Your Advertisement
ਅੰਮ੍ਰਿਤਸਰ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ  ਭੂਮੀ ਗ੍ਰਹਿਣ ਬਿੱਲ ਦੇ ਕਾਨੂੰਨ ਬਣਨ ਨਾਲ ਕਿਸੇ ਵੀ ਕਿਸਾਨ ਨਾਲ ਵਧੀਕੀ ਨਹੀਂ ਹੋਵੇਗੀ ਅਤੇ ਨਾ ਉਨ੍ਹਾਂ ਦੀ ਜ਼ਮੀਨ ’ਤੇ ਜਬਰੀ ਕਬਜ਼ਾ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਬਿੱਲ ਵਿੱਚ ਅਜਿਹੀ ਕੋਈ ਮੱਦ ਸ਼ਾਮਲ ਨਹੀਂ ਹੈ, ਜਿਸ ਨਾਲ ਕਿਸਾਨਾਂ ਕੋਲੋਂ ਜਬਰੀ ਜ਼ਮੀਨ ਖੋਹੀ ਜਾ ਸਕੇ। ੲਿੱਥੇ ਰਣਜੀਤ ਅੈਵੇਨਿੳੂ ਵਿੱਚ ਰੈਲੀ ਦੌਰਾਨ ੳੁਨ੍ਹਾਂ ਭਾਜਪਾ ਆਗੂਆਂ ਤੇ ਕਾਰਕੁਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਵਿੱਚ ਪਾਰਟੀ ਦਾ ਆਧਾਰ ਮਜ਼ਬੂਤ ਬਣਾਉਣ। ਪ੍ਰਧਾਨ ਬਣਨ ਮਗਰੋਂ ਉਹ ਪਹਿਲੀ ਵਾਰ ਅੰਮ੍ਰਿਤਸਰ ਆਏ ਸ੍ਰੀ ਸ਼ਾਹ ਨੇ ਅਕਾਲੀ ਅਤੇ ਭਾਜਪਾ ਆਗੂਆਂ ਵਿਚਾਲੇ ਵਧ ਰਹੀ ਕੁੜੱਤਣ ਦਾ ਜ਼ਿਕਰ ਕੀਤੇ ਬਿਨਾਂ ਆਖਿਆ ਕਿ ਉਹ ਉਨ੍ਹਾਂ ਦੇ ਦਿਲਾਂ ਦੇ ਦਰਦ ਨੂੰ ਮਹਿਸੂਸ ਕਰਦੇ ਹਨ ਅਤੇ ਚੰਗੀ ਤਰ੍ਹਾਂ ਜਾਣਦੇ ਹਨ, ਜਿਸ ਨੂੰ ਦੂਰ ਕਰਨ ਲਈ ਰਾਹ ਲੱਭਿਆ ਜਾ ਰਿਹਾ ਹੈ। ਉਨ੍ਹਾਂ ਭਾਜਪਾ ਕਾਰਕੁਨਾਂ ਨੂੰ ਆਖਿਆ ਕਿ ਇਨ੍ਹਾਂ...
May 03 2015 | Posted in : Top News | No Comment | read more...
ਮੁੰਬਈ,-ਅੱਜ ਇਥੇ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿੱਚ ਮੁੰਬੲੀ ਇੰਡੀਅਨ ਨੇ ਰਾਜਸਥਾਨ ਰਾਇਲਜ਼ ਨੂੰ ਅੱਠ ਦੌਡ਼ਾਂ ਨਾਲ ਹਰਾ ਦਿੱਤਾ। ਮੁੰਬੲੀ ਇੰਡੀਅਨਜ਼ ਨੇ 20 ਓਵਰਾਂ ਵਿੱਚ 5 ਵਿਕਟਾਂ ’ਤੇ 187 ਦੌਡ਼ਾਂ ਬਣਾੲੀਆਂ ਜਦੋਂਕਿ ਰਾਜਸਥਾਨ ਰਾਇਲਜ਼ ਦੀ ਸਮੁੱਚੀ ਟੀਮ ਨਿਰਧਾਰਤ ਓਵਰਾਂ ਵਿੱਚ ਸੱਤ ਵਿਕਟਾਂ ੳੁੱਤੇ 179 ਦੌਡ਼ਾਂ ਹੀ ਬਣਾ ਸਕੀ। ਮੁੰਬੲੀ ਇੰਡਅਨਜ਼ ਵੱਲੋਂ ਕੀਰੋਨ ਪੋਨਾਰਡ ਦੀ ਜਗ੍ਹਾ ਪੰਜਵੇਂ ਸਥਾਨ ’ਤੇ ਭੇਜੇ ਗਏ ਅੰਬਾਤੀ ਰਾਇਡੂ ਨੇ 27 ਗੇਂਦਾਂ ਖੇਡ ਕੇ 53 ਦੌਡ਼ਾਂ ਬਣਾੲੀਆਂ ਜਿਸ ਵਿੱਚ ਤਿੰਨ ਛੱਕੇ ਅਤੇ ਚਾਰ ਚੌਕੇ ਸ਼ਾਮਲ ਸਨ। ਇਕ ਸਮੇਂ ਮੁੰਬੲੀ ਟੀਮ ਦੀਆਂ 15 ਓਵਰਾਂ ਵਿੱਚ 120 ਦੌਡ਼ਾਂ ਸਨ। ਸਾੲੀਮਨਜ਼ ਨੇ 38, ਪਟੇਲ ਨੇ 13 ਅਤੇ ਕਪਤਾਨ ਰੋਹਿਤ ਸ਼ਰਮਾ ਨੇ 27 ਦੌਡ਼ਾਂ ਦਾ ਯੋਗਦਾਨ ਪਾਇਆ। ਰਾਜਸਥਾਨ ਰਾਇਲਜ਼ ਦੇ ਰਾਹਾਨੇ 16, ਵਾਟਸਨ ਨੇ 28, ਐਸ. ਸੈਮਸਨ ਨੇ 76 ਅਤੇ ਸਮਿੱਥ ਨੇ 23 ਦੌਡ਼ਾਂ...
May 02 2015 | Posted in : Top News | No Comment | read more...
ਮੋਗਾ/ਬਾਘਾ ਪੁਰਾਣਾ-ਬਾਦਲ ਪਰਿਵਾਰ ਦੀ ਅੌਰਬਿਟ ਬੱਸ ਵਿੱਚ ਸਫ਼ਰ ਕਰ ਰਹੀ ਮਹਿਲਾ ਤੇ ਉਸ ਦੀ ਧੀ ਨਾਲ ਛੇੜਛਾੜ ਤੋਂ ਬਾਅਦ ਚਲਦੀ ਬੱਸ ’ਚੋਂ ਧੱਕਾ ਮਾਰਨ ਦੀ  ਘਟਨਾ ਦਾ ਮਾਮਲਾ ਅੱਜ ਹੋਰ ਗਰਮਾ ਗਿਅਾ। ਲੋਕ ਰੋਹ ਕਰਕੇ ਲਡ਼ਕੀ ਅਰਸ਼ਦੀਪ ਦਾ ਅੱਜ ਪੋਸਟ ਮਾਰਟਮ ਨਹੀਂ ਹੋ ਸਕਿਅਾ ਹੈ। ਪੁਲੀਸ ਅਤੇ ਪ੍ਰਸ਼ਾਸਨ ਨੇ ਪਰਿਵਾਰ ਨੂੰ ਮਨਾੳੁਣ ਦੀ ਕੋਸ਼ਿਸ਼ ਕੀਤੀ ਪਰ ੳੁਨ੍ਹਾਂ ਦੀ ਯੋਜਨਾ ਸਿਰੇ ਨਹੀਂ ਚਡ਼੍ਹ ਸਕੀ। ੳੁਧਰ, ਸਿਵਲ ਹਸਪਤਾਲ ਵਿਖੇ ਕਾਂਗਰਸ, ਅਾਮ ਅਾਦਮੀ ਪਾਰਟੀ ਅਤੇ ਹੋਰ ਜਥੇਬੰਦੀਆਂ ਵੱਲੋਂ ਰੋਸ ਰੈਲੀਅਾਂ ਕੀਤੀਅਾਂ ਗੲੀਅਾਂ। ਬਾਅਦ ’ਚ ਆਮ ਆਦਮੀ ਪਾਰਟੀ ਤੇ ਕਾਂਗਰਸ ਆਗੂਆਂ ਨੇ ਥਾਣਾ ਬਾਘਾ ਪੁਰਾਣਾ ਦਾ ਘਿਰਾੳੁ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸੁਖਬੀਰ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੋਂ ਅਸਤੀਫ਼ੇ ਮੰਗੇ।ਸਿਵਲ ਹਸਪਤਾਲ ਵਿਖੇ ਬਠਿੰਡਾ ਜ਼ੋਨ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਡੀਆਈਜੀ ਅਮਰ ਸਿੰਘ ਚਾਹਲ, ਡਿਪਟੀ ਕਮਿਸ਼ਨਰ ਪਰਮਿੰਦਰ...
May 02 2015 | Posted in : Top News | No Comment | read more...
ਬਠਿੰਡਾ, ਬਠਿੰਡਾ ਪੁਲੀਸ ਨੇ ਅੱਜ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਪਿੰਡ ਹਮੀਰਗੜ੍ਹ ਵਿਚ ਦਰਜਨ ਮਜ਼ਦੂਰ ਔਰਤਾਂ ਨੂੰ ਹਮਲਾ ਕਰ ਕੇ ਲਹੂ-ਲੁਹਾਨ ਕਰ ਦਿੱਤਾ। ਜ਼ਿਲ੍ਹਾ ਪੁਲੀਸ ਤੇ ਦਲਿਤ ਮਜ਼ਦੂਰਾਂ ਵਿਚਕਾਰ ਅੱਜ ਸਵੇਰੇ ਹੀ ਹਿੰਸਕ ਝੜਪ ਹੋ ਗਈ, ਜਿਸ ਵਿਚ ਦਰਜਨ ਦੇ ਕਰੀਬ ਮਜ਼ਦੂਰ ਔਰਤਾਂ ਜ਼ਖਮੀ ਹੋ ਗਈਆਂ, ਜਦੋਂਕਿ ਇੱਕ ਏਐਸਆਈ ਸਮੇਤ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਅਾਂ। ਦੋ ਮਜ਼ਦੂਰ ਔਰਤਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ ਗਿਆ ਹੈ।ਮਾਮਲਾ ਪਿੰਡ ਦੀ ਛੇ ਕਨਾਲ ਪੰਚਾਇਤੀ ਜ਼ਮੀਨ ਦਾ ਹੈ, ਜਿਸ ਤੋਂ ਮਜ਼ਦੂਰਾਂ ਦਾ ਕਬਜ਼ਾ ਹਟਾਉਣ ਖਾਤਰ ਪੁਲੀਸ ਨੇ ਤਾਕਤ ਦੀ ਵਰਤੋਂ ਕੀਤੀ। ਪੰਚਾੲਿਤ ਤੇ ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹਲਕਾ ਰਾਮਪੁਰਾ ਫੂਲ ਦੇ ਇਸ ਪਿੰਡ ਵਿਚ ਦੋ ਦਿਨਾਂ ਤੋਂ ਪੰਚਾਇਤੀ ਸ਼ਾਮਲਾਤ ਤੋਂ ਵਿਵਾਦ ਚੱਲ ਰਿਹਾ ਸੀ। ਪੁਲੀਸ ਨੇ ਸਵੇਰੇ ਕਰੀਬ ਸਾਢੇ ਛੇ ਵਜੇ ਹੀ ਪੰਜਾਬ ਖੇਤ ਮਜ਼ਦੂਰ ਯੂਨੀਅਨ...
May 02 2015 | Posted in : Top News | No Comment | read more...
ਅੰਮ੍ਰਿਤਸਰ-ਭਾਜਪਾ ਦੀ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਬਾਦਲ ਪਰਿਵਾਰ ਵੱਲੋਂ ਚਲਾਈ ਜਾ ਰਹੀ ਅੌਰਬਿਟ ਬੱਸ ਸਰਵਿਸ ਨੂੰ ਬੰਦ ਕਰਨ ਦੀ ਮੰਗ ਕਰਦਿਅਾਂ ਇਸ ਦੀ ਮੁਕੰਮਲ ਜਾਂਚ ਕਰਾੳੁਣ ਲੲੀ ਕਿਹਾ ਹੈ। ਬਾਦਲ ਪਰਿਵਾਰ ਨੂੰ ਘੇਰਦਿਆਂ ੳੁਨ੍ਹਾਂ ਆਖਿਆ ਕਿ ਬੱਸ ਕੰਪਨੀ ਦਾ ਮਾਲਕ ਕੋਈ ਵੀ ਹੋਵੇ ਪਰ ਕਾਨੂੰਨ ਸਾਰਿਆਂ ਲਈ ਇਕ ਸਮਾਨ ਹੈ।ੳੁਨ੍ਹਾਂ ਦਿੱਲੀ ਵਿੱਚ ਕਾਰ ’ਚ ਛੇੜਖਾਨੀ ਦੀ ਘਟਨਾ ਦਾ ਹਵਾਲਾ ਦਿੰਦਿਅਾਂ ਕਿਹਾ ਕਿ ਦਿੱਲੀ ਸਰਕਾਰ ਨੇ ਸਬੰਧਤ ਕੈਬ ਸਰਵਿਸ ਨੂੰ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਸੀ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਹੋਣਾ ਚਾਹੀਦਾ ਹੈ। ਕੰਪਨੀ ਵੱਲੋਂ ਨਿਯਮਾਂ ਦੀ ਪਾਲਣਾ ਦੀ ਜਾਂਚ ਕਰਾੳੁਣ ਦੀ ਵੀ ੳੁਨ੍ਹਾਂ ਮੰਗ ਕੀਤੀ। ਵਿਧਾੲਿਕ ਨੇ ਕਿਹਾ ਕਿ ਅਜਿਹੀ ਘਟਨਾ ਵਿੱਚ ਬੱਸ ਮਾਲਕਾਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਭਾਵੇਂ ਸਿੱਧੇ ਰੂਪ ਵਿੱਚ ਬਾਦਲ ਪਰਿਵਾਰ ਦਾ ਨਾਂ ਨਹੀਂ ਲਿਆ ਪਰ ਅਸਿੱਧੇ ਢੰਗ ਨਾਲ ੳੁਨ੍ਹਾਂ...
May 02 2015 | Posted in : Top News | No Comment | read more...