Your Advertisement
ਅਹਿਮਦਾਬਾਦ/ਜੰਮੂ - ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਨੇ ਵਾਅਦਾ ਕੀਤਾ ਹੈ ਕਿ ਸਈਦ ਅਲੀ ਸ਼ਾਹ ਗਿਲਾਨੀ ਦੀ ਰੈਲੀ ’ਚ ਸ਼ੁੱਕਰਵਾਰ ਨੂੰ ਪਾਕਿਸਤਾਨੀ ਝੰਡੇ ਲਹਿਰਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾੲੇਗੀ। ਉਧਰ ਹਿੰਦੂ ਜਥੇਬੰਦੀਆਂ ਨੇ ਵੱਖਵਾਦੀ ਅਾਗੂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ। ਮੁੱਖ ਮੰਤਰੀ ਨੇ ਸ੍ਰੀ ਗਿਲਾਨੀ ਵੱਲੋਂ ਅਮਰਨਾਥ ਯਾਤਰਾ 59 ਦਿਨਾਂ ਤੋਂ ਘਟਾ ਕੇ 30 ਦਿਨ ਕਰਨ ਦੀ ਮੰਗ ਨੂੰ ਵੀ ਨਕਾਰ ਦਿੱਤਾ ਅਤੇ ਕਿਹਾ ਕਿ ਯਾਤਰਾ ਤੈਅ ਪ੍ਰੋਗਰਾਮ ਮੁਤਾਬਕ ਹੀ ਹੋੲੇਗੀ।ਅਹਿਮਦਾਬਾਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਈਦ ਨੇ ਕਿਹਾ ਕਿ ਕੁਝ ਲੋਕ ਭਡ਼ਕਾਹਟ ਵਾਲੀਆਂ ਸਰਗਰਮੀਆਂ ’ਚ ਜੁਟੇ ਹੋੲੇ ਹਨ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾੲੇਗੀ। ਵੱਖਵਾਦੀ ਅਾਗੂ ਮਸੱਰਤ ਅਾਲਮ ਭੱਟ ਵੱਲੋਂ ਪਾਕਿਸਤਾਨ ਪੱਖੀ ਨਾਅਰੇ ਲਾਉਣ ਅਤੇ ਝੰਡੇ ਲਹਿਰਾਉਣ ’ਤੇ ਉਸ ਨੂੰ ਜੇਲ੍ਹ ’ਚ ਡੱਕਣ ਦਾ ਵੀ...
May 03 2015 | Posted in : Top News | No Comment | read more...
ਚੰਡੀਗੜ੍ਹ - ਪੰਜਾਬ ਪ੍ਰਦੇਸ਼ ਕਾਂਗਰਸ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਬੇਕਦਰੀ ਰੋਕਣ, ਬੋਨਸ ਅਤੇ ਖ਼ਰਾਬੇ ਦਾ ਪੱਚੀ ਹਜ਼ਾਰ ਰੁਪੲੇ ਮੁਆਵਜ਼ਾ ਦੇਣ ਦੇ ਮੁੱਦੇ ੳੁਤੇ ਸੂਬੇ ਭਰ ਵਿੱਚ ਦੁਪਹਿਰੇ ਬਾਰਾਂ ਤੋਂ ਇਕ ਵਜੇ ਤੱਕ ਰੇਲਾਂ ਰੋਕੀਆਂ ਤੇ ਰੈਲੀਆਂ ਕੀਤੀਆਂ। ਰੈਲੀਆਂ ਵਿੱਚ ਕਣਕ ਨਾਲੋਂ ਮੋਗਾ ਬੱਸ ਕਾਂਡ ਦਾ ਮੁੱਦਾ ਛਾਇਆ ਰਿਹਾ। ੲਿਸ ਦੌਰਾਨ ਫਤਹਿਗਡ਼੍ਹ ਸਾਹਿਬ, ਬਠਿੰਡਾ, ਅੰਮ੍ਰਿਤਸਰ, ਫਿਰੋਜ਼ਪੁਰ, ਰਾਮਪੁਰਾ ਫੂਲ, ਫਾਜ਼ਿਲਕਾ, ਅਜੀਤਵਾਲ, ਬਰਨਾਲਾ, ਕੋਟਕਪੂਰਾ, ਮਾਨਸਾ, ਗੁਰਦਾਸਪੁਰ, ਤਰਨ ਤਾਰਨ, ਪਠਾਨਕੋਟ, ਟਾਂਡਾ, ਲੁਧਿਅਾਣਾ, ਖੰਨਾ ਅਤੇ ਸੰਗਰੂਰ ਵਿੱਚ ਰੇਲਾਂ ਰੋਕੀਆਂ ਗੲੀਆਂ। ਫਤਹਿਗਡ਼੍ਹ ਸਾਹਿਬ ਵਿੱਚ ਪ੍ਰਦਰਸ਼ਨ ਦੌਰਾਨ ਕਾਂਗਰਸ ਦੇ ਸੂਬਾਈ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਐਲਾਨ ਕੀਤਾ ਕਿ ਪਾਰਟੀ ਰਾਜ ਵਿੱਚ ਬਾਦਲ ਪਰਿਵਾਰ ਦੀਆਂ ਅੌਰਬਿਟ ਬੱਸਾਂ ਨਹੀਂ ਚੱਲਣ ਦੇਵੇਗੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੰਪਨੀ ਦੇ ਹੋਰ...
May 03 2015 | Posted in : Top News | No Comment | read more...
ਨਵੀਂ ਦਿੱਲੀ - ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਹੁਣ ਰੀਅਲ ਅਸਟੇਟ ਬਿੱਲ ਦੇ ਮੁੱਦੇ ’ਤੇ ਮੋਦੀ ਸਰਕਾਰ ਨੂੰ ਘੇਰਿਆ ਹੈ। ੳੁਨ੍ਹਾਂ ਕਿਹਾ ਕਿ ਅੈਨਡੀਏ ਸਰਕਾਰ ਦਾ ਰੀਅਲ ਅਸਟੇਟ ਬਿੱਲ ਬਿਲਡਰ ਪੱਖੀ ਹੈ ਨਾ ਕਿ ਖ਼ਰੀਦਦਾਰਾਂ ਪੱਖੀ। ੳੁਨ੍ਹਾਂ ਦੋਸ਼ ਲਾਇਅਾ ਕਿ ਸਰਕਾਰ ਕਿਸਾਨਾਂ ਦੇ ਨਾਲ ਨਾਲ ਸਾਰੇ ਮੱਧ ਵਰਗੀ ਲੋਕਾਂ ਨੂੰ ਰਗਡ਼ਾ ਲਾੳੁਣ ਦੇ ਰੌਂਅ ਵਿੱਚ ਹੈ। ੳੁਨ੍ਹਾਂ ਪਾਰਟੀ ਹੈੱਡਕੁਆਰਟਰ ’ਤੇ ਫਲੈਟਾਂ ਦੇ ਖ਼ਰੀਦਦਾਰਾਂ ਨਾਲ ਮੁਲਾਕਾਤ ਕੀਤੀ ਤੇ ਭਰੋਸਾ ਦਿਵਾਇਆ ਕਿ ੳੁਹ ੳੁਨ੍ਹਾਂ ਨਾਲ ਹਨ। ਸ੍ਰੀ ਗਾਂਧੀ ਨੇ ਕਿਹਾ ਕਿ ਸਿਰਫ਼ ਕਿਸਾਨ ਹੀ ਨਹੀਂ ਬਲਕਿ ਹੋਰ ਮੱਧਵਰਗੀ ਲੋਕ ਵੀ ਭੂਮੀ ਨਾਲ ਸਬੰਧਤ ਮੁੱਦਿਆਂ ’ਚ ਪਿਸ ਰਹੇ ਹਨ। ੳੁਨ੍ਹਾਂ ਫਲੈਟ ਖ਼ਰੀਦਣ ਵਾਲਿਆਂ ਦੇ ਹੱਕ ਵਿੱਚ ਖਡ਼੍ਹਨ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਬਹੁਤ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਤੈਅ ਸਮੇਂ ’ਤੇ ਫਲੈਟ ਦੇਣ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਕੲੀ ਕੲੀ ਸਾਲ ਫਲੈਟ ਨਹੀਂ ਮਿਲਦੇ।...
May 03 2015 | Posted in : Top News | No Comment | read more...
ਮੋਗਾ - ਔਰਬਿਟ ਬੱਸ ’ਚ ਛੇਡ਼ਛਾਡ਼ ਤੋਂ ਬਾਅਦ ਚਲਦੀ ਬੱਸ ’ਚੋਂ ਸੁੱਟ ਕੇ ਮਾਰੀ ਗੲੀ ਨਾਬਾਲਗ ਅਰਸ਼ਦੀਪ ਕੌਰ ਦਾ ਚੌਥੇ ਦਿਨ ਵੀ ਸਸਕਾਰ ਨਹੀਂ ਹੋ ਸਕਿਅਾ। ਪਰਿਵਾਰ ਅੌਰਬਿਟ ਬਸਾਂ ਦੇ ਮਾਲਕ ਅਤੇ ੳੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਕੇਸ ਦਰਜ ਕਰਾੳੁਣ ਲੲੀ ਬਜ਼ਿੱਦ ਹੈ। ਲਡ਼ਕੀ ਦੇ ਪਿਤਾ ਸੁਖਦੇਵ ਸਿੰਘ ਨੇ ਸੁਰੱਖਿਅਾ ਦੀ ਮੰਗ ਕਰਦਿਅਾਂ ਕਿਹਾ ਹੈ ਕਿ ੳੁਸ ਨੂੰ ਸਮਝੌਤੇ ਲੲੀ ਅਸਿੱਧੇ ਤੌਰ ’ਤੇ ਧਮਕੀਅਾਂ ਦਿੱਤੀਅਾਂ ਜਾ ਰਹੀਅਾਂ ਹਨ। ਅੱਜ ਵੀ ਪਰਿਵਾਰ ਨਾਲ ਹਮਦਰਦੀ ਜਤਾੳੁਣ ਲੲੀ ਸਿਅਾਸੀ ਅਾਗੂਅਾਂ ਦਾ ਹਸਪਤਾਲ ’ਚ ਅਾੳੁਣਾ ਜਾਰੀ ਰਿਹਾ। ਪਰਿਵਾਰ ਨੂੰ ੲਿਨਸਾਫ਼ ਦਿਵਾੳੁਣ ਲੲੀ ਬਣੀ ਸਾਂਝੀ ਅੈਕਸ਼ਨ ਕਮੇਟੀ ’ਚ ਵੀ ਕੁਝ ਮਤਭੇਦ ਸਾਹਮਣੇ ਅਾੲੇ ਅਤੇ ੳੁਸ ਦਾ ਨਵੇਂ ਸਿਰ ਤੋਂ ਗਠਨ ਕੀਤਾ ਗਿਅਾ ਹੈ। ੳੁਂਜ ਸੰਘਰਸ਼ ਕਮੇਟੀ ਨੇ 3 ਮੲੀ ਨੂੰ ਮੋਮਬੱਤੀ ਮਾਰਚ ਅਤੇ 4 ਮੲੀ ਨੂੰ ਮੋਗਾ ਬੰਦ ਦਾ ਸੱਦਾ ਦਿੱਤਾ ਹੈ। ਘਟਨਾ ’ਚ ਜ਼ਖ਼ਮੀ ਹੋੲੀ ਛਿੰਦਰ ਕੌਰ ਦਾ ਸਿਵਲ...
May 03 2015 | Posted in : Top News | No Comment | read more...
ਅੰਮ੍ਰਿਤਸਰ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ  ਭੂਮੀ ਗ੍ਰਹਿਣ ਬਿੱਲ ਦੇ ਕਾਨੂੰਨ ਬਣਨ ਨਾਲ ਕਿਸੇ ਵੀ ਕਿਸਾਨ ਨਾਲ ਵਧੀਕੀ ਨਹੀਂ ਹੋਵੇਗੀ ਅਤੇ ਨਾ ਉਨ੍ਹਾਂ ਦੀ ਜ਼ਮੀਨ ’ਤੇ ਜਬਰੀ ਕਬਜ਼ਾ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਬਿੱਲ ਵਿੱਚ ਅਜਿਹੀ ਕੋਈ ਮੱਦ ਸ਼ਾਮਲ ਨਹੀਂ ਹੈ, ਜਿਸ ਨਾਲ ਕਿਸਾਨਾਂ ਕੋਲੋਂ ਜਬਰੀ ਜ਼ਮੀਨ ਖੋਹੀ ਜਾ ਸਕੇ। ੲਿੱਥੇ ਰਣਜੀਤ ਅੈਵੇਨਿੳੂ ਵਿੱਚ ਰੈਲੀ ਦੌਰਾਨ ੳੁਨ੍ਹਾਂ ਭਾਜਪਾ ਆਗੂਆਂ ਤੇ ਕਾਰਕੁਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਵਿੱਚ ਪਾਰਟੀ ਦਾ ਆਧਾਰ ਮਜ਼ਬੂਤ ਬਣਾਉਣ। ਪ੍ਰਧਾਨ ਬਣਨ ਮਗਰੋਂ ਉਹ ਪਹਿਲੀ ਵਾਰ ਅੰਮ੍ਰਿਤਸਰ ਆਏ ਸ੍ਰੀ ਸ਼ਾਹ ਨੇ ਅਕਾਲੀ ਅਤੇ ਭਾਜਪਾ ਆਗੂਆਂ ਵਿਚਾਲੇ ਵਧ ਰਹੀ ਕੁੜੱਤਣ ਦਾ ਜ਼ਿਕਰ ਕੀਤੇ ਬਿਨਾਂ ਆਖਿਆ ਕਿ ਉਹ ਉਨ੍ਹਾਂ ਦੇ ਦਿਲਾਂ ਦੇ ਦਰਦ ਨੂੰ ਮਹਿਸੂਸ ਕਰਦੇ ਹਨ ਅਤੇ ਚੰਗੀ ਤਰ੍ਹਾਂ ਜਾਣਦੇ ਹਨ, ਜਿਸ ਨੂੰ ਦੂਰ ਕਰਨ ਲਈ ਰਾਹ ਲੱਭਿਆ ਜਾ ਰਿਹਾ ਹੈ। ਉਨ੍ਹਾਂ ਭਾਜਪਾ ਕਾਰਕੁਨਾਂ ਨੂੰ ਆਖਿਆ ਕਿ ਇਨ੍ਹਾਂ...
May 03 2015 | Posted in : Top News | No Comment | read more...