ਸੰਯੁਕਤ ਰਾਸ਼ਟਰ ਦੀ ਮੈਂਬਰੀ ਲਈ ਫਲਸਤੀਨ ਦੀ ਅਰਜ਼ੀ ’ਤੇ ਨਜ਼ਰਸਾਨੀ ਦੀ ਭਾਰਤ ਨੂੰ ਆਸ: ਰੁਚਿਰਾ

ਸੰਯੁਕਤ ਰਾਸ਼ਟਰ ਦੀ ਮੈਂਬਰੀ ਲਈ ਫਲਸਤੀਨ ਦੀ ਅਰਜ਼ੀ ’ਤੇ ਨਜ਼ਰਸਾਨੀ ਦੀ ਭਾਰਤ ਨੂੰ ਆਸ: ਰੁਚਿਰਾ

ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਇੱਥੇ ਉਮੀਦ ਜਤਾਈ ਹੈ ਕਿ ਸੰਯੁਕਤ ਰਾਸ਼ਟਰ ਦਾ ਪੂਰਨ ਮੈਂਬਰ ਬਣਨ ਦੀ ਫਲਸਤੀਨ ਦੀ ਅਰਜ਼ੀ ਖ਼ਿਲਾਫ਼ ਅਮਰੀਕਾ ਦੇ ਵੀਟੋ ’ਤੇ ਮੁੜ ਵਿਚਾਰ ਕੀਤਾ ਜਾਵੇਗਾ ਅਤੇ ਵਿਸ਼ਵ ਸੰਗਠਨ ਦਾ ਮੈਂਬਰ ਬਣਨ ਦੀ ਉਸ ਦੀ ਦਾਅਵੇਦਾਰੀ ਨੂੰ ਸਮਰਥਨ ਮਿਲੇਗਾ। ਪਿਛਲੇ ਮਹੀਨੇ ਅਮਰੀਕਾ ਨੇ ਸੰਯੁਕਤ ਰਾਸ਼ਟਰ ਦੀ ਪੂਰਨ ਮੈਂਬਰਸ਼ਿਪ ਹਾਸਲ ਕਰਨ ਲਈ ਫਲਸਤੀਨ ਦੀਆਂ ਕੋਸ਼ਿਸ਼ਾਂ ਸਬੰਧੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮਤੇ ਵਿਰੁੱਧ ਵੀਟੋ ਦੀ ਵਰਤੋਂ ਕੀਤੀ ਸੀ। ਕੌਂਸਲ ਨੇ ਖਰੜੇ ਮਤੇ ਦੇ ਹੱਕ ਵਿੱਚ 12 ਵੋਟਾਂ ਪਈਆਂ। ਸਵਿਟਜ਼ਰਲੈਂਡ ਅਤੇ ਬਰਤਾਨੀਆ ਨੇ ਹਿੱਸਾ ਨਹੀਂ ਲਿਆ ਅਤੇ ਅਮਰੀਕਾ ਨੇ ਵੀਟੋ ਦੀ ਵਰਤੋਂ ਕੀਤੀ। ਮਤਾ ਤਾਂ ਹੀ ਪਾਸ ਕੀਤਾ ਜਾਂਦਾ ਹੈ, ਜੇ ਇਸ ਨੂੰ 15 ਵਿੱਚੋਂ ਘੱਟੋ-ਘੱਟ 9 ਕੌਂਸਲ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੁੰਦਾ ਹੈ ਅਤੇ ਇਸ ਦੇ ਸਥਾਈ ਮੈਂਬਰਾਂ ਚੀਨ, ਫਰਾਂਸ, ਰੂਸ, ਬਰਤਾਨੀਆ ਅਤੇ ਅਮਰੀਕਾ ਵੀਟੋ ਦੀ ਵਰਤੋਂ ਨਹੀਂ ਕਰਦਾ।