ਜਲਘਰ ਵਿੱਚ ਨਹਾਉਣ ਗਈਆਂ ਦੋ ਬੱਚੀਆਂ ਡੁੱਬੀਆਂ

ਜਲਘਰ ਵਿੱਚ ਨਹਾਉਣ ਗਈਆਂ ਦੋ ਬੱਚੀਆਂ ਡੁੱਬੀਆਂ

ਦੋਦਾ, (ਪੰਜਾਬੀ ਰਾਈਟਰ)- ਗਰਮੀ ਤੋਂ ਬਚਣ ਲਈ ਜਲਘਰ ਗਿੱਦੜਬਾਹਾ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਅੱਠ ਬੱਚੇ ਨਹਾਉਣ ਗਏ ਪਰ ਉਨ੍ਹਾਂ ਵਿਚੋਂ ਦੋ ਲੜਕੀਆਂ ਮਧੂ ਪੁੱਤਰੀ ਗੋਪਾਲ ਸਿੰਘ ਅਤੇ ਪ੍ਰੀਤੀ ਪੁੱਤਰੀ ਸੁਰਿੰਦਰ (ਉਮਰ ਕਰੀਬ 12-13 ਸਾਲ) ਡੁੱਬ ਗਈਆਂ। ਇਸ ਦੌਰਾਨ ਦੂਜੇ ਬੱਚਿਆਂ ਨੇ ਰੌਲਾ ਪਾਇਆ ਤੇ ਰਾਹਗੀਰਾਂ ਦੀ ਮਦਦ ਨਾਲ ਇਕ ਬੱਚੇ ਨੂੰ ਬਚਾ ਲਿਆ ਗਿਆ ਪਰ ਦੋ ਬੱਚੀਆਂ ਡੁੱਬ ਗਈਆਂ। ਸੂਚਨਾ ਮਿਲਦਿਆਂ ਹੀ ਡੀਐਸਪੀ ਜਸਵੀਰ ਸਿੰਘ ਪੰਨੂ ਪੁੱਜੇ। ਉਨ੍ਹਾਂ ਕਿਹਾ ਕਿ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਤਲਾਬ ਵਿਚੋਂ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤੀਆਂ ਗਈਆਂ ਹਨ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਥਾਨਕ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਜਲਘਰ ਵਿਚ ਹਰ ਵੇਲੇ ਕੋਈ ਮੁਲਾਜ਼ਮ ਤਾਇਨਾਤ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ॥