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਐਂਟੀ ਕੋਵਿਡ ਟੀਕੇ ਦੇ ਉਤਪਾਦਨ ਨੂੰ ਵਧਾਉਣ 'ਤੇ ਜ਼ੋਰ ਦਿੱਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਮੁੱਖ ਮੈਡੀਕਲ ਸਲਾਹਕਾਰ ਫਾਉਚੀ ਨੇ ਏ.ਬੀ.ਸੀ. ਨਿਊਜ਼ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,''ਇਸ ਮਹਾਮਾਰੀ ਦਾ ਪੂਰੀ ਤਰ੍ਹਾਂ ਨਾਲ ਖਾਤਮਾ ਕਰਨ ਲਈ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ।''ਫਾਉਚੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਟੀਕਾ ਉਤਪਾਦਕ ਦੇਸ਼ ਹੈ। ਉਹਨਾਂ ਨੇ ਆਪਣੇ ਸਰੋਤ ਮਿਲ ਰਹੇ ਹਨ ਨਾ ਸਿਰਫ ਅੰਦਰੋਂ ਸਗੋਂ ਬਾਹਰੋਂ ਵੀ। ਉਹਨਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਹੋਰ ਦੇਸਾਂ ਨੂੰ ਜਾਂ ਤਾਂ ਭਾਰਤ ਨੂੰ ਉਹਨਾਂ ਦੇ ਇੱਥੇ ਟੀਕਾਕਰਨ ਨਿਰਮਾਣ ਲਈ ਮਦਦ ਕਰਨੀ ਚਾਹੀਦੀ ਹੈ ਜਾਂ ਟੀਕੇ ਦਾਨ ਦੇਣੇ ਚਾਹੀਦੇ ਹਨ। ਡਾਕਟਰ ਫਾਉਚੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਰਤ ਨੂੰ ਤੁਰੰਤ ਅਸਥਾਈ ਹਸਪਤਾਲ ਬਣਾਉਣ ਦੀ ਲੋੜ ਹੈ ਜਿਸ ਤਰ੍ਹਾਂ ਕਰੀਬ ਇਕ ਸਾਲ ਪਹਿਲਾਂ ਚੀਨ ਨੇ ਕੀਤਾ ਸੀ।ਉਹਨਾਂ ਨੇ ਕਿਹਾ,''ਤੁਹਾਨੂੰ ਅਜਿਹਾ ਕਰਨਾ ਹੀ ਹੋਵੇਗਾ। ਤੁਸੀਂ ਹਸਪਤਾਲ ਵਿਚ ਬੈੱਡ ਨਾ ਹੋਣ 'ਤੇ ਲੋਕਾਂ ਨੂੰ ਗਲੀਆਂ ਵਿਚ ਨਹੀਂ ਛੱਡ ਸਕਦੇ। ਆਕਸੀਜਨ ਦੇ ਹਾਲਾਤ ਬਹੁਤ ਨਾਜੁਕ ਹਨ। ਮੇਰਾ ਮਤਲਬ ਹੈ ਕਿ ਲੋਕਾਂ ਨੂੰ ਆਕਸੀਨ ਨਹੀਂ ਮਿਲ ਪਾਉਣਾ ਅਸਲ ਵਿਚ ਦੁਖਦਾਈ ਹੈ।'' ਫਾਉਚੀ ਨੇ ਕਿਹਾ ਕਿ ਤੁਰੰਤ...
May 10 2021 | Posted in : Top News | No Comment | read more...